ਡਸੇਲਡੋਰਫ: ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਮੰਗਲਵਾਰ ਨੂੰ 4 ਦੇਸ਼ਾਂ ਦੇ ਟੂਰਨਾਮੈਂਟ ਦੇ ਫਾਈਨਲ ਵਿੱਚ ਮੇਜ਼ਬਾਨ ਜਰਮਨੀ ਤੋਂ 1-6 ਨਾਲ ਹਾਰ ਗਈ ਅਤੇ ਉਪ ਜੇਤੂ ਰਹੀ। ਭਾਰਤ ਲਈ ਇਕਲੋਤਾ ਗੋਲ ਸੁਦੀਪ ਚਿਰਮਾਕੋ (22') ਨੇ ਦਾਗਿਆ। ਜਰਮਨੀ ਲਈ ਫਲੋਰੀਅਨ ਸਪਰਲਿੰਗ (15'), ਬੇਨ ਹੈਸਬਾਕ (20'), ਹਿਊਗੋ ਵਾਨ ਮੋਂਟਗੇਲਾਸ (23'), ਫੈਬੀਓ ਸੇਟਜ਼ (38'), ਨਿਕਾਸ ਬੇਰੇਂਡਟਸ (41') ਅਤੇ ਪੌਲ ਗਲੈਂਡਰ (43') ਨੇ ਗੋਲ ਕੀਤੇ।
-
💔 for the Indian Junior Men's Team as they go down against Germany in the Final of 4 Nations Tournament Dusseldorf 2023.#HockeyIndia #IndiaKaGame pic.twitter.com/fKrEVcK01U
— Hockey India (@TheHockeyIndia) August 22, 2023 " class="align-text-top noRightClick twitterSection" data="
">💔 for the Indian Junior Men's Team as they go down against Germany in the Final of 4 Nations Tournament Dusseldorf 2023.#HockeyIndia #IndiaKaGame pic.twitter.com/fKrEVcK01U
— Hockey India (@TheHockeyIndia) August 22, 2023💔 for the Indian Junior Men's Team as they go down against Germany in the Final of 4 Nations Tournament Dusseldorf 2023.#HockeyIndia #IndiaKaGame pic.twitter.com/fKrEVcK01U
— Hockey India (@TheHockeyIndia) August 22, 2023
ਜਰਮਨੀ ਨੇ ਵਿਖਾਈ ਸ਼ਾਨਦਾਰ ਖੇਡ: ਭਾਰਤ ਨੇ ਆਪਣੇ ਆਖਰੀ ਮੈਚ ਵਿੱਚ ਇੰਗਲੈਂਡ 'ਤੇ 4-0 ਦੀ ਜਿੱਤ ਤੋਂ ਬਾਅਦ ਆਤਮਵਿਸ਼ਵਾਸ ਨਾਲ ਸ਼ੁਰੂਆਤ ਕੀਤੀ। ਹਾਲਾਂਕਿ ਜਰਮਨੀ, ਜਿਸ ਨੇ ਟੂਰਨਾਮੈਂਟ ਵਿੱਚ ਆਪਣੇ ਸਾਰੇ ਪਿਛਲੇ ਮੈਚ ਜਿੱਤੇ ਸਨ, ਜਲਦੀ ਹੀ ਭਾਰਤ ਲਈ ਸਖ਼ਤ ਚੁਣੌਤੀ ਬਣ ਗਿਆ। ਪਹਿਲੇ ਕੁਆਰਟਰ ਦੇ ਅੰਤ ਤੋਂ ਠੀਕ ਪਹਿਲਾਂ, ਫਲੋਰੀਅਨ ਸਪਰਲਿੰਗ (15') ਨੇ ਜਰਮਨੀ ਨੂੰ ਅੱਗੇ ਕਰ ਦਿੱਤਾ ਅਤੇ ਜਰਮਨੀ ਨੂੰ ਲੀਡ ਲੈਣ ਵਿੱਚ ਮਦਦ ਕੀਤੀ।
-
No change from the Indian Junior Men's Team as they line up to face Germany in the Final of 4 Nations Tournament Dusseldorf 2023.#HockeyIndia #IndiaKaGame pic.twitter.com/8da8a3sxnV
— Hockey India (@TheHockeyIndia) August 22, 2023 " class="align-text-top noRightClick twitterSection" data="
">No change from the Indian Junior Men's Team as they line up to face Germany in the Final of 4 Nations Tournament Dusseldorf 2023.#HockeyIndia #IndiaKaGame pic.twitter.com/8da8a3sxnV
— Hockey India (@TheHockeyIndia) August 22, 2023No change from the Indian Junior Men's Team as they line up to face Germany in the Final of 4 Nations Tournament Dusseldorf 2023.#HockeyIndia #IndiaKaGame pic.twitter.com/8da8a3sxnV
— Hockey India (@TheHockeyIndia) August 22, 2023
ਅੱਧੇ ਸਮੇਂ ਤੱਕ 3-1 ਦੀ ਬੜ੍ਹਤ: ਦੂਜੇ ਕੁਆਰਟਰ ਦੀ ਸ਼ੁਰੂਆਤ ਜਰਮਨੀ ਨੇ ਆਪਣਾ ਦਬਦਬਾ ਕਾਇਮ ਰੱਖਣ ਨਾਲ ਕੀਤੀ। ਬੈਨ ਹੈਸਬਾਕ (20') ਨੇ ਮੈਚ ਦਾ ਦੂਜਾ ਗੋਲ ਕਰਕੇ ਆਪਣੀ ਟੀਮ ਦੀ ਲੀਡ ਵਧਾ ਦਿੱਤੀ ਪਰ ਦੋ ਮਿੰਟ ਬਾਅਦ ਸੁਦੀਪ ਚਿਰਮਾਕੋ (22') ਨੇ ਭਾਰਤ ਲਈ ਗੋਲ ਕੀਤਾ। ਜਰਮਨੀ ਦੇ ਹਿਊਗੋ ਵਾਨ ਮੋਂਟਗੇਲਾਸ (23') ਨੇ ਸਿੱਧੇ ਗੋਲ ਕਰਕੇ ਜਰਮਨੀ ਨੂੰ ਦੋ ਗੋਲਾਂ ਦੀ ਬੜ੍ਹਤ ਹਾਸਲ ਕਰਨ ਵਿੱਚ ਮਦਦ ਕੀਤੀ। ਜਰਮਨੀ ਨੇ ਵਧੀਆ ਬਚਾਅ ਕਰਦੇ ਹੋਏ ਅੱਧੇ ਸਮੇਂ ਤੱਕ 3-1 ਦੀ ਬੜ੍ਹਤ ਬਣਾ ਲਈ।
- FIDE Chess World Cup Final: ਟੀਵੀ 'ਤੇ ਕਾਰਟੂਨ ਦੇਖਣ ਦੀ ਆਦਤ ਛੱਡ ਕੇ ਗ੍ਰੈਂਡਮਾਸਟਰ ਬਣੇ ਪ੍ਰਗਨਾਨੰਦਾ, ਸ਼ਤਰੰਜ ਵਿਸ਼ਵ ਕੱਪ ਦੇ ਫਾਈਨਲ 'ਚ ਕਾਰਲਸਨ ਨਾਲ ਹੋਵੇਗਾ ਮੁਕਾਬਲਾ
- ਏਸ਼ੀਆ ਕੱਪ 'ਚ ਨਹੀ ਦਿਖੇਗੀ ਭਾਰਤ ਦੇ ਫਿਰਕੀ ਗੇਂਦਬਾਜ਼ਾਂ ਦੀ ਜੋੜੀ, ਵਿਸ਼ਵ ਕੱਪ ਖੇਡਣ ਦਾ ਚਾਹਲ ਕੋਲ ਹੁਣ ਵੀ ਮੌਕਾ !
- 100m World Champion: ਸ਼ਾ'ਕੈਰੀ ਰਿਚਰਡਸਨ ਬਣੀ ਦੁਨੀਆ ਦੀ ਸਭ ਤੋਂ ਤੇਜ਼ ਦੌੜਾਕ, ਤੋੜਿਆ ਇਹ ਰਿਕਾਰਡ
ਦੋ ਗੋਲਾਂ ਨਾਲ ਪਿੱਛੇ ਚੱਲ ਰਹੇ ਭਾਰਤ ਨੇ ਤੀਜੇ ਕੁਆਰਟਰ ਦੀ ਸ਼ੁਰੂਆਤ ਵਿੱਚ ਹਮਲਾਵਰ ਇਰਾਦਾ ਦਿਖਾਇਆ। ਹਾਲਾਂਕਿ ਫੈਬੀਓ ਸੇਟਜ਼ ਨੇ 38ਵੇਂ ਮਿੰਟ ਵਿੱਚ ਗੋਲ ਕਰਕੇ ਜਰਮਨੀ ਦੀ ਬੜ੍ਹਤ 4-1 ਕਰ ਦਿੱਤੀ। ਨਿਕਾਸ ਬੇਰੇਂਡਟਸ (41') ਨੇ ਪੈਨਲਟੀ ਕਾਰਨਰ ਦਾ ਸਭ ਤੋਂ ਵੱਧ ਫਾਇਦਾ ਲਿਆ, ਜਦੋਂ ਕਿ ਪੌਲ ਗਲੈਂਡਰ (43') ਨੇ ਤੀਜੇ ਕੁਆਰਟਰ ਦੇ ਅੰਤ ਵਿੱਚ ਜਰਮਨੀ ਨੂੰ 6-1 ਦੀ ਲੀਡ ਵਾਲਾ ਦਬਦਬਾ ਬਣਾਉਣ ਲਈ ਇੱਕ ਹੋਰ ਮੈਦਾਨੀ ਗੋਲ ਕੀਤਾ। ਸਮਾਂ ਲੰਘਣ ਵਿੱਚ 15 ਮਿੰਟ ਬਾਕੀ ਸਨ, ਜਰਮਨੀ ਨੇ ਆਪਣੇ ਹਾਫ ਵਿੱਚ ਵਧੀਆ ਬਚਾਅ ਕੀਤਾ ਅਤੇ ਮੈਚ 6-1 ਨਾਲ ਜਿੱਤਣ ਲਈ ਆਪਣੀ ਲੀਡ ਬਰਕਰਾਰ ਰੱਖੀ।