ਕੈਨਬਰਾ : ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ 3 ਦੇਸ਼ਾਂ ਵਿਚਕਾਰ ਹੋਣ ਵਾਲੇ ਟੂਰਨਾਮੈਂਟ ਵਿੱਚ ਪਹਿਲਾ ਮੈਚ ਬੁੱਧਵਾਰ ਨੂੰ ਨਿਊਜ਼ੀਲੈਂਡ ਨਾਲ ਖੇਡੇਗੀ। ਭਾਰਤ ਅਤੇ ਨਿਊਜ਼ੀਲੈਂਡ ਤੋਂ ਇਲਾਵਾ ਇਸ ਟੂਰਨਾਮੈਂਟ ਵਿੱਚ ਮੇਜ਼ਬਾਨ ਆਸਟ੍ਰੇਲੀਆ ਵੀ ਹਿੱਸਾ ਲੈ ਰਹੀ ਹੈ। ਕੋਚ ਬਲਜੀਤ ਸਿੰਘ ਸੈਣੀ ਦੀ ਭਾਰਤੀ ਟੀਮ ਅਗਲੇ ਜਾਪਾਨ ਵਿੱਚ ਏਐੱਚਐੱਫ਼ ਮਹਿਲਾ ਜੂਨੀਅਰ ਏਸ਼ੀਆ ਕੱਪ ਵੀ ਖੇਡੇਗੀ।
ਸੈਣੀ ਨੇ ਕਿਹਾ ਕਿ ਸਾਡਾ ਟੀਚਾ ਅਗਲੇ ਸਾਲ ਏਐੱਚਐੱਫ਼ ਮਹਿਲਾ ਜੂਨੀਅਰ ਏਸ਼ੀਆ ਕੱਪ ਵਿੱਚ ਵਧੀਆ ਪ੍ਰਦਰਸ਼ਨ ਕਰਨਾ ਹੈ। ਇਹ ਟੀਮ ਕਾਫ਼ੀ ਸਮੇਂ ਤੋਂ ਖੇਡ ਰਹੀ ਹੈ ਅਤੇ ਆਸਟ੍ਰੇਲੀਆ ਵਿੱਚ ਦੋ ਵੱਡੀਆਂ ਟੀਮਾਂ ਵਿਰੁੱਧ ਖ਼ੁਦ ਨੂੰ ਅਜਮਾਉਣ ਦਾ ਮੌਕਾ ਮਿਲੇਗਾ।
ਉਨ੍ਹਾਂ ਨੇ ਅੱਗੇ ਕਿਹਾ ਕਿ ਸਾਡੇ ਖਿਡਾਰੀਆਂ ਵਿੱਚ ਪ੍ਰਤਿਭਾ ਦੀ ਘਾਟ ਨਹੀਂ ਹੈ ਅਤੇ ਇੰਨ੍ਹਾਂ ਵਿੱਚੋਂ ਕੁੱਝ ਤਾਂ ਸੀਨੀਅਰ ਟੀਮ ਲਈ ਵੀ ਖੇਡ ਚੁੱਕੇ ਹਨ। ਮੈਨੂੰ ਪਹਿਲੇ ਮੈਚ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਹੈ। ਅਸੀਂ ਕਾਫ਼ੀ ਸਮੇਂ ਤੋਂ ਨਿਊਜ਼ੀਲੈਂਡ ਨਾਲ ਨਹੀਂ ਖੇਡਣਾ ਹੈ। ਮੈਨੂੰ ਉਮੀਦ ਹੈ ਕਿ ਸਾਰੇ ਮੈਚ ਵਧੀਆ ਹੋਣਗੇ।
ਭਾਰਤ 5 ਦਸੰਬਰ ਨੂੰ ਆਸਟ੍ਰੇਲੀਆ ਨਾਲ, 7 ਦਸੰਬਰ ਨੂੰ ਨਿਊਜ਼ੀਲੈਂਡ ਅਤੇ 8 ਦਸੰਬਰ ਨੂੰ ਫ਼ਿਰ ਆਸਟ੍ਰੇਲੀਆ ਨਾਲ ਖੇਡਣਾ ਹੈ। ਭਾਰਤ ਨੇ ਜੂਨ ਵਿੱਚ ਬੇਲਾਰੂਸ ਵਿਰੁੱਧ 5 ਮੈਚਾਂ ਦੀ ਲੜੀ ਖੇਡੀ ਸੀ ਜਿਸ ਵਿੱਚ ਭਾਰਤੀ ਟੀਮ 2-2 ਨਾਲ ਬਰਾਬਰੀ ਉੱਤੇ ਰਹੀ ਸੀ।