ਨਵੀਂ ਦਿੱਲੀ: ਇਸ ਦੌਰੇ ਉੱਤੇ ਭਾਰਤੀ ਟੀਮ ਬੈਲਜਿਅਮ ਵਿਰੁੱਧ 3 ਅਤੇ ਸਪੇਨ ਵਿਰੁੱਧ 2 ਮੈਚ ਖੇਡੇਗੀ। ਲਲਿਤ ਉਪਾਧਿਆਏ ਦੀ ਟੀਮ ਵਿੱਚ ਵਾਪਸੀ ਹੋਈ ਹੈ, ਉਹ ਪਿਛਲੇ ਸਾਲ ਹੋਏ ਵਿਸ਼ਵ ਕੱਪ ਵਿੱਚ ਆਖ਼ਰੀ ਵਾਰ ਭਾਰਤ ਲਏ ਖੇਡੇ ਸਨ।
ਓਲੰਪਿਕ ਟੈਸਟ ਇਵੈਂਟ ਵਿੱਚ ਟੀਮ ਦਾ ਹਿੱਸਾ ਨਹੀਂ ਰਹੇ ਰੁਪਿੰਦਰ ਪਾਲ ਸਿੰਘ ਦੀ ਵੀ ਵਾਪਸੀ ਹੋਈ ਹੈ। ਪੀਆਰ ਸ਼੍ਰੀਜੇਸ਼ ਅਤੇ ਕ੍ਰਿਸ਼ਣਾ ਬੀ ਪਾਠਕ ਟੀਮ ਵਿੱਚ ਸ਼ਾਮਲ ਦੋ ਗੋਲਕੀਪਰ ਹਨ। ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ ਕਿ ਸਾਰੇ ਖਿਡਾਰੀ ਇੱਕ-ਦੂਸਰੇ ਦੀ ਵਧੀਆ ਤਰੀਕੇ ਨਾਲ ਮਦਦ ਕਰਦੇ ਹਨ ਅਤੇ ਸਾਨੂੰ ਉਮੀਦ ਹੈ ਕਿ ਟੀਮ ਆਪਣੇ ਦਮਦਾਰ ਪ੍ਰਦਰਸ਼ਨ ਨੂੰ ਜਾਰੀ ਰੱਖੇਗੀ।
ਰੀਡ ਨੇ ਕਿਹਾ ਕਿ ਅਸੀਂ ਬੈਲਜਿਅਮ ਜਾਣ ਤੋਂ ਪਹਿਲਾਂ ਟੀਮ ਦੇ ਕੁੱਝ ਪੱਖਾਂ ਨੂੰ ਵਧੀਆ ਬਣਾਉਣਾ ਚਾਹੁੰਦੇ ਹਾਂ। ਬੈਲਜਿਅਮ ਇੱਕ ਮਜ਼ਬੂਤ ਟੀਮ ਹੈ ਅਤੇ ਅਗਰ ਅਸੀਂ ਉਨ੍ਹਾਂ ਦੇ ਘਰ ਵਿੱਚ ਉਨ੍ਹਾਂ ਵਿਰੁੱਧ ਵਧੀਆ ਪ੍ਰਦਰਸ਼ਨ ਕਰਦੇ ਹਾਂ ਤਾਂ ਰੂਸ ਵਿਰੁੱਧ ਹੋਣ ਵਾਲੇ ਓਲੰਪਿਕ ਕੁਆਲੀਫ਼ਾਇਰ ਮੁਕਾਬਲੇ ਤੋਂ ਪਹਿਲਾਂ ਟੀਮ ਦਾ ਆਤਮ-ਵਿਸ਼ਵਾਸ ਵਧੇਗਾ।
ਇਹ ਵੀ ਪੜ੍ਹੋ : ਰੂਪਨਗਰ ਦੇ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਕਤਰ ਵਿਖੇ ਲਾਉਣਗੀਆਂ ਨਿਸ਼ਾਨੇ
ਟੀਮ : ਗੋਲਕੀਪਰ : ਪੀਆਰ ਸ਼੍ਰੀਜੇਸ਼, ਕ੍ਰਿਸ਼ਣਾ ਬੀ ਪਾਠਕ
ਡਿਫੈਂਡਰਜ਼ : ਹਰਮਨਪ੍ਰੀਤ ਸਿੰਘ (ਉਪ-ਕਪਤਾਨ), ਸੁਰਿੰਦਰ ਕੁਮਾਰ, ਬੀਰੇਂਦਰ ਲਾਕੜਾ, ਵਰੁਣ ਕੁਮਾਰ, ਅਮਿਤ ਰੋਹਿਦਾਸ, ਗੁਰਿੰਦਰ ਸਿੰਘ, ਖਡੰਗਬਮ ਕੋਥਾਜੀਤ ਸਿੰਘ, ਰੁਪਿੰਦਰ ਪਾਲ ਸਿੰਘ।
ਮਿਡਫ਼ੀਲਡਰ : ਮਨਪ੍ਰੀਤ ਸਿੰਘ (ਕਪਤਾਨ), ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ, ਨੀਲਕਾਂਤਾ ਸ਼ਰਮਾ
ਫ਼ਾਰਵਰਡ : ਮਨਦੀਪ ਸਿੰਘ, ਐੱਸਵੀ ਸੁਨੀਲ, ਲਲਿਤ ਕੁਮਾਰ ਉਪਾਧਿਆਏ, ਰਮਨਦੀਪ ਸਿੰਘ, ਸਿਮਰਨਜੀਤ ਸਿੰਘ, ਆਕਾਸ਼ਦੀਪ ਸਿੰਘ।