ਜਲੰਧਰ : ਜਾਪਾਨ ਵਿਖੇ ਭਾਰਤੀ ਹਾਕੀ ਟੀਮ ਦੀ ਅੱਜ ਹਾਰ ਹੋਣ ਤੋਂ ਬਾਅਦ ਦੇਸ਼ ਵਿਚ ਹਾਕੀ ਪ੍ਰੇਮੀ ਜਿੱਥੇ ਨਿਰਾਸ਼ ਨਜ਼ਰ ਆ ਰਹੇ ਨੇ ਉਸ ਦੇ ਨਾਲ ਹੀ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਅਤੇ ਆਸ ਵੀ ਹੈ ਕਿ ਸਾਡੀ ਟੀਮ ਨੇ ਦਹਾਕਿਆਂ ਬਾਅਦ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ ਅਤੇ ਅਜੇ ਵੀ ਉਹ ਮੈਡਲ ਦੀ ਰੇਸ ਵਿੱਚੋਂ ਬਾਹਰ ਨਹੀਂ ਹੈ।
ਹਾਕੀ ਪ੍ਰੇਮੀਆਂ ਦਾ ਕਹਿਣਾ ਹੈ ਕਿ ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ ਕਿ ਅੱਜ ਦੀ ਖੇਡ ਵਿਚ ਟੀਮ ਦੀ ਹਾਰ ਹੋ ਗਈ ਹੈ ਅਤੇ ਹਾਕੀ ਪ੍ਰੇਮੀਆਂ ਨੂੰ ਇਸ ਗੱਲ ਦਾ ਝਟਕਾ ਵੀ ਲੱਗਾ ਹੈ ਲੇਕਿਨ ਇਹਦੇ ਦੂਸਰੇ ਪਾਸੇ ਇਸ ਗੱਲ ਨੂੰ ਵੀ ਨਹੀਂ ਨਕਾਰਿਆ ਜਾ ਸਕਦਾ ਕਿ ਟੀਮ ਨੇ ਦਹਾਕਿਆਂ ਬਾਅਦ ਸੈਮੀਫਾਈਨਲ ਤੱਕ ਪਹੁੰਚ ਕੇ ਦੇਸ਼ ਦਾ ਮਾਣ ਵਧਾਇਆ ਹੈ ।
ਇਸ ਦੇ ਨਾਲ ਹੀ ਅਜੇ ਵੀ ਭਾਰਤੀ ਹਾਕੀ ਟੀਮ ਤੋਂ ਇਹ ਆਸ ਹੈ ਕਿ ਉਹ ਘੱਟ ਤੋਂ ਘੱਟ ਦੇਸ਼ ਲਈ ਬਰੌਨਜ਼ ਮੈਡਲ ਤਾਂ ਜ਼ਰੂਰ ਲੈ ਕੇ ਆਉਣਗੇ। ਇਸ ਦੇ ਨਾਲ ਹੀ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਭਾਰਤੀ ਮਹਿਲਾ ਹਾਕੀ ਟੀਮ ਜੋ ਕਦੀ ਕੁਆਰਟਰਫਾਈਨਲ ਤੱਕ ਵੀ ਨਹੀਂ ਪਹੁੰਚੀ ਸੀ ਨੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ ਅਤੇ ਹੋਣਾ ਸੈਮੀਫਾਈਨਲ ਵਿਚ ਚੰਗਾ ਪ੍ਰਦਰਸ਼ਨ ਕਰਕੇ ਆਪਣੇ ਦੇਸ਼ ਲਈ ਗੋਲਡ ਮੈਡਲ ਤਕ ਜਾ ਸਕਦੀ ਹੈ।
ਇਹ ਵੀ ਪੜ੍ਹੋ : Tokyo Olympics: ਬੈਲਜੀਅਮ ਤੋਂ ਹਾਰ ਦੇ ਬਾਵਜੂਦ ਭਾਰਤੀ ਟੀਮ ਦੀ ਹੌਸਲਾ ਅਫ਼ਜਾਈ