ਜਲੰਧਰ : ਭਾਰਤ ਹਾਕੀ ਟੀਮ ਨੇ ਕੁਆਲੀਫਾਇਰ ਟੂਰਨਾਮੈਂਟ ਵਿੱਚ ਦੁਨੀਆਂ ਦੀ ਬਿਹਤਰੀਨ ਟੀਮਾਂ ਨੂੰ ਹਰਾ ਕੇ ਓਲੰਪਿਕ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਭਾਰਤੀ ਹਾਕੀ ਟੀਮ ਦੇ ਕਪਤਾਨ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਵਿੱਚ ਦੱਸਿਆ ਕਿ ਸਾਰੇ ਖਿਡਾਰੀਆਂ ਵਿੱਚ ਉਤਸ਼ਾਹ ਹੈ ਤੇ ਜੋ ਘਾਟ ਰਹਿ ਗਈ ਹੈ ਉਸ ਨੂੰ ਓਲੰਪਿਕ ਤੋਂ ਪਹਿਲਾਂ ਜਨਵਰੀ 2020 ਵਿੱਚ ਸ਼ੁਰੂ ਹੋ ਰਹੇ ਪ੍ਰੋ-ਲੀਗ ਟੂਰਨਾਮੈਂਟ ਵਿੱਚ ਦੂਰ ਕਰ ਦਿੱਤਾ ਜਾਵੇਗਾ।
ਭਾਰਤੀ ਹਾਕੀ ਟੀਮ ਦੇ ਖਿਡਾਰੀ ਮਨਦੀਪ ਸਿੰਘ ਨੇ ਦੱਸਿਆ ਕਿ ਟੀਮ ਨੇ ਆਪਣੇ ਪ੍ਰਦਰਸ਼ਨ ਦੇ ਦਮ ਨਾਲ ਭੁਵਨੇਸ਼ਵਰ ਵਿੱਚ ਖੇਡੇ ਗਏ ਕੁਆਲੀਫ਼ਾਇਰ ਟੂਰਨਾਮੈਂਟ ਵਿੱਚ ਜਿੱਤ ਕੇ ਆਪਣੀ ਥਾਂ 2020 ਓਲੰਪਿਕ ਖੇਡਾਂ ਵਿੱਚ ਬਣਾ ਲਈ ਹੈ।
ਮਨਦੀਪ ਸਿੰਘ ਨੇ ਦੱਸਿਆ ਕਿ ਹਾਕੀ ਦਾ ਵਿਸ਼ਵ ਕੱਪ 2023 ਭਾਰਤ ਵਿੱਚ ਦੁਬਾਰਾ ਹੋਣ ਜਾ ਰਿਹਾ ਹੈ। ਇਹ ਬਹੁਤ ਹੀ ਖ਼ੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਉਹ ਵਧੀਆ ਖੇਡ ਕੇ ਵਿਸ਼ਵ ਕੱਪ ਨੂੰ ਜਿੱਤਣਗੇ।