ਚੰਡੀਗੜ੍ਹ: ਹਾਕੀ ਦੇ ਮਹਾਨ ਜਾਦੂਗਰ ਕਹੇ ਜਾਣ ਵਾਲੇ ਖਿਡਾਰੀ ਮੇਜਰ ਧਿਆਨ ਚੰਦ ਨੇ ਆਪਣੀ ਹਾਕੀ ਰਾਹੀਂ ਭਾਰਤ ਦਾ ਨਾਂਅ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੈ।ਧਿਆਨ ਚੰਦ ਵਰਗੇ ਖਿਡਾਰੀਆਂ ਨੇ ਹਾਕੀ ਦੇ ਮੈਦਾਨ ਵਿੱਚ ਆਪਣਾ ਜੀਵਨ ਕੁਰਬਾਨ ਕਰ ਛੱਡਿਆ। ਉਨ੍ਹਾਂ ਦਾ ਜਜ਼ਬਾ ਜਨੂਨ ਆਉਣ ਵਾਲੀ ਨਸਲ ਲਈ ਪ੍ਰੇਰਨਾਸ੍ਰੋਤ ਸਾਬਤ ਹੋ ਰਿਹਾ ਹੈ। ਗੇਂਦ ਲੈ ਕੇ ਬਿਜਲੀ ਦੀ ਤੇਜ਼ੀ ਨਾਲ ਦੌੜਨ ਵਾਲੇ ਧਿਆਨ ਚੰਦ ਦਾ ਅੱਜ 113ਵਾਂ ਜਨਮਦਿਨ ਮਨਾਇਆ ਜਾ ਰਿਹਾ ਹੈ।
ਧਿਆਨ ਚੰਦ ਦੇ ਜਨਮਦਿਨ 29 ਅਗਸਤ ਨੂੰ ‘ਰਾਸ਼ਟਰੀ ਖੇਡ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਖੇਡ ਜਗਤ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਕੌਮੀ ਅਰਜੁਨ ਅਤੇ ਦਰੋਣਾਚਾਰੀਆ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਜਾਂਦਾ ਹੈ। ਧਿਆਨ ਚੰਦ ਦਾ ਜਨਮ 29 ਅਗਸਤ 1905 ਨੂੰ ਪ੍ਰਯਾਰਾਜ (ਇਲਾਹਾਬਾਦ) ਦੇ ਇੱਕ ਸਾਧਾਰਨ ਰਾਜਪੂਤ ਪਰਿਵਾਰ ਵਿੱਚ ਹੋਇਆ ਸੀ। ਉਹ ਆਮ ਮੁੰਡਿਆਂ ਵਾਂਗ ਪੜ੍ਹਾਈ ਤੋਂ ਬਾਅਦ 1926 ਵਿੱਚ ਦਿੱਲੀ ਵਿਖੇ ਬ੍ਰਾਹਮਣ ਰੈਜੀਮੈਂਟ ਵਿੱਚ ਭਰਤੀ ਹੋ ਗਿਆ ਸੀ। ਉਦੋਂ ਉਸ ਦੀ ਹਾਕੀ ਪ੍ਰਤੀ ਕੋਈ ਦਿਲਚਸਪੀ ਨਹੀਂ ਸੀ ਪਰ ਰੈਜੀਮੈਂਟ ਦੇ ਇੱਕ ਸੂਬੇਦਾਰ ਮੇਜਰ ਤਿਵਾੜੀ ਨੇ ਉਸ ਅੰਦਰ ਖਿਡਾਰੀ ਵਾਲੀ ਇੱਕ ਚਿਣਗ ਦੇਖੀ ਤੇ ਉਸ ਨੂੰ ਖੇਡਣ ਲਈ ਪ੍ਰੇਰਿਆ, ਜਿਸਦੀ ਬਦੌਲਤ ਧਿਆਨ ਚੰਦ ਦਾ ਨਾਮ ਇਤਿਹਾਸ ਦੇ ਪੰਨਿਆਂ ਉੱਤੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ।
ਧਿਆਨ ਚੰਦ ਦੀ ਰਹਿਨੁਮਾਈ ਹੇਠ ਭਾਰਤੀ ਹਾਕੀ ਟੀਮ ਨੇ ਓਲੰਪਿਕ ਖੇਡਾਂ ਵਿੱਚ ਤਿੰਨ ਸੋਨ ਤਗਮੇ (1928, 1932 ਅਤੇ 1936) ਜਿੱਤੇ ਸਨ। ਉਸ ਸਮੇਂ ਭਾਰਤੀ ਹਾਕੀ ਟੀਮ, ਹਾਕੀ ਦੀ ਖੇਡ ਵਿੱਚ ਸਭ ਤੋਂ ਵਧੀਆ ਟੀਮਾਂ ਵਿੱਚੋਂ ਇੱਕ ਸਨ। ਮੇਜਰ ਧਿਆਨ ਚੰਦ ਨੇ ਆਪਣੇ ਕੌਮਾਂਤਰੀ ਖੇਡ ਜੀਵਨ ਵਿੱਚ 400 ਤੋਂ ਵੱਧ ਗੋਲ ਕੀਤੇ।
ਇਨ੍ਹਾਂ ਖਿਡਾਰੀਆਂ ਨੂੰ ਮਿਲੇਗਾ ਰਾਜੀਵ ਗਾਂਧੀ ਖੇਡ ਰਤਨ ਐਵਾਰਡ
- ਦੀਪਾ ਮਲਿਕ: ਪੈਰਾ ਅਥਲੈਟਿਕਸ
- ਬਜਰੰਗ ਪੂਨੀਆ: ਕੁਸ਼ਤੀ
ਇਨ੍ਹਾਂ ਖਿਡਾਰੀਆਂ ਨੂੰ ਮਿਲੇਗਾ ਅਰਜੁਨ ਐਵਾਰਡ
- ਰਵਿੰਦਰ ਜਡੇਜਾ: ਕ੍ਰਿਕੇਟ
- ਪੂਨਮ ਯਾਦਵ: ਕ੍ਰਿਕਟ
- ਗੁਰਪ੍ਰੀਤ ਸਿੰਘ ਸੰਧੂ: ਫੁੱਟਬਾਲ
- ਤੇਜਿੰਦਰ ਪਾਲ ਸਿੰਘ ਤੂਰ: ਐਥਲੈਟਿਕਸ
- ਮੁਹੰਮਦ ਅਨਾਸ: ਅਥਲੈਟਿਕਸ
- ਸਵਪਨਾ ਬਰਮਨ: ਅਥਲੈਟਿਕਸ
- ਸੁਰੇਂਦਰ ਸਿੰਘ ਗੁੱਜਰ: ਪੈਰਾ ਸਪੋਰਟਸ ਅਥਲੈਟਿਕਸ
- ਚਿੰਗਲੇਨਸਨਾ ਸਿੰਘ : ਹਾਕੀ
- ਅਜੈ ਠਾਕੁਰ: ਕਬੱਡੀ
- ਗੌਰਵ ਸਿੰਘ ਗਿੱਲ: ਮੋਟਰਸਪੋਰਟਸ
- ਅੰਜੁਮ ਮੁਦਗਿਲ: ਸ਼ੂਟਿੰਗ
- ਹਰਮੀਤ ਦੇਸਾਈ: ਟੇਬਲ ਟੈਨਿਸ
- ਸੰਦੀਪ ਗੁਪਤਾ: ਟੇਬਲ ਟੈਨਿਸ
- ਪੂਜਾ ਢਾਂਡਾ: ਕੁਸ਼ਤੀ
- ਫਵਾਦ ਮਿਰਜ਼ਾ: ਘੁੜ ਸਵਾਰੀ
- ਪ੍ਰਮੋਦ ਭਗਤ: ਪੈਰਾ ਸਪੋਰਟਸ - ਬੈਡਮਿੰਟਨ
- ਸਿਮਰਨ ਸਿੰਘ ਸ਼ੇਰਗਿੱਲ: ਪੋਲੋ
- ਐਸ ਭਾਸਕਰਨ: ਬਾੱਡੀ ਬਿਲਡਿੰਗ
- ਸੁੰਦਰ ਸਿੰਘ ਗੁਰਜਰ: ਪੈਰਾ ਸਪੋਰਟਸ
- ਬੀ. ਸਾਈ ਪ੍ਰਨੀਤ: ਬੈਡਮਿੰਟਨ
ਇਨ੍ਹਾਂ ਖਿਡਾਰੀਆਂ ਨੂੰ ਮਿਲੇਗਾ ਧਿਆਨ ਚੰਦ ਅਵਾਰਡ
- ਮੈਨੂਅਲ ਫਰੈਡਰਿਕਸ: ਹਾਕੀ
- ਅਨੂਪ ਬਾਸਕ: ਟੇਬਲ ਟੈਨਿਸ
- ਮਨੋਜ ਕੁਮਾਰ: ਕੁਸ਼ਤੀ
- ਨਿਤਿਨ ਕੀਰਤਨ: ਟੈਨਿਸ
- ਸੀ ਲਾਲਰੇਮਸੰਗਾ: ਤੀਰਅੰਦਾਜ਼ੀ
ਇਨ੍ਹਾਂ ਖਿਡਾਰੀਆਂ ਨੂੰ ਮਿਲੇਗਾ ਦ੍ਰੋਣਾਚਾਰੀਆ ਅਵਾਰਡ
- ਮਹਿੰਦਰ ਸਿੰਘ: ਐਥਲੈਟਿਕਸ
- ਸੰਦੀਪ ਗੁਪਤਾ: ਟੇਬਲ ਟੈਨਿਸ
- ਵਿਮਲ ਕੁਮਾਰ: ਬੈਡਮਿੰਟਨ
- ਸੰਜੇ ਭਾਰਦਵਾਜ: ਕ੍ਰਿਕੇਟ
- ਰਾਮਵੀਰ ਸਿੰਘ ਖੋਖਰ: ਕਬੱਡੀ
- ਮਾਰਜਬਨ ਪਟੇਲ: ਹਾਕੀ
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਧਿਆਨ ਚੰਦ ਨੂੰ ਕੀਤਾ ਸਲਾਮ
ਕੈਪਟਨ ਅਮਰਿੰਦਰ ਸਿੰਘ ਨੇ ਹਾਕੀ ਦੇ ਮਹਾਨ ਜਾਦੂਗਰ ਧਿਆਨ ਚੰਦ ਦੇ ਅੱਜ 113ਵੇਂ ਜਨਮਦਿਨ ਮੌਕੇ ਉਨ੍ਹਾਂ ਨੂੰ ਸ਼ਰਧਾੰਜਲੀ ਭੇਟ ਕਿਤੀ ਹੈ। ਕੈਪਟਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਮੈਂ ਉਨ੍ਹਾਂ ਸਾਰੇ ਖਿਡਾਰੀਆਂ ਨੂੰ ਵੀ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਭਾਰਤ ਦਾ ਨਾਂਅ ਰੋਸ਼ਨ ਕੀਤਾ ਹੈ।
-
Rich tributes to 'The Wizard' of hockey, Major #DhyanChand on his birth anniversary, who is unarguably the greatest of all time.
— Capt.Amarinder Singh (@capt_amarinder) August 29, 2019 " class="align-text-top noRightClick twitterSection" data="
I also salute all the sports-persons who have made India proud with great vigour & passion.#NationalSportsDay pic.twitter.com/rSys15zEkm
">Rich tributes to 'The Wizard' of hockey, Major #DhyanChand on his birth anniversary, who is unarguably the greatest of all time.
— Capt.Amarinder Singh (@capt_amarinder) August 29, 2019
I also salute all the sports-persons who have made India proud with great vigour & passion.#NationalSportsDay pic.twitter.com/rSys15zEkmRich tributes to 'The Wizard' of hockey, Major #DhyanChand on his birth anniversary, who is unarguably the greatest of all time.
— Capt.Amarinder Singh (@capt_amarinder) August 29, 2019
I also salute all the sports-persons who have made India proud with great vigour & passion.#NationalSportsDay pic.twitter.com/rSys15zEkm