ਬੈਂਗਲੁਰੂ: ਸਟ੍ਰਾਇਕਰ ਮਨਦੀਪ ਸਿੰਘ ਦੇ ਬਾਅਦ ਕੋਰੋਨਾ ਨਾਲ ਪ੍ਰਭਾਵਿਤ ਪਾਏ ਗਏ ਪੰਜ ਹੋਰ ਖਿਡਾਰੀਆਂ ਨੂੰ ਅਤਿਹਿਆਤ ਵਜੋਂ ਬੈਂਗਲੁਰੂ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਦੀ ਜਾਣਾਕਰੀ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਨੇ ਦਿੱਤੀ।
ਮਨਦੀਪ ਸਿੰਘ ਵਿੱਚ ਇਸ ਬਿਮਾਰੀ ਦੇ ਲੱਛਣ ਨਹੀਂ ਦਿਸ ਰਹੇ ਸੀ ਪਰ ਖ਼ੂਨ ਵਿੱਚ ਆਕਸੀਜਨ ਦੀ ਘਾਟ ਹੋਣ ਕਾਰਨ ਉਨ੍ਹਾਂ ਨੂੰ ਸੋਮਵਾਰ ਨੂੰ ਐਸਐਸ ਸਪਰਸ਼ ਮਲਟੀ ਸਪੈਸਲਿਸ਼ਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਟੀਮ ਵਿੱਚ ਉਨ੍ਹਾਂ ਦੇ 5 ਸਾਥੀਆਂ ਨੂੰ ਵੀ ਹਸਪਤਾਲ ਭਰਤੀ ਕਰਵਾਇਆ ਗਿਆ। ਸਾਈ ਨੇ ਕਿਹਾ, ਸਪੋਰਟਸ ਅਥਾਰਟੀ ਆਫ ਇੰਡੀਆ ਨੇ ਪੰਜਾਂ ਖਿਡਾਰੀਆਂ ਨੂੰ ਸਾਵਧਾਨੀ ਵਜੋਂ ਹਸਪਤਾਲ ਵਿੱਚ ਭਰਤੀ ਕਰਵਾਉਣ ਦਾ ਫ਼ੈਸਲਾ ਲਿਆ ਹੈ।
20 ਅਗਸਤ ਤੋਂ ਸ਼ੁਰੂ ਹੋ ਰਹੇ ਕੌਮੀ ਸ਼ਿਵਿਰ ਦੇ ਲਈ ਬੈਂਗਲੁਰੂ ਪਹੁੰਚਣ ਦੇ ਪਹਿਲੇ ਹਫ਼ਤੇ ਹੀ ਟੀਮ ਦੇ 6 ਖਿਡਾਰੀਆਂ ਦਾ ਕੋਰੋਨਾ ਪੌਜ਼ੀਟਿਵ ਪਾਇਆ ਗਿਆ।
ਪੌਜ਼ੀਟਿਵ ਖਿਡਾਰੀਆਂ ਦੇ ਨਾਂਅ
- ਕਪਤਾਨ ਮਨਪ੍ਰੀਤ ਸਿੰਘ
- ਸਟ੍ਰਾਇਕਰ ਮਨਦੀਪ ਸਿੰਘ
- ਡਿਫੈਂਡਰ ਸੁਰੇਂਦਰ ਕੁਮਾਰ
- ਡਿਫੈਂਡਰ ਜਸਕਰਨ ਸਿੰਘ
- ਡ੍ਰੈਗਫਲਿਕਰ ਵਰੁਣ ਕੁਮਾਰ
- ਗੋਲਕੀਪਰ ਬਹਾਦੁਰ ਪਾਠਤ
SAI ਨੇ ਕਿਹਾ, ਖਿਡਾਰੀਆਂ ਨੂੰ ਹਸਪਤਾਲ ਭਰਤੀ ਕਰਨ ਦਾ ਫ਼ੈਸਲਾ ਇਸ ਲਈ ਲਿਆ ਗਿਆ ਹੈ ਕਿ ਉਨ੍ਹਾਂ ਦੇ ਦੇਖਰੇਖ ਕੀਤੀ ਜਾ ਸਕੇ ਅਤੇ ਉਨ੍ਹਾਂ ਦਾ ਸਹੀ ਇਲਾਜ ਕੀਤਾ ਜਾ ਸਕੇ। ਇਨ੍ਹਾਂ 6 ਖਿਡਾਰੀਆ ਦੀ ਸਿਹਤ ਠੀਕ ਹੈ ਇਹ ਬੜੀ ਹੀ ਤੇਜ਼ੀ ਨਾਲ ਬਿਮਾਰੀ ਤੋਂ ਉੱਭਰ ਰਹੇ ਹਨ।
ਸਾਈ ਦੇ ਮੁਤਾਬਕ, ਇਹ ਪੂਰੀ ਸੰਭਾਵਨਾ ਹੈ ਕਿ ਇੱਕ ਮਹੀਨੇ ਦੇ ਬ੍ਰੇਕ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਬੈਂਗਲੁਰੂ ਆਉਣ ਨਾਲ ਖਿਡਾਰੀ ਕੋਰੋਨਾ ਨਾਲ ਪੀੜਤ ਹੋਏ ਹਨ।
ਸਾਈ ਨੇ ਕਿਹਾ ਕਿ ਖਿਡਾਰੀਆਂ ਦੀ ਦਿਨ ਵਿੱਚ ਚਾਰ ਵਾਰ ਜਾਂਚ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮਹਿਲਾ ਖਿਡਾਰੀਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ ਅਤੇ ਇਹ ਛੇਤੀ ਹੀ ਟ੍ਰੇਨਿੰਗ ਸ਼ੁਰੂ ਕਰ ਦੇਣਗੇ।
ਜ਼ਿਕਰ ਕਰ ਦਈਏ ਕਿ ਸਾਰੇ ਖਿਡਾਰੀਆਂ ਦਾ ਰੈਪਿਡ ਟੈਸਟ ਨੈਗੇਟਿਵ ਪਾਇਆ ਗਿਆ ਸੀ ਪਰ ਮਨਪ੍ਰੀਤ ਅਤੇ ਸੁਰੇਂਦਰ ਵਿੱਚ ਬਾਅਦ ਵਿੱਚ ਕੁਝ ਲੱਛਣ ਵਿਖਾਈ ਦਿੱਤੇ ਤਾਂ ਉਨ੍ਹਾਂ ਨਾਲ ਯਾਤਰਾ ਕਰਨ ਵਾਲੇ ਦੂਜੇ ਖਿਡਾਰੀਆਂ ਦੇ ਵੀ ਆਰਟੀ-ਪੀਸੀਆਰ ਟੈਸਟ ਕਰਵਾਇਆ ਗਿਆ ਜਿਸ ਵਿੱਚ ਇਹ ਪੌਜ਼ੀਟਿਵ ਪਾਏ ਗਏ।