ਨਵੀਂ ਦਿੱਲੀ: ਭਾਰਤੀ ਮਹਿਲਾ ਫੁੱਟਬਾਲ ਟੀਮ ਦੀ ਗੋਲਕੀਪਰ ਅਦਿਤੀ ਚੌਹਾਨ ਨੇ ਕਿਹਾ ਹੈ ਕਿ ਮੌਜੂਦਾ ਸੀਨੀਅਰ ਟੀਮ 'ਚ ‘ਵੰਨ-ਸੁਵੰਨਤਾ 'ਚ ਏਕਤਾ’ ਹੈ। ਅਦਿਤੀ ਨੇ ਹਾਲ ਹੀ ਵਿੱਚ ਏਆਈਐਫਐਫ ਟੀਵੀ ਉੱਤੇ ਇੱਕ ਇੰਸਟਾਗ੍ਰਾਮ ਲਾਈਵ ਚੈਟ ਦੌਰਾਨ ਕਿਹਾ, "ਜਦੋਂ ਮੈਂ ਪਹਿਲੀ ਵਾਰ ਭਾਰਤੀ ਟੀਮ ਵਿੱਚ ਖੇਡਣਾ ਸ਼ੁਰੂ ਕੀਤਾ ਸੀ। ਉਸ ਸਮੇਂ ਮਣੀਪੁਰ ਦੇ ਖਿਡਾਰੀ ਬਹੁਤ ਪ੍ਰਭਾਵਸ਼ਾਲੀ ਸਨ। ਪਰ ਹੁਣ ਇਹ ਇੱਕ ਬਹੁਤ ਹੀ ਵਿਭਿੰਨਤਾ ਵਾਲੀ ਟੀਮ ਬਣ ਗਈ ਹੈ।
![ਅਦਿਤੀ ਚੌਹਾਨ](https://etvbharatimages.akamaized.net/etvbharat/prod-images/7807187_th.jpg)
ਉਨ੍ਹਾਂ ਨੇ ਕਿਹਾ ਟੀਮ ਦੇ ਬਹੁਤ ਸਾਰੇ ਕਿਰਦਾਰ ਹਨ। ਆਲ ਇੰਡੀਆ ਪ੍ਰਤੀਨਿਧਤਾ ਜੋ ਟੀਮ ਨੂੰ ਇੱਕਜੁਟ ਕਰਨ ਵਿੱਚ ਮਦਦ ਕਰਦੀ ਹੈ।
ਗੋਲਕੀਪਰ ਨੇ ਕਿਹਾ ਵਿਭਿੰਨਤਾ ਵਿੱਚ ਏਕਤਾ ਸਾਡੀ ਤਾਕਤ ਹੈ। ਅਸੀਂ ਸਾਰੇ ਮਿਲ ਕੇ ਇੱਕ ਦੇਸ਼ ਦੀ ਪ੍ਰਤੀਨਿਧਤਾ ਕਰਨ ਵਾਲੇ ਇੱਕ ਮਿਸ਼ਨ ‘ਤੇ ਹਾਂ। ਇਹੀ ਸਾਡੀ ਪਰਿਭਾਸ਼ਾ ਹੈ ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕਿਰਦਾਰਾਂ ਨਾਲ ਗੱਲਬਾਤ ਕਰਨੀ ਪੈਂਦੀ ਹੈ। ਜਿਨ੍ਹਾਂ ਕੋਲੋਂ ਬਹੁਤ ਕੁਝ ਸਿੱਖਣਾ ਹੈ। ਹਰ ਕਿਸੇ ਕੋਲ ਦੱਸਣ ਲਈ ਵੱਖਰੀ ਕਹਾਣੀ ਹੁੰਦੀ ਹੈ, ਜਿਵੇਂ ਕਿ ਉਨ੍ਹਾਂ ਦੀ ਯਾਤਰਾ, ਸੰਘਰਸ਼ਾਂ, ਘਰੇਲੂ ਸਥਿਤੀਆਂ ਅਤੇ ਹੋਰ ਬਹੁਤ ਕੁਝ।
ਦਿੱਲੀ ਦੀ ਗੋਲਕੀਪਰ ਦਾ ਮੰਨਣਾ ਹੈ ਕਿ ਕੁੜੀਆਂ ਮਨੀਪੁਰੀ ਸਟਰਾਈਕਰ ਬਾਲਾ ਦੇਵੀ ਦੇ ਕਦਮਾਂ 'ਤੇ ਚੱਲਣਗੀਆਂ। ਬਾਲਾ ਦੇਵੀ ਭਾਰਤ ਦੀ ਪਹਿਲੀ ਮਹਿਲਾ ਫੁੱਟਬਾਲਰ ਹੈ ਜਿਸ ਨੇ ਵਿਦੇਸ਼ੀ ਕਲੱਬ ਨਾਲ ਕਰਾਰ ਕੀਤਾ ਹੈ। ਬਾਲਾ ਦੇਵੀ ਨੇ ਸਕਾਟਲੈਂਡ ਦੇ ਫੁੱਟਬਾਲ ਕਲੱਬ ਰੇਂਜਰਸ ਨਾਲ ਕਰਾਰ ਕੀਤਾ ਹੈ।
ਉਨ੍ਹਾਂ ਨੇ ਕਿਹਾ, "ਬਾਲਾ ਇਕ ਮਹਾਨ ਖਿਡਾਰੀ ਹੈ ਅਤੇ ਉਸ ਲਈ ਰੇਂਜਰਸ ਵਿੱਚ ਜਾਣਾ ਉਸ ਲਈ ਹੈਰਾਨੀ ਵਾਲੀ ਗੱਲ ਹੈ। ਉਨ੍ਹਾਂ ਦਾ ਖੇਡ, ਸਭਿਆਚਾਰ ਬਹੁਤ ਵੱਖਰਾ ਹੈ। ਉਨ੍ਹਾਂ ਤਜ਼ੁਰਬਾ ਨਾ ਸਿਰਫ਼ ਸਾਡੇ ਲਈ, ਬਲਕਿ ਭਾਰਤੀ ਫੁੱਟਬਾਲ ਲਈ ਵੀ ਬਹੁਤ ਮਹੱਤਵਪੂਰਨ ਹੈ।"