ਬਿਉਨਸ ਆਇਰਸ : ਦੱਖਣੀ ਅਮਰੀਕਾ 2030 ਫ਼ੁੱਟਬਾਲ ਵਿਸ਼ਵ ਕੱਪ ਦੀ ਮੇਜ਼ਬਾਨੀ ਪਾਉਣ ਦੀ ਦੌੜ ਵਿੱਚ ਸਭ ਤੋਂ ਮੂਹਰੇ ਚੱਲ ਰਿਹਾ ਹੈ। ਖੇਤਰੀ ਫ਼ੁੱਟਬਾਲ ਦੀ ਪ੍ਰਬੰਧਕ ਸੰਸਥਾ ਦੇ ਮੁਖੀ ਨੇ ਕਿਹਾ ਕਿ ਇਹ ਵਿਸ਼ਵ ਕੱਪ ਇਸ ਮਾਮਲੇ ਵਿੱਚ ਅਨੋਖਾ ਹੋਵੇਗਾ ਕਿ ਇਹ ਉਗਰਵੇ ਦੁਆਰਾ ਪਹਿਲਾ ਫ਼ੁੱਟਬਾਲ ਵਿਸ਼ਵ ਕੱਪ ਜਿੱਤਣ ਦੇ 100 ਸਾਲਾ ਬਾਅਦ ਹੋਣ ਜਾ ਰਿਹਾ ਹੈ।
ਅਜਰਨਟੀਨਾ ਅਤੇ ਉਗਰਵੇ ਨੇ ਦੋ ਸਾਲ ਪਹਿਲਾ ਵਿਸ਼ਵ ਕੱਪ ਲਈ ਦਾਅਵੇਦਾਰੀ ਪੇਸ਼ ਕਰਨ ਦੀ ਯੋਜਨਾ ਬਾਰੇ ਐਲਾਨ ਕੀਤਾ ਸੀ ਅਤੇ ਫ਼ਿਰ ਇਸ ਵਿੱਚ ਪਰਾਗਵੇ ਅਤੇ ਚਿੱਲੀ ਵੀ ਸ਼ਾਮਲ ਹਨ।
ਦੱਖਣੀ ਅਮਰੀਕੀ ਫ਼ੁੱਟਬਾਲ ਫ਼ੈਡਰੇਸ਼ਨ ਦੇ ਪ੍ਰਧਾਨ ਐਲਜਾਂਦਰੋ ਡੋਮਿੰਗੁਏਜ਼ ਨੇ ਕਿਹਾ, ਜੇ ਅਸੀਂ ਆਪਣਾ ਅਤੇ ਬਾਕੀ ਦੇ ਦੇਸ਼ ਆਪਣਾ ਹੋਮਵਰਕ ਕਰਦੇ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਜਿੱਤ ਦੇ ਪੱਕੇ ਦਾਅਵੇਦਾਰ ਹੋਵਾਂਗੇ।
ਦੱਖਣੀ ਅਮਰੀਕੀ ਦੇਸ਼ਾਂ ਨੂੰ ਬ੍ਰਿਟੇਨ-ਆਇਰਲੈਂਡ ਅਤੇ ਮੋਰਾਕੋ, ਅਲਜੀਰੀਆ ਅਤੇ ਟਿਉਨੇਸ਼ੀਆ ਦੇ ਸਮੂਹ ਤੋਂ ਸਖ਼ਤ ਟੱਕਰ ਮਿਲੇਗੀ।