ETV Bharat / sports

ਬ੍ਰਾਜ਼ੀਲ ਦੇ ਵਿਸ਼ਵ ਕੱਪ ਕੁਆਲੀਫਾਇਰ 'ਚੋਂ ਬਾਹਰ ਨੇਮਾਰ ਤੇ ਮੇਨੀਨੋ - ਪੈਰਿਸ ਸੇਂਟ ਜਰਮੇਨ

ਨੇਮਾਰ ਜ਼ਖ਼ਮੀ ਹੋਣ ਕਾਰਨ ਬ੍ਰਾਜ਼ੀਲ ਦੇ ਅਗਲੇ ਹਫ਼ਤੇ ਉਰੂਗੁਏ ਖ਼ਿਲਾਫ਼ ਹੋਣ ਵਾਲੇ ਵਿਸ਼ਵ ਕੱਪ ਕੁਆਲੀਫਾਇਰ ਮੈਚ ਵਿੱਚ ਨਹੀਂ ਖੇਡ ਸਕਣਗੇ।

Neymar and Menino out of Brazil's World Cup qualifiers
ਬ੍ਰਾਜ਼ੀਲ ਦੇ ਵਿਸ਼ਵ ਕੱਪ ਕੁਆਲੀਫਾਇਰ 'ਚੋਂ ਬਾਹਰ ਨੇਮਾਰ ਤੇ ਮੇਨੀਨੋ
author img

By

Published : Nov 14, 2020, 8:04 AM IST

ਸਾਓ ਪਾਓਲੋ: ਨੇਮਾਰ ਜ਼ਖ਼ਮੀ ਹੋਣ ਕਾਰਨ ਬ੍ਰਾਜ਼ੀਲ ਦੇ ਅਗਲੇ ਹਫ਼ਤੇ ਉਰੂਗੁਏ ਖ਼ਿਲਾਫ਼ ਹੋਣ ਵਾਲੇ ਵਿਸ਼ਵ ਕੱਪ ਕੁਆਲੀਫਾਇਰ ਮੈਚ ਵਿੱਚ ਨਹੀਂ ਖੇਡ ਸਕਣਗੇ। ਪੈਰਿਸ ਸੇਂਟ ਜਰਮੇਨ ਵੱਲੋਂ ਚੈਂਪੀਅਨਜ਼ ਲੀਗ ਮੈਚ ਵਿੱਚ ਖੇਡਦੇ ਹੋਏ ਨੇਮਾਰ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਅ ਆ ਗਿਆ ਸੀ।

ਬ੍ਰਾਜ਼ੀਲ ਫੁੱਟਬਾਲ ਕਨਫੈਡਰੇਸ਼ਨ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਨੇਮਾਰ ਮੰਗਲਵਾਰ ਨੂੰ ਮੋਂਟਵੀਡੀਓ ਵਿੱਚ ਹੋਣ ਵਾਲੇ ਦੱਖਣੀ ਅਮਰੀਕੀ ਕੁਆਲੀਫਾਇੰਗ ਮੈਚ ਵਿੱਚ ਨਹੀਂ ਖੇਡ ਸਕਣਗੇ। ਨੇਮਾਰ ਜ਼ਖ਼ਮੀ ਹੋਣ ਕਾਰਨ ਵੈਨਜ਼ੁਏਲਾ ਖ਼ਿਲਾਫ਼ ਹੋਣ ਵਾਲੇ ਮੈਚ ਤੋਂ ਪਹਿਲਾਂ ਹੀ ਬਾਹਰ ਹੋ ਗਏ ਸਨ। ਬ੍ਰਾਜ਼ੀਲ ਦੇ ਡਿਫੈਂਡਰ ਗੈਬਰੀਅਲ ਮੇਨੀਨੋ ਨੂੰ ਕੋਰੋਨਾ ਦੇ ਟੈਸਟ ਵਿੱਚ ਪੌਜ਼ੀਟਿਵ ਪਾਇਆ ਗਿਆ ਹੈ ਤੇ ਉਹ ਵੈਨਜ਼ੇੁਲਾ ਤੇ ਉਰੂਗੁਏ ਖ਼ਿਲਾਫ਼ ਵਿਸ਼ਵ ਕੱਪ ਫੁੱਟਬਾਲ ਕੁਆਲੀਫਾਇਰ ਮੈਚਾਂ ਵਿੱਚ ਨਹੀਂ ਖੇਡ ਸਕਣਗੇ।

ਬ੍ਰਾਜ਼ੀਲ ਫੁੱਟਬਾਲ ਕਨਫੈਡਰੇਸ਼ਨ ਨੇ ਦੱਸਿਆ ਕਿ ਇਸ 20 ਸਾਲਾ ਖਿਡਾਰੀ ਨੂੰ ਸੋਮਵਾਰ ਨੂੰ ਪਹਿਲੇ ਟੈਸਟ ਵਿੱਚ ਨੈਗਟਿਵ ਪਾਇਆ ਗਿਆ ਸੀ। ਮੇਨੀਨੋ ਵਿੱਚ ਕੋਰੋਨਾ ਵਾਇਰਸ ਦੇ ਕਿਸੇ ਤਰ੍ਹਾਂ ਦੇ ਲੱਛਣ ਨਹੀਂ ਹਨ। ਟੀਮ ਦੇ ਸਾਰੇ ਹੋਰ ਮੈਂਬਰ ਜਾਂਚ ਵਿੱਚ ਨੈਗੇਟਿਵ ਪਾਏ ਗਏ ਹਨ। ਮੇਨੀਨੋ ਨੂੰ ਕੁਆਰੰਟਾਈਨ 'ਚ ਭੇਜ ਦਿੱਤਾ ਗਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.