ਬਾਰਸੀਲੋਨਾ: ਮਹਾਨ ਫੁੱਟਬਾਲਰ ਲਿਓਨਲ ਮੇਸੀ ਨੇ ਪੇਲੇ ਦੇ ਇੱਕੋ ਕਲੱਬ ਲਈ ਸਭ ਤੋਂ ਵੱਧ ਗੋਲ ਕਰਨ ਦੇ ਰਿਕਾਰਡ ਦੀ ਬਰਾਬਰੀ ਕੀਤੀ। ਮੈਸੀ ਨੇ ਸ਼ਨੀਵਾਰ ਨੂੰ ਲਾ ਲੀਗਾ ਦੇ ਮੈਚ ਵਿੱਚ ਵਾਲੈਂਸੀਆ ਦੇ ਖਿਲਾਫ ਇਹ ਕਾਰਨਾਮਾ ਹਾਸਲ ਕੀਤਾ। ਪਹਿਲੇ ਹਾਫ ਬਾਰਸੀਲੋਨਾ ਲਈ ਖੇਡਦਿਆਂ, ਉਨ੍ਹਾਂ ਆਪਣਾ 643 ਵਾਂ ਗੋਲ ਕੀਤਾ।
ਬ੍ਰਾਜ਼ੀਲ ਦੇ ਦਿੱਗਜ ਪੇਲੇ ਨੇ ਬ੍ਰਾਜ਼ੀਲ ਦੇ ਕਲੱਬ ਸੈਂਟੋਸ ਲਈ ਖੇਡਦੇ ਹੋਏ 643 ਗੋਲ ਕੀਤੇ ਸੀ। ਹੁਣ ਮੈਸੀ ਨੇ ਉਨ੍ਹਾਂ ਦੀ ਬਰਾਬਰੀ ਕਰ ਲਈ ਹੈ।
33 ਸਾਲਾ ਮੇਸੀ ਨੇ ਅੱਧੇ ਸਮੇਂ ਤੋਂ ਪਹਿਲਾਂ ਹੈਡਰ ਦੇ ਜ਼ਰੀਏ ਇਹ ਗੋਲ ਕੀਤਾ। ਇਸ ਤੋਂ ਪਹਿਲਾਂ, ਉਨ੍ਹਾਂ ਦੀ ਇੱਕ ਪੈਨਲਟੀ ਨੂੰ ਵੈਲੇਂਸਿਆ ਦੇ ਗੋਲਕੀਪਰ ਨੇ ਰੋਕ ਲਿਆ ਸੀ। ਬਾਰਸੀਲੋਨਾ ਅਤੇ ਵਾਲੈਂਸੀਆ ਵਿਚਾਲੇ ਖੇਡਿਆ ਮੈਚ 2-2 ਦੇ ਡਰਾਅ ਨਾਲ ਖਤਮ ਹੋਇਆ ਅਤੇ ਦੋਵੇਂ ਟੀਮਾਂ ਨੂੰ ਇੱਕ ਅੰਕ ਮਿਲਿਆ।
-
🐐 G . O . A . T .
— FC Barcelona (@FCBarcelona) December 19, 2020 " class="align-text-top noRightClick twitterSection" data="
⚽ 6️⃣4️⃣3️⃣
🔝 @officialpes pic.twitter.com/ZlN7KYNreV
">🐐 G . O . A . T .
— FC Barcelona (@FCBarcelona) December 19, 2020
⚽ 6️⃣4️⃣3️⃣
🔝 @officialpes pic.twitter.com/ZlN7KYNreV🐐 G . O . A . T .
— FC Barcelona (@FCBarcelona) December 19, 2020
⚽ 6️⃣4️⃣3️⃣
🔝 @officialpes pic.twitter.com/ZlN7KYNreV
ਮੈਸੀ ਤੋਂ ਇਲਾਵਾ ਰੋਨਾਲਡ ਅਰਾਜੋ ਨੇ ਦੂਜਾ ਗੋਲ ਕੀਤਾ। ਵਾਲੈਂਸੀਆ ਲਈ ਮੁਕਟਾਰ ਦੀਖਾਬੀ ਨੇ 29 ਵੇਂ ਮਿੰਟ ਵਿੱਚ ਕੀਤਾ। ਵਾਲੈਂਸੀਆ ਨੇ 69 ਵੇਂ ਮਿੰਟ ਵਿੱਚ ਗੋਮੇਜ਼ ਗੋਂਜ਼ਾਲੇਜ਼ ਤੋਂ 2-1 ਨਾਲ ਅੱਗੇ ਹੋ ਕੇ ਬਰਾਬਰੀ ਕੀਤੀ।
ਦੱਸ ਦੇਈਏ ਕਿ ਮੌਜੂਦਾ ਲਾ ਲੀਗਾ ਸੀਜ਼ਨ ਵਿੱਚ, ਬਾਰਸੀਲੋਨਾ ਹੁਣ ਤੱਕ ਖੇਡੇ ਗਏ 13 ਮੈਚਾਂ ਵਿੱਚੋਂ ਸਿਰਫ 6 ਵਿੱਚ ਜਿੱਤ ਪ੍ਰਾਪਤ ਕਰ ਸਕੀ ਹੈ। ਉਹ ਇਸ ਸਮੇਂ ਪੁਆਇੰਟ ਟੇਬਲ ਵਿੱਚ ਛੇਵੇਂ ਅਤੇ ਅਟਲੈਟਿਕੋ ਮੈਡਰਿਡ ਦੇ ਨੰਬਰ ਇੱਕ ਰੈਂਕ ਤੋਂ 8 ਅੰਕ ਪਿੱਛੇ ਹੈ।