ਕੋਪੇਨਹੇਗਨ, ਡੇਨਮਾਰਕ: ਕ੍ਰਿਸ਼ਚੀਅਨ ਏਰਿਕਸਨ ਨੇ ਮੰਗਲਵਾਰ ਨੂੰ ਫੈਂਸ ਦੇ ਲਈ ਹਸਪਤਾਲ ਤੋਂ ਆਪਣਾ ਪਹਿਲਾਂ ਜਨਤਕ ਸੰਦੇਸ਼ ਭੇਜਿਆ। ਇਸ ਸੰਦੇਸ਼ ਚ ਉਨ੍ਹਾਂ ਨੇ ਸਮਰਥਕਾਂ ਨੂੰ ਯੂਰਪੀਅਨ ਚੈਂਪੀਅਨਸ਼ਿਪ ਚ ਉਨ੍ਹਾਂ ਦੇ ਬੇਹੋਸ਼ ਹੋਣ ਤੋਂ ਬਾਅਦ ਦਿੱਤੇ ਸਪੋਰਟ ਅਤੇ ਪਿਆਰ ਦੇ ਲਈ ਧੰਨਵਾਦ ਕਿਹਾ।
ਸ਼ਨੀਵਾਰ ਨੂੰ ਫਿਨਲੈਂਡ ਦੇ ਖਿਲਾਫ ਡੇਨਮਾਰਕ ਦੇ ਖੇਡ ਦੇ ਮੈਦਾਨ ਕਾਰਡੀਅਕ ਅਰੇਸਟ ਤੋਂ ਪੀੜਤ ਹੋਣ ਤੋਂ ਬਾਅਦ ਏਰਿਕਸਨ ਨੂੰ ਹਸਪਤਾਲ ਲੈ ਜਾਇਆ ਗਿਆ ਸੀ। ਉਸ ਤੋਂ ਪਹਿਲਾਂ ਉਨ੍ਹਾਂ ਨੂੰ ਮੈਦਾਨ ’ਤੇ CPR ਦੇਕੇ ਮੁੜ ਤੋਂ ਜਿੰਦਾ ਕੀਤਾ ਗਿਆ ਸੀ।
ਏਰਿਕਸਨ ਨੇ ਟਵੀਟਰ ਤੇ ਡੇਨਿਸ਼ ਸਾਕਰ ਐਸੋਸੀਏਸ਼ਨ ਦੁਆਰਾ ਸਾਂਝਾ ਕੀਤਾ ਗਿਆ ਇੱਕ ਸੰਦੇਸ਼ ਚ ਲਿਖਿਆ ਕਿ ਦੁਨੀਆ ਭਰ ਤੋਂ ਤੁਹਾਡੇ ਪਿਆਰੇ ਅਤੇ ਸ਼ਾਨਦਾਰ ਸੰਦੇਸ਼ਾਂ ਦੇ ਲਈ ਬਹੁਤ ਹੀ ਧੰਨਵਾਦ। ਇਹ ਮੇਰੇ ਅਤੇ ਮੇਰੇ ਪਰਿਵਾਰ ਦੇ ਲਈ ਬਹੁਤ ਮਾਇਨੇ ਰਖਦਾ ਹੈ।
ਇਹ ਵੀ ਪੜੋ: ਕੁਸ਼ਤੀ: ਵਿਨੇਸ਼ ਫੋਗਾਟ ਨੇ ਪੋਲੈਂਡ ਰੈਕਿੰਗ ਸੀਰੀਜ 'ਚ ਜਿੱਤਿਆ ਗੋਲਡ
ਸੰਦੇਸ਼ ਦੇ ਨਾਲ 29 ਸਾਲਾ ਏਰਿਕਸਨ ਨੇ ਇੱਕ ਤਸਵੀਰ ਵੀ ਸਾਂਝਾ ਕੀਤੀ ਸੀ।