ਲੰਡਨ: ਮੈਨਚੈਸਟਰ ਯੂਨਾਈਟਿਡ ਨੇ ਇਤਹਾਦ ਸਟੇਡੀਅਮ ’ਚ ਖੇਡੇ ਗਏ ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ਦੇ ਮੁਕਾਬਲੇ ’ਚ ਆਪਣੇ ਵਿਰੋਧੀ ਮੈਨਚੈਸਟਰ ਸਿਟੀ ਨੂੰ 2-0 ਨਾਲ ਹਰਾ ਕੇ ਸਾਰੀਆਂ ਪ੍ਰਤੀਯੋਗਤਾਵਾਂ ’ਚ ਪਿਛਲੇ 21 ਮੈਚਾਂ ’ਚ ਲਗਾਤਾਰ ਜਿੱਤ ਦੇ ਆ ਰਹੇ ਸਿਲਸਿਲੇ ਨੂੰ ਤੋੜ ਦਿੱਤਾ।
ਇੱਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ, ਐਤਵਾਰ ਨੂੰ ਖੇਡੇ ਗਏ ਇਸ ਮੁਕਾਬਲੇ ’ਚ ਮੈਨਚੈਸਟਰ ਯੂਨਾਈਟਿਡ ਦੇ ਲਈ ਬਰੂਨੋ ਫ਼ਰਨਾਡੀਜ਼ ਨੇ ਦੂਸਰੇ ਮਿੰਟ ’ਚ ਪੈਨਾਲਟੀ ਤੇ ਗੋਲ ਕਰ ਆਪਣੇ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ।
ਇਸ ਤੋਂ ਬਾਅਦ ਲਿਊਕ ਸ਼ਾਅ ਨੇ 50ਵੇਂ ਮਿੰਟ ’ਚ ਦੂਸਰਾ ਗੋਲ ਕਰਦਿਆਂ ਯੂਨਾਈਟਿਡ ਨੂੰ 2-0 ਦੀ ਸ਼ਾਨਦਾਰ ਢੰਗ ਨਾਲ ਅੱਗੇ ਕਰ ਦਿੱਤਾ। ਮੈਨਚੈਸਟਰ ਯੂਨਾਈਟਿਡ ਨੇ ਇਸ ਅੰਤਰ ਨੂੰ ਮੈਚ ਦੇ ਅੰਤ ਤੱਕ 2-0 ਦਾ ਫਾਸਲਾ ਬਣਾਈ ਰੱਖਿਆ।
ਇਸ ਹਾਰ ਤੋਂ ਬਾਅਦ ਵੀ ਮੈਨਚੈਸਟਰ ਸਿਟੀ 28 ਮੈਚਾਂ ’ਚ 65 ਅੰਕਾਂ ਨਾਲ ਸਿਖ਼ਰ ’ਤੇ ਕਾਇਮ ਹੈ। ਉਸਦੇ ਮੈਨਚੈਸਟਰ ਯੂਨਾਈਟਿਡ ਤੋਂ 11 ਅੰਕ ਜ਼ਿਆਦਾ ਹਨ।
ਮੈਨਚੈਸਟਰ ਯੂਨਾਈਟਿਡ ਲੀਗ ’ਚ ਘਰ ਤੋਂ ਬਾਹਰ ਪਿਛਲੇ 22 ਮੈਚਾਂ ਤੋਂ ਲਗਾਤਾਰ ਜਿੱਤਦੀ ਆ ਰਹੀ ਹੈ ਅਤੇ ਇਸ ’ਚ ਉਸਨੇ 14 ਜਿੱਤੇ ਵੀ ਹਨ।