ਬਾਰਸੀਲੋਨਾ : ਅਰਜਨਟੀਨਾ ਦੇ ਸਟਾਰ ਫ਼ੁੱਟਬਾਲਰ ਲਿਓਨਲ ਮੈਸੀ ਦੇ ਬੇਟੇ ਮਟੇਓ ਮੈਸੀ ਦੀ ਫ਼ੁੱਟਬਾਲ ਵਿੱਚ ਰੁਚੀ ਦੇਖ ਕੇ ਮੈਸੀ ਦੇ ਪ੍ਰਸ਼ੰਸਕਾਂ ਨੂੰ ਬਹੁਤ ਵਧੀਆ ਲੱਗਦਾ ਹੈ। ਛੋਟਾ ਜਿਹਾ ਮਟੇਓ ਵੀ ਫ਼ੁੱਟਬਾਲ ਖੇਡਦਾ ਹੈ। ਉਹ ਆਪਣੇ ਪਿਤਾ ਦੀ ਤਰ੍ਹਾਂ ਹੀ ਗੋਲ ਕਰਦਾ ਹੈ। ਅਜਿਹੀ ਹੀ ਉਨ੍ਹਾਂ ਦੀ ਇੱਕ ਵੀਡੀਓ ਇੰਟਰਨੈਟ ਉੱਤੇ ਤੇਜੀ ਨਾਲ ਮਸ਼ਹੂਰ ਹੋ ਰਹੀ ਹੈ।
ਜਾਣਕਾਰੀ ਮੁਤਾਬਕ ਮੈਸੀ ਦੀ ਪਤਨੀ ਐਂਟੋਨੇਲਾ ਰੋਕੁੱਜੋ ਨੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਮਟੇਓ ਗੋਲ ਕਰ ਰਹੇ ਹਨ। ਉਸ ਤੋਂ ਬਾਅਦ ਉਹ ਬਿਲਕੁਲ ਆਪਣੇ ਪਿਤਾ ਦੀ ਤਰ੍ਹਾਂ ਜਸ਼ਨ ਵੀ ਮਨਾ ਰਹੇ ਹਨ। ਇਸ ਪੋਸਟ ਦੇ ਕੈਪਸ਼ਨ ਵਿੱਚ ਮਟੇਓ ਦੀ ਮਾਂ ਨੇ ਲਿਖਿਆ
- — out of context futbol club barcelona (@nocontextFCB) September 11, 2019 " class="align-text-top noRightClick twitterSection" data="
— out of context futbol club barcelona (@nocontextFCB) September 11, 2019
">— out of context futbol club barcelona (@nocontextFCB) September 11, 2019
'ਹੈੱਪੀ ਬਰਥ ਡੇ ਮਾਈ ਲਵ। ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਖ਼ੁਸ਼ ਰਹੋ ਅਤੇ ਉਹ ਕਿਊਟ ਕੈਰੇਕਟਰ ਬਣੇ ਰਹੋ ਜੋ ਸਾਡੀ ਜ਼ਿੰਦਗੀ ਵਿੱਚ ਖ਼ੁਸ਼ੀਆਂ ਭਰ ਦਿੰਦਾ ਹੈ।'
ਤੁਹਾਨੂੰ ਦੱਸ ਦਈਏ ਕਿ ਮੰਗਲਵਾਰ ਨੂੰ ਚੈਂਪੀਅਨਜ਼ ਲੀਗ ਦੇ ਮੈਚ ਵਿੱਚ ਬੇਰੁਰਸਿਆ ਡਾਰਟਮੰਡ ਵਿਰੁੱਧ ਮੈਸੀ ਦਾ ਖੇਡਣਾ ਤੈਅ ਨਹੀਂ ਹੈ। ਉਹ ਫ਼ਿਲਹਾਲ ਜ਼ਖ਼ਮੀ ਹਨ। ਇਸ ਦੀ ਜਾਣਕਾਰੀ ਉਨ੍ਹਾਂ ਦੇ ਕੋਚ ਐਰਨੇਸਟੋ ਵਾਲਵਰਡੇ ਨੇ ਦਿੱਤੀ ਹੈ।