ਫਾਤੋਰਦਾ (ਗੋਆ): ਹੀਰੋ ਇੰਡੀਅਨ ਸੁਪਰ ਲੀਗ (ਆਈਐਸਐਲ) ਦੇ ਸਤਵੇਂ ਸੀਜ਼ਨ ਦੇ ਪਲੇਅਆਫ 'ਚ ਪਹੁੰਚਣ ਦੀ ਆਪਣੀ ਉਮੀਦ ਖਤਮ ਹੋਣ ਤੋਂ ਬਾਅਦ ਓਡੀਸ਼ਾ ਐਫਸੀ ਦੀ ਟੀਮ ਹੁਣ ਆਪਣੇ ਅਗਲੇ ਸਾਰੇ ਮੈਚਾਂ ’ਚ ਆਤਮ ਸਨਮਾਨ ਲਈ ਮੁਕਾਬਲਾ ਕਰੇਗੀ। ਓਡੀਸ਼ਾ ਐਫਸੀ 15 ਮੈਂਚਾਂ ਚ ਸਿਰਫ ਅੱਠ ਅੰਕ ਹਾਸਿਲ ਕਰਕੇ ਲੀਗ ਦੀ ਸਕੋਰ ਬੋਰਡ ’ਚ ਸਭ ਤੋਂ ਥੱਲੇ 11ਵੇਂ ਨੰਬਰ ’ਤੇ ਹੈ। ਟੀਮ ਨੇ ਇਸ ਸੀਜ਼ਨ ਚ ਹੁਣ ਤੱਕ ਸਿਰਫ ਇਕ ਹੀ ਜਿੱਤ ਦਰਜ ਕੀਤੀ ਹੈ ਅਤੇ ਇਹ ਜਿੱਤ ਉਸਨੇ ਕੇਰਲਾ ਬਲਾਸਟਰਜ਼ ਦੇ ਖਿਲਾਫ ਮਿਲੀ ਸੀ ਓਡੀਸ਼ਾ ਇਕ ਵਾਰ ਫਿਰ ਤੋਂ ਫਾਤੋਰਦਾ ਦੇ ਜਵਾਹਰਲਾਲ ਨਹਿਰੂ ਸਟੇਡੀਅਮ ’ਚ ਵੀਰਵਾਰ ਨੂੰ ਕੇਰਲਾ ਬਲਾਸਟਰਜ਼ ਨਾਲ ਮੁਕਾਬਲਾ ਕਰੇਗੀ।
ਕੇਰਲਾ ਅਤੇ ਓਡੀਸ਼ਾ ਤਿੰਨ ਵਾਰ ਕਰ ਚੁੱਕੇ ਹਨ ਮੁਕਾਬਲਾ
ਓਡੀਸ਼ਾ ਦੇ ਕੋਚ ਗੇਰਾਲਡ ਪਿਯਟਨ ਇਸ ਗੱਲ ਤੋਂ ਜਾਣੂ ਹਨ ਕਿ ਕੇਰਲਾ ਇਸ ਮੈਚ ਚ ਲੜੇਗੀ, ਪਰ ਨਾਲ ਹੀ ਉਨ੍ਹਾਂ ਨੂੰ ਉਮੀਦ ਹੈ ਕਿ ਕੇਰਲਾ ਦੇ ਖਿਲਾਫ ਓਡੀਸ਼ਾ ਦਾ ਰਿਕਾਰਡ ਉਨ੍ਹਾਂ ਨੂੰ ਆਤਮ ਸਨਮਾਨ ਦੇਵੇਗਾ। ਕੇਰਲਾ ਅਤੇ ਓਡੀਸ਼ਾ ਹੁਣ ਤੱਕ ਤਿੰਨ ਵਾਰ ਆਈਐੱਸਐੱਲ ਚ ਇਕ ਦੂਜੇ ਨਾਲ ਮੁਕਾਬਲਾ ਕਰ ਚੁੱਕੇ ਹਨ ਅਤੇ ਇਨ੍ਹਾਂ ਮੁਕਾਬਲਿਆਂ ਚ ਕੇਰਲਾ ਇਕ ਵਾਰ ਵੀ ਓਡੀਸ਼ਾ ਨੂੰ ਹਰਾ ਨਹੀਂ ਪਾਈ ਹੈ।
ਮੈਨੂੰ ਲਗਦਾ ਹੈ ਉਨ੍ਹਾਂ ਹਨ ਵਧੀਆ ਖਿਡਾਰੀ-ਪਿਯਟਨ
ਪਿਯਟਨ ਨੇ ਇਹ ਵੀ ਕਿਹਾ ਕਿ, "ਰਣਨੀਤੀ ਤੌਰ ਤੇ ਅਸੀਂ ਜਾਣਦੇ ਹਾਂ ਕਿ ਉਹ ਕਿਵੇਂ ਖੇਡਦੇ ਹਨ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਸ਼ਾਇਦ ਉਨ੍ਹਾਂ ਕੋਲ ਕੁਝ ਵਧੀਆ ਖਿਡਾਰੀ ਹਨ। ਪਰ ਅਸੀਂ ਉਨ੍ਹਾਂ ਨੂੰ ਹਰ ਖੇਤਰ ’ਚ ਚੁਣੌਤੀ ਦੇਵਾਂਗੇ। ਖੈਰ ਅਸੀਂ ਉਨ੍ਹਾਂ ਲਈ ਮੁਸ਼ਕਿਲਾਂ ਖੜੀ ਕਰਨ ਜਾ ਰਹੇ ਹਾਂ ਮੈਨੂੰ ਆਸ ਹੈ ਕਿ ਅਸੀਂ ਅਜਿਹਾ ਕਰ ਸਕਦੇ ਹਾਂ।"
ਓਡੀਸ਼ਾ ਵਾਂਗ ਕੇਰਲਾ ਵੀ ਕਰ ਰਹੀ ਸੰਘਰਸ਼
ਦੱਸ ਦਈਏ ਕਿ ਓਡੀਸ਼ਾ ਦੀ ਤਰ੍ਹਾਂ ਹੀ ਕੇਰਲਾ ਵੀ ਸੰਘਰਸ਼ ਕਰ ਰਹੀ ਹੈ ਟੀਮ ਨੂੰ ਪਿਛਲੇ ਚਾਰ ਮੈਚਾਂ ਤੋਂ ਇਕ ਵੀ ਜਿੱਤ ਨਹੀਂ ਮਿਲੀ ਹੈ ਅਤੇ ਉਨ੍ਹਾਂ ਨੇ ਹੁਣ ਤੱਕ ਸਭ ਤੋਂ ਜਿਆਦਾ 27 ਗੋਲ ਹੋਏ ਅਤੇ ਉਨ੍ਹਾਂ ਤੋਂ ਬਾਅਦ ਓਡੀਸ਼ਾ ਨੇ 25 ਗੋਲ ਹੋਏ ਹਨ। ਦੋਨੋਂ ਟੀਮਾਂ ਲਈ ਇਹ ਚਿੰਤਾ ਦੀ ਗੱਲ ਹੈ।