ਪਣਜੀ : ਗੁਹਾਟੀ ਦੇ ਇੰਦਰਾ ਗਾਂਧੀ ਅਥਲੈਟਿਕ ਸਟੇਡਿਅਮ ਵਿੱਚ ਨਾਰਥ-ਈਸਟ ਯੂਨਾਈਟਡ ਐੱਫ਼ਸੀ ਵਿਰੁੱਧ ਜ਼ਖ਼ਮੀ ਹੋਣ ਦੇ ਬਾਵਜੂਦ ਵੀ ਆਖ਼ਰੀ ਪਲਾਂ ਵਿੱਚ ਬਰਾਬਰੀ ਦਾ ਗੋਲ ਕਰਨ ਵਾਲੇ ਐੱਫ਼ ਸੀ ਗੋਆ ਦੇ ਸੈਂਟਰ-ਫ਼ਾਰਵਰਡ ਮਨਵੀਰ ਸਿੰਘ ਆਪਣੇ ਸਾਥੀ ਫੇਰਾਨ ਕੋਰੋਮਿਨਾਸ ਦੇ ਨਾਲ ਖ਼ੁਦ ਦੇ ਮੁਕਾਬਲੇ ਨੂੰ ਵਧੀਆ ਮੰਨਦੇ ਹਨ। ਸਟ੍ਰਾਇਕਰ ਮਾਨਵੀਰ ਨੇ ਇਸ ਸੀਜ਼ਨ ਵਿੱਚ ਪਹਿਲਾਂ ਦੋ ਮੈਚਾਂ ਵਿੱਚ ਚੇਨਈਅਨ ਐੱਫ਼ਸੀ ਅਤੇ ਬੈਂਗਲੁਰੂ ਐੱਫ਼ਸੀ ਵਿਰੁੱਧ ਆਖ਼ਰੀ 11 ਵਿੱਚ ਥਾਂ ਪੱਕੀ ਕੀਤੀ ਸੀ।
ਮਨਵੀਰ ਨੇ ਕਿਹਾ ਕਿ ਜਦ ਵੀ ਮੈਨੂੰ ਮੌਕਾ ਮਿਲਦਾ ਹੈ, ਮੈਂ ਵਧੀਆ ਪ੍ਰਦਰਸ਼ਨ ਕਰਦਾ ਹੈ। ਪਿਛਲੇ ਸੀਜ਼ਨ ਵਿੱਚ ਮੈਂ ਇੱਕ ਗੋਲ ਕੀਤਾ ਸੀ ਅਤੇ ਇੱਕ ਵਿੱਚ ਸਾਂਝ ਪਾਈ ਸੀ। ਇਸ ਸਾਲ ਮੈਂ ਦੋ ਮੈਚਾਂ ਵਿੱਚ ਵਧੀਆ ਸ਼ੁਰੂਆਤ ਕੀਤੀ ਅਤੇ ਦੋਵੇਂ ਹੀ ਮੈਚਾਂ ਵੁਿੱਚ ਮੇਰੇ ਲਈ ਕਾਫ਼ੀ ਵਧੀਆ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਤੀਸਰੇ ਮੈਚ ਵਿੱਚ ਨਾਰਥ-ਈਸਟ ਯੂਨਾਈਟਡ ਵਿਰੁੱਧ ਮੈਂ ਬੈਂਚ ਉੱਤੇ ਸੀ ਅਤੇ ਫ਼ਿਰ ਉਸ ਤੋਂ ਬਾਅਦ ਸਬਸੀਚਿਉਟ ਆ ਕੇ ਮੈਂ ਬਰਾਬਰੀ ਦਾ ਗੋਲ ਕੀਤਾ। ਇਸ ਸੀਜ਼ਨ ਮੈਂ ਸ਼ੁਰੂਅਤੀ ਟੀਮ ਵਿੱਚ ਸੀ ਅਤੇ ਮੈਂ ਵਧੀਆ ਕੀਤਾ ਸੀ।
![ਮਨਵੀਰ ਸਿੰਘ](https://etvbharatimages.akamaized.net/etvbharat/prod-images/4981180_thu.jpg)
ਪੰਜਾਬ ਦੇ ਮਨਵੀਰ ਨੇ ਹਾਈਲੈਂਡਰ ਦੇ ਨਾਂਅ ਨਾਲ ਮਸ਼ਹੂਰ ਨਾਰਥਈਸਟ ਯੂਨਾਈਟਡ ਵਿਰੁੱਦ ਉਹੀ ਕੀਤਾ ਜੋ ਕਿ ਕੋਰੋਮਿਨਾਸ ਪਿਛਲੇ ਮੈਚਾਂ ਵਿੱਚ ਕਰ ਚੁੱਕੇ ਹਨ। ਸਪੇਨ ਦੇ ਕੋਰੋਮਿਨਾਸ ਨੇ ਪਿਛਲੇ ਹਫ਼ਤੇ ਬੈਂਗਲੁਰੂ ਐੱਫ਼ਸੀ ਵਿਰੁੱਧ ਗੋਲ ਕਰ ਕੇ ਟੀਮ ਨੂੰ ਬਰਾਬਰੀ ਤੇ ਪਹੁੰਚਾਇਆ।
ਮਨਵੀਰ ਨੇ ਕਿਹਾ ਕਿ ਬੈਂਗਲੁਰੂ ਵਿਰੁੱਦ ਵੀ ਅਸੀਂ ਇੱਕ ਗੋਲ ਤੋਂ ਪਿੱਛੇ ਸਾ। ਦੇਰੀ ਗੋਲ ਕਰਨਾ ਅਤੇ ਆਖ਼ਰੀ ਮਿੰਟਾਂ ਤੱਕ ਲੜਨਾ ਹੁਣ ਸਾਡੀ ਆਦਤ ਬਣ ਗਈ ਹੈ। ਫ਼ੁੱਟਬਾਲ ਵਿੱਚ ਕਦੇ ਵੀ ਗੋਲ ਹੋ ਸਕਦਾ ਹੈ। ਅਸੀਂ ਕਦੇ ਵੀ ਹਥਿਆਰ ਨਹੀਂ ਸੁੱਟਦੇ ਅਤੇ ਇਸ ਲਈ ਅਸੀਂ ਨਤੀਜਾ ਹਾਸਲ ਕਰਦੇ ਹਾਂ।
ਇਹ ਵੀ ਪੜ੍ਹੋ : ਸਿੱਖ ਫ਼ੁੱਟਬਾਲ ਕੱਪ ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਹੋਵੇਗਾ ਸਮਰਪਿਤ