ਰੋਮ: ਇਟਲੀ ਦੇ ਫੁੱਟਬਾਲ ਟੂਰਨਾਮੈਂਟ ਕੋਪਾ ਇਟਾਲਿਆ ਦੀ ਪੋਸਟ ਕੋਵਿਡ ਸ਼ੁਰੂਆਤ ਇੱਕ ਨਵੇਂ ਨਿਯਮ ਦੇ ਨਾਲ ਹੋ ਰਹੀ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਇਸ ਸੀਜ਼ਨ ਦੇ ਬਾਕੀ ਬਚੇ ਮੈਚਾਂ ਵਿੱਚ ਇੰਜਰੀ ਟਾਇਮ ਨਹੀਂ ਹੋਵੇਗਾ।
ਇਟਲੀ ਦੇ ਫੁੱਟਬਾਲ ਸੰਘ (FIGC) ਨੇ ਇਸ ਦਾ ਐਲਾਨ ਕੀਤਾ ਹੈ। ਇੱਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ, ਕੋਵਿਡ-19 ਮਹਾਂਮਾਰੀ ਦੇ ਕਾਰਨ ਇਸ ਨੂੰ ਮਾਰਚ ਵਿੱਚ ਮੁਲਤਵੀ ਕਰ ਦਿੱਤਾ ਗਿਆ ਸੀ। ਦੇਸ਼ ਵਿੱਚ ਇਸੇ ਮਹੀਨੇ ਹੀ ਲੌਕਡਾਊਨ ਵਿੱਚ ਢਿੱਲ ਦਿੱਤੀ ਗਈ ਹੈ।
ਕੋਪਾ ਇਟਾਲਿਆ ਸੈਮੀਫਾਇਨਲ ਮੁਕਾਬਲੇ 12 ਜੂਨ ਤੋਂ ਸ਼ੁਰੂ ਹੋਣਗੇ ਅਤੇ ਇਸ ਦਾ ਫਾਇਨਲ 17 ਜੂਨ ਨੂੰ ਖੇਡਿਆ ਜਾਵੇਗਾ। ਐੱਫ਼ਆਈਜੀਸੀ ਮੁਤਾਬਕ ਬਾਕੀ ਬਚੇ ਤਿੰਨਾਂ ਮੁਕਾਬਲਿਆਂ ਵਿੱਚ ਜੇ ਦੋ ਲੈਗ ਤੋਂ ਬਾਅਦ ਨਿਰਧਾਰਿਤ ਸਮੇਂ ਤੱਕ ਵੀ ਫ਼ੈਸਲਾ ਨਹੀਂ ਹੁੰਦਾ ਤਾਂ ਫ਼ਿਰ ਇਸ ਵਿੱਚ ਸਿੱਧਾ ਪੈਨਲਟੀ ਸ਼ੂਟ ਆਉਟ ਦੀ ਵਰਤੋਂ ਕੀਤੀ ਜਾਵੇਗੀ। ਸੈਮੀਫਾਇਨਲ ਦੇ ਪਹਿਲੇ ਲੈਗ ਵਿੱਚ ਫ਼ਰਵਰੀ ਵਿੱਚ ਏ.ਸੀ ਮਿਲਾਨ ਨੇ ਸੈਨ ਸਿਰੋ ਵਿੱਚ ਜੁਵੈਂਟਸ ਦੇ ਨਾਲ 1-1 ਦਾ ਡਰਾਅ ਖੇਡਿਆ ਸੀ, ਜਦਕਿ ਨੇਪੋਲੀ ਨੇ ਇੰਟਰ ਮਿਲਾਨ ਨੂੰ 1-0 ਨਾਲ ਹਰਾਇਆ ਸੀ। ਨਵੇਂ ਕੈਲੰਡਰ ਮੁਤਾਬਕ 12 ਜੂਨ ਨੂੰ ਜੁਵੈਂਟਸ ਦਾ ਸਾਹਮਣਾ ਏ.ਸੀ ਮਿਲਾਨ ਨਾਲ ਜਦਕਿ ਇਸ ਤੋਂ ਅਗਲੇ ਦਿਨ ਨੇਪੋਲੀ ਦਾ ਸਾਹਮਣਾ ਇੰਟਰ ਮਿਲਾਨ ਨਾਲ ਹੋਵੇਗਾ।
ਦੱਸ ਦਈਏ ਕਿ ਇਟਲੀ ਵਿੱਚ ਕੋਵਿਡ ਮਹਾਂਮਾਰੀ ਤੋਂ ਬਾਅਦ ਪਹਿਲੀ ਵਾਰ ਕੋਈ ਫੁੱਟਬਾਲ ਮੈਚ ਖੇਡਿਆ ਜਾਣਾ ਹੈ, ਉੱਥੇ ਤੁਰੰਤ ਬਾਅਦ ਸੀਰੀ ਏ ਦੀ ਸ਼ੁਰੂਆਤ ਕੀਤੀ ਜਾਵੇਗੀ। ਹਾਲਾਂਕਿ ਇਟਲੀ ਦੀ ਫੁੱਟਬਾਲ ਸੰਸਥਾ ਨੇ ਇਹ ਵੀ ਕਿਹਾ ਕਿ ਮੈਚ ਬਿਨ੍ਹਾਂ ਦਰਸ਼ਕਾਂ ਦੇ ਖੇਡੇ ਜਾਣਗੇ ਅਤੇ ਸਟਾਫ਼ ਦੇ ਵਿਚਕਾਰ ਸਮਾਜਕਿ ਦੂਰੀ ਦਾ ਵੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ। ਸੰਸਥਾ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਦਿੱਤੇ ਗਏ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਵੀ ਕੀਤਾ ਜਾਵੇਗਾ।