ਨਵੀਂ ਦਿੱਲੀ: ਮਹਿਲਾ ਪ੍ਰੀਮੀਅਰ ਲੀਗ ਦਾ ਪਹਿਲਾ ਖਿਤਾਬ ਜਿੱਤਣ ਤੋਂ ਬਾਅਦ ਮੁੰਬਈ ਇੰਡੀਅਨਜ਼ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਮੁੰਬਈ ਇੰਡੀਅਨਜ਼ ਦੀ ਇਹ ਇਤਿਹਾਸਕ ਜਿੱਤ ਹੈ। ਮਹਿਲਾ ਪ੍ਰੀਮੀਅਰ ਲੀਗ ਫਾਈਨਲ ਵਿੱਚ ਮੁੰਬਈ ਇੰਡੀਅਨਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦਿੱਲੀ ਕੈਪੀਟਲਸ ਨੂੰ 7 ਵਿਕਟਾਂ ਨਾਲ ਹਰਾਇਆ। ਚੈਂਪੀਅਨ ਦਾ ਖਿਤਾਬ ਮਿਲਣ ਤੋਂ ਬਾਅਦ ਮੁੰਬਈ ਦੇ ਖਿਡਾਰੀਆਂ ਨੇ ਮੈਦਾਨ 'ਤੇ ਖੂਬ ਮਸਤੀ ਕੀਤੀ ਅਤੇ ਨੱਚ ਕੇ ਇਸ ਜਿੱਤ ਦਾ ਜਸ਼ਨ ਮਨਾਇਆ। ਕ੍ਰਿਕਟ ਸਟੇਡੀਅਮ ਵਿੱਚ ਸਾਰੇ ਖਿਡਾਰੀਆਂ ਦੀ ਇਹ ਮਸਤੀ ਦੇਰ ਰਾਤ ਤੱਕ ਜਾਰੀ ਰਹੀ। ਮੁੰਬਈ ਇੰਡੀਅਨਜ਼ ਦਾ ਇਹ ਜਸ਼ਨ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਵਿੱਚ ਹੈ।
-
Raw emotions 🎥
— Women's Premier League (WPL) (@wplt20) March 26, 2023 " class="align-text-top noRightClick twitterSection" data="
A moment to savor for @mipaltan 👌 👌 #TATAWPL | #Final | #DCvMI pic.twitter.com/wdf7t07NMJ
">Raw emotions 🎥
— Women's Premier League (WPL) (@wplt20) March 26, 2023
A moment to savor for @mipaltan 👌 👌 #TATAWPL | #Final | #DCvMI pic.twitter.com/wdf7t07NMJRaw emotions 🎥
— Women's Premier League (WPL) (@wplt20) March 26, 2023
A moment to savor for @mipaltan 👌 👌 #TATAWPL | #Final | #DCvMI pic.twitter.com/wdf7t07NMJ
ਦਿੱਲੀ ਕੈਪੀਟਲਸ ਨੂੰ 7 ਵਿਕਟਾਂ ਨਾਲ ਹਰਾਇਆ: 26 ਮਾਰਚ ਨੂੰ ਮਹਿਲਾ ਪ੍ਰੀਮੀਅਰ ਲੀਗ ਦੇ ਫਾਈਨਲ ਮੈਚ ਵਿੱਚ ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ਾਂ ਨੇ ਦਿੱਲੀ ਕੈਪੀਟਲਜ਼ ਨੂੰ 131 ਦੌੜਾਂ 'ਤੇ ਰੋਕ ਦਿੱਤਾ ਸੀ। ਇਸ ਤੋਂ ਬਾਅਦ ਆਪਣੇ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਇੰਡੀਅਨਜ਼ ਨੇ 3 ਵਿਕਟਾਂ ਗੁਆ ਕੇ ਟੀਚਾ ਪੂਰਾ ਕਰ ਲਿਆ। ਇਸ ਤਰ੍ਹਾਂ ਮੁੰਬਈ ਨੇ ਦਿੱਲੀ ਨੂੰ 7 ਵਿਕਟਾਂ ਨਾਲ ਹਰਾ ਕੇ ਡਬਲਯੂ.ਪੀ.ਐੱਲ. ਚੈਂਪੀਅਨ ਬਣਨ ਦਾ ਖਿਤਾਬ ਆਪਣੇ ਨਾਂ ਕੀਤਾ। ਇਸ ਮੈਚ 'ਚ ਜਿਵੇਂ ਹੀ ਮੁੰਬਈ ਦੇ ਬੱਲੇਬਾਜ਼ ਨੇਟ ਸਿਵਰ ਨੇ ਜੇਤੂ ਚੌਕੇ ਜੜੇ ਤਾਂ ਟੀਮ ਦੇ ਸਾਰੇ ਖਿਡਾਰੀ ਮੈਦਾਨ ਵੱਲ ਭੱਜਣ ਲੱਗੇ ਅਤੇ ਖੁਸ਼ੀ ਨਾਲ ਛਾਲਾਂ ਮਾਰਨ ਲੱਗ ਗਏ।ਬਸ ਫਿਰ ਮੁੰਬਈ ਇੰਡੀਅਨਜ਼ ਦਾ ਸ਼ਾਨਦਾਰ ਜਸ਼ਨ ਗਰਾਊਂਡ 'ਤੇ ਹੀ ਸ਼ੁਰੂ ਹੋ ਗਿਆ ਅਤੇ ਚਾਰੇ ਪਾਸੇ ਆਤਿਸ਼ਬਾਜ਼ੀ ਸ਼ੁਰੂ ਹੋ ਗਈ। ਟੀਮ ਦੇ ਸਾਰੇ ਖਿਡਾਰੀ ਮਸਤੀ ਨਾਲ ਨੱਚਣ ਲੱਗੇ ਅਤੇ ਮੈਦਾਨ 'ਤੇ ਦੇਰ ਰਾਤ ਤੱਕ ਹਰ ਕੋਈ ਨੱਚਦਾ ਰਿਹਾ। ਖਿਡਾਰੀਆਂ ਦੇ ਜਸ਼ਨ ਅਤੇ ਡਾਂਸ ਦੀ ਵੀਡੀਓ ਇੰਟਰਨੈੱਟ 'ਤੇ ਟ੍ਰੇਂਡ ਕਰ ਰਹੀ ਹੈ।
-
🗓️ 𝟮𝟲. 𝟬𝟯. 𝟮𝟬𝟮𝟯 🗓️
— Women's Premier League (WPL) (@wplt20) March 26, 2023 " class="align-text-top noRightClick twitterSection" data="
A day to remember 👏👏#TATAWPL | #Final | #DCvMI | @mipaltan | @ImHarmanpreet pic.twitter.com/eNL5WZECLe
">🗓️ 𝟮𝟲. 𝟬𝟯. 𝟮𝟬𝟮𝟯 🗓️
— Women's Premier League (WPL) (@wplt20) March 26, 2023
A day to remember 👏👏#TATAWPL | #Final | #DCvMI | @mipaltan | @ImHarmanpreet pic.twitter.com/eNL5WZECLe🗓️ 𝟮𝟲. 𝟬𝟯. 𝟮𝟬𝟮𝟯 🗓️
— Women's Premier League (WPL) (@wplt20) March 26, 2023
A day to remember 👏👏#TATAWPL | #Final | #DCvMI | @mipaltan | @ImHarmanpreet pic.twitter.com/eNL5WZECLe
ਦੇਰ ਰਾਤ ਤੱਕ ਚੱਲਿਆ ਜਸ਼ਨ : ਬੀਸੀਸੀਆਈ ਦੇ ਪ੍ਰਧਾਨ ਰੋਜਨ ਬਿੰਨੀ ਅਤੇ ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਕਪਤਾਨ ਹਰਮਨਪ੍ਰੀਤ ਕੌਰ ਨੂੰ ਸਨਮਾਨ ਨਾਲ ਡਬਲਯੂਪੀਐਲ ਟਰਾਫੀ ਭੇਂਟ ਕੀਤੀ। ਇਸ ਤੋਂ ਬਾਅਦ ਹਰਮਨਪ੍ਰੀਤ ਕੌਰ ਆਪਣੇ ਜਜ਼ਬਾਤ 'ਤੇ ਕਾਬੂ ਨਾ ਰੱਖ ਸਕੀ ਅਤੇ ਟੀਮ ਦੇ ਸਾਰੇ ਖਿਡਾਰੀਆਂ ਨਾਲ ਮਿਲ ਕੇ ਟਰਾਫੀ ਚੱਕੀ। ਇਸ ਜਿੱਤ ਤੋਂ ਬਾਅਦ ਸਾਰੇ ਖਿਡਾਰੀ ਕਾਫੀ ਖੁਸ਼ ਨਜ਼ਰ ਆ ਰਹੇ ਸਨ। ਖਿਡਾਰੀਆਂ ਨੇ ਮੁੰਬਈ ਇੰਡੀਅਨਜ਼ ਦੀ ਕੋਚ ਝੂਲਨ ਗੋਸਵਾਮੀ ਨਾਲ ਖੂਬ ਮਸਤੀ ਕੀਤੀ ਅਤੇ ਇੰਨਾ ਹੀ ਨਹੀਂ ਖਿਡਾਰੀਆਂ ਨੇ ਟਰਾਫ਼ੀ ਨੂੰ ਹੱਥਾਂ ਵਿੱਚ ਲੈ ਕੇ ਡਾਂਸ ਵੀ ਕੀਤਾ।
ਇਹ ਵੀ ਪੜ੍ਹੋ: BCCI Annual Grade : ਬੀਸੀਸੀਆਈ ਵੱਲੋਂ ਖਿਡਾਰੀਆਂ ਦੇ ਇਕਰਾਰਨਾਮੇ ਦਾ ਐਲਾਨ, ਜਡੇਜਾ ਦੀ ਹੋਈ ਤਰੱਕੀ, ਪਿੱਛੇ ਕੇਐਲ ਰਾਹੁਲ