ਨਵੀਂ ਦਿੱਲੀ: ਆਈਸੀਸੀ ਵਨਡੇ ਵਿਸ਼ਵ ਕੱਪ 2023 ਦਾ ਲੀਗ ਪੜਾਅ ਲਗਭਗ ਖਤਮ ਹੋ ਗਿਆ ਹੈ। ਲੀਗ ਪੜਾਅ ਦਾ ਆਖਰੀ ਮੈਚ ਅੱਜ ਭਾਰਤ ਅਤੇ ਨੀਦਰਲੈਂਡ ਵਿਚਾਲੇ ਖੇਡਿਆ ਜਾਣਾ ਹੈ। ਇਸ ਦੇ ਨਾਲ ਹੀ 6 ਟੀਮਾਂ ਵਿਸ਼ਵ ਕੱਪ ਤੋਂ ਬਾਹਰ ਹੋ ਗਈਆਂ ਹਨ ਜਦਕਿ 4 ਟੀਮਾਂ ਅੱਗੇ ਵੱਧ ਗਈਆਂ ਹਨ। ਜਿੰਨ੍ਹਾਂ ਦੇ ਵਿਚਕਾਰ ਵਿਸ਼ਵ ਕੱਪ 2023 ਦੇ 2 ਸੈਮੀਫਾਈਨਲ ਮੈਚ ਖੇਡੇ ਜਾਣਗੇ। ਇਹ ਦੋਵੇਂ ਮੈਚ ਜਿੱਤਣ ਵਾਲੀਆਂ ਦੋਵੇਂ ਟੀਮਾਂ ਵਿਸ਼ਵ ਕੱਪ 2023 ਦਾ ਫਾਈਨਲ ਖੇਡਣਗੀਆਂ।
-
That's the point table of ICC Cricket world cup 2023. It's India vs Netherlands today. Netherlands will do it's best to qualify for champions trophy 2025. Will India do them a favor to knock out England? #INDvsNED #INDvNED #Nederland #NEDvIND #TeamIndia #ICT #CWC23 #Semifinal pic.twitter.com/niK319SsYy
— M@ula (@OfclMaula) November 10, 2023 " class="align-text-top noRightClick twitterSection" data="
">That's the point table of ICC Cricket world cup 2023. It's India vs Netherlands today. Netherlands will do it's best to qualify for champions trophy 2025. Will India do them a favor to knock out England? #INDvsNED #INDvNED #Nederland #NEDvIND #TeamIndia #ICT #CWC23 #Semifinal pic.twitter.com/niK319SsYy
— M@ula (@OfclMaula) November 10, 2023That's the point table of ICC Cricket world cup 2023. It's India vs Netherlands today. Netherlands will do it's best to qualify for champions trophy 2025. Will India do them a favor to knock out England? #INDvsNED #INDvNED #Nederland #NEDvIND #TeamIndia #ICT #CWC23 #Semifinal pic.twitter.com/niK319SsYy
— M@ula (@OfclMaula) November 10, 2023
ਇੰਨ੍ਹਾਂ 4 ਟੀਮਾਂ ਨੇ ਸੈਮੀਫਾਈਨਲ ਵਿੱਚ ਕੀਤਾ ਪ੍ਰਵੇਸ਼: ਭਾਰਤੀ ਟੀਮ ਸੈਮੀਫਾਈਨਲ 'ਚ ਪ੍ਰਵੇਸ਼ ਕਰਨ ਵਾਲੀ ਪਹਿਲੀ ਟੀਮ ਬਣ ਗਈ। ਟੀਮ ਇੰਡੀਆ ਅੰਕ ਸੂਚੀ 'ਚ ਸਿਖਰ 'ਤੇ ਹੈ। ਦੱਖਣੀ ਅਫਰੀਕਾ ਸੈਮੀਫਾਈਨਲ 'ਚ ਪਹੁੰਚਣ ਵਾਲੀ ਦੂਜੀ ਟੀਮ ਬਣ ਗਈ। ਉਹ ਅੰਕ ਸੂਚੀ 'ਚ ਦੂਜੇ ਸਥਾਨ 'ਤੇ ਹੈ। ਆਸਟ੍ਰੇਲੀਆ ਇਸ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚਣ ਵਾਲੀ ਤੀਜੀ ਟੀਮ ਬਣ ਗਈ, ਜੋ ਅੰਕ ਸੂਚੀ 'ਚ ਤੀਜੇ ਨੰਬਰ 'ਤੇ ਹੈ। ਸੈਮੀਫਾਈਨਲ 'ਚ ਪਹੁੰਚਣ ਵਾਲੀ ਚੌਥੀ ਅਤੇ ਆਖਰੀ ਟੀਮ ਨਿਊਜ਼ੀਲੈਂਡ ਹੈ। ਫਿਲਹਾਲ ਨਿਊਜ਼ੀਲੈਂਡ ਅੰਕ ਸੂਚੀ 'ਚ ਚੌਥੇ ਨੰਬਰ 'ਤੇ ਹੈ।
ਕਿਹੜੀਆਂ ਟੀਮਾਂ ਬਾਹਰ ਹੋਈਆਂ ਅਤੇ ਕਿਵੇਂ ਰਿਹਾ ਪ੍ਰਦਰਸ਼ਨ:
ਵਿਸ਼ਵ ਕੱਪ 2023 ਦੇ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋਣ ਵਾਲੀ ਪਾਕਿਸਤਾਨ ਆਖਰੀ ਟੀਮ ਬਣ ਗਈ। ਇੰਗਲੈਂਡ ਤੋਂ ਹਾਰ ਕੇ ਵਿਸ਼ਵ ਕੱਪ 2023 ਤੋਂ ਬਾਹਰ ਹੋਣਾ ਪਿਆ। ਪਾਕਿਸਤਾਨ ਨੇ 8 ਅੰਕਾਂ ਨਾਲ ਅੰਕ ਸੂਚੀ ਵਿੱਚ ਪੰਜਵੇਂ ਨੰਬਰ ’ਤੇ ਆਪਣੀ ਮੁਹਿੰਮ ਖ਼ਤਮ ਕੀਤੀ।
ਮੈਚ | ਜਿੱਤ | ਹਾਰ | ਅੰਕ ਸੂਚੀ 'ਚ ਸਥਾਨ |
9 | 4 | 5 | 5 |
ਅਫਗਾਨਿਸਤਾਨ ਦੀ ਟੀਮ ਨੇ ਇਸ ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸੈਮੀਫਾਈਨਲ 'ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਅੰਤ ਤੱਕ ਬਰਕਰਾਰ ਰੱਖਿਆ। ਅਫਗਾਨਿਸਤਾਨ ਦੀ ਮੁਹਿੰਮ 8 ਅੰਕਾਂ ਨਾਲ ਅੰਕ ਸੂਚੀ 'ਚ 6ਵੇਂ ਨੰਬਰ 'ਤੇ ਰਹੀ।
ਮੈਚ | ਜਿੱਤ | ਹਾਰ | ਅੰਕ ਸੂਚੀ 'ਚ ਸਥਾਨ |
9 | 4 | 5 | 6 |
ਇੰਗਲੈਂਡ ਦੀ ਟੀਮ ਸਭ ਤੋਂ ਖ਼ਰਾਬ ਕ੍ਰਿਕਟ ਖੇਡਣ ਤੋਂ ਬਾਅਦ ਅੰਤਿਮ ਕੁਝ ਮੈਚ ਜਿੱਤ ਕੇ ਵਿਸ਼ਵ ਕੱਪ 2023 ਨੂੰ ਖ਼ੁਸ਼ਨੁਮਾ ਅਲਵਿਦਾ ਕਹਿ ਗਈ। ਇੰਗਲੈਂਡ ਨੇ ਤਿੰਨ ਮੈਚ ਜਿੱਤ ਕੇ 6 ਅੰਕਾਂ ਨਾਲ ਅੰਕ ਸੂਚੀ 'ਚ 7ਵੇਂ ਨੰਬਰ 'ਤੇ ਆਪਣੀ ਮੁਹਿੰਮ ਖਤਮ ਕੀਤੀ।
ਮੈਚ | ਜਿੱਤ | ਹਾਰ | ਅੰਕ ਸੂਚੀ 'ਚ ਸਥਾਨ |
9 | 3 | 6 | 7 |
ਬੰਗਲਾਦੇਸ਼ ਦੀ ਟੀਮ ਪੂਰੇ ਟੂਰਨਾਮੈਂਟ 'ਚ ਸਿਰਫ 2 ਮੈਚ ਹੀ ਜਿੱਤ ਸਕੀ। ਉਸ ਨੇ 4 ਅੰਕਾਂ ਨਾਲ ਅੰਕ ਸੂਚੀ ਵਿੱਚ 8 ਨੰਬਰ ’ਤੇ ਆਪਣੀ ਮੁਹਿੰਮ ਖ਼ਤਮ ਕਰ ਲਈ ਹੈ।
ਮੈਚ | ਜਿੱਤ | ਹਾਰ | ਅੰਕ ਸੂਚੀ 'ਚ ਸਥਾਨ |
9 | 2 | 7 | 8 |
ਸ੍ਰੀਲੰਕਾ ਨੂੰ ਵੀ ਸਿਰਫ਼ 2 ਜਿੱਤਾਂ ਮਿਲੀਆਂ, ਜਿਸ ਕਾਰਨ ਉਹ 4 ਅੰਕਾਂ ਨਾਲ ਅੰਕ ਸੂਚੀ ਵਿੱਚ 9ਵੇਂ ਨੰਬਰ 'ਤੇ ਰਹੀ।
ਮੈਚ | ਜਿੱਤ | ਹਾਰ | ਅੰਕ ਸੂਚੀ 'ਚ ਸਥਾਨ |
9 | 2 | 7 | 9 |
ਨੀਦਰਲੈਂਡ ਦੀ ਟੀਮ ਇਸ ਸੂਚੀ 'ਚ ਸਭ ਤੋਂ ਹੇਠਲੇ ਸਥਾਨ 'ਤੇ ਹੈ, ਉਸ ਨੇ ਵੀ ਹੁਣ ਤੱਕ 2 ਮੈਚ ਜਿੱਤੇ ਹਨ। ਉਸ ਦਾ ਭਾਰਤ ਨਾਲ ਅਜੇ ਇਕ ਮੈਚ ਬਾਕੀ ਹੈ। ਨੀਦਰਲੈਂਡ ਇਸ ਸਮੇਂ 4 ਅੰਕਾਂ ਨਾਲ ਅੰਕ ਸੂਚੀ ਵਿੱਚ 10ਵੇਂ ਨੰਬਰ 'ਤੇ ਹੈ। ਜੇਕਰ ਭਾਰਤ ਅੱਜ ਨੀਦਰਲੈਂਡ ਨੂੰ ਹਰਾਉਂਦਾ ਹੈ ਤਾਂ ਨੀਦਰਲੈਂਡ ਦੀ ਸਥਿਤੀ ਇਹੀ ਰਹੇਗੀ।
ਮੈਚ | ਜਿੱਤ | ਹਾਰ | ਅੰਕ ਸੂਚੀ 'ਚ ਸਥਾਨ |
8 | 2 | 6 | 10 |
- " class="align-text-top noRightClick twitterSection" data="">