- IND vs SL Live Match Updates: ਭਾਰਤ ਨੇ ਵਿਸ਼ਵ ਕੱਪ 2023 ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ
ਭਾਰਤ ਨੇ ਸ਼੍ਰੀਲੰਕਾ ਨੂੰ 302 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਲਗਾਤਾਰ 7ਵਾਂ ਮੈਚ ਜਿੱਤਿਆ ਹੈ। ਟੀਮ ਇੰਡੀਆ 14 ਅੰਕਾਂ ਦੇ ਨਾਲ ਅੰਕ ਸੂਚੀ ਵਿੱਚ ਸਿਖਰ 'ਤੇ ਪਹੁੰਚ ਗਈ ਹੈ ਅਤੇ ਵਿਸ਼ਵ ਕੱਪ 2023 ਦੇ ਸੈਮੀਫਾਈਨਲ ਵਿੱਚ ਪਹੁੰਚਣ ਵਾਲੀ ਅਧਿਕਾਰਤ ਤੌਰ 'ਤੇ ਪਹਿਲੀ ਟੀਮ ਬਣ ਗਈ ਹੈ। ਹਾਲਾਂਕਿ ਉਸ ਨੂੰ ਅਜੇ ਵੀ ਦੱਖਣੀ ਅਫਰੀਕਾ ਅਤੇ ਨੀਦਰਲੈਂਡ ਖਿਲਾਫ 2 ਹੋਰ ਲੀਗ ਮੈਚ ਖੇਡਣੇ ਹਨ।
-
𝙄𝙉𝙏𝙊 𝙏𝙃𝙀 𝙎𝙀𝙈𝙄𝙎! 🙌#TeamIndia 🇮🇳 becomes the first team to qualify for the #CWC23 semi-finals 👏👏#MenInBlue | #INDvSL pic.twitter.com/wUMk1wxSGX
— BCCI (@BCCI) November 2, 2023 " class="align-text-top noRightClick twitterSection" data="
">𝙄𝙉𝙏𝙊 𝙏𝙃𝙀 𝙎𝙀𝙈𝙄𝙎! 🙌#TeamIndia 🇮🇳 becomes the first team to qualify for the #CWC23 semi-finals 👏👏#MenInBlue | #INDvSL pic.twitter.com/wUMk1wxSGX
— BCCI (@BCCI) November 2, 2023𝙄𝙉𝙏𝙊 𝙏𝙃𝙀 𝙎𝙀𝙈𝙄𝙎! 🙌#TeamIndia 🇮🇳 becomes the first team to qualify for the #CWC23 semi-finals 👏👏#MenInBlue | #INDvSL pic.twitter.com/wUMk1wxSGX
— BCCI (@BCCI) November 2, 2023
- IND vs SL ਲਾਈਵ ਮੈਚ ਅੱਪਡੇਟ: ਭਾਰਤ ਨੇ ਸ਼੍ਰੀਲੰਕਾ ਨੂੰ 302 ਦੌੜਾਂ ਨਾਲ ਹਰਾਇਆ
ਭਾਰਤ ਨੇ ਸ਼੍ਰੀਲੰਕਾ ਨੂੰ 302 ਦੌੜਾਂ ਨਾਲ ਹਰਾਇਆ ਹੈ। ਭਾਰਤ ਵੱਲੋਂ ਦਿੱਤੇ 357 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਸ੍ਰੀਲੰਕਾ ਦੀ ਪੂਰੀ ਟੀਮ 19.4 ਓਵਰਾਂ ਵਿੱਚ ਸਿਰਫ਼ 55 ਦੌੜਾਂ ਦੇ ਸਕੋਰ ’ਤੇ ਆਲ ਆਊਟ ਹੋ ਗਈ। ਇਸ ਤਰ੍ਹਾਂ ਭਾਰਤ ਨੇ 303 ਦੌੜਾਂ ਨਾਲ ਵੱਡੀ ਜਿੱਤ ਹਾਸਲ ਕੀਤੀ, ਜੋ ਵਿਸ਼ਵ ਕੱਪ ਵਿੱਚ ਟੀਮ ਇੰਡੀਆ ਦੀ ਸਭ ਤੋਂ ਵੱਡੀ ਜਿੱਤ ਹੈ। ਭਾਰਤ ਲਈ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਸਭ ਤੋਂ ਵੱਧ 5 ਵਿਕਟਾਂ ਆਪਣੇ ਨਾਂ ਕੀਤੀਆਂ। ਮੁਹੰਮਦ ਸਿਰਾਜ ਨੂੰ 3 ਜਦਕਿ ਜਸਪ੍ਰੀਤ ਬੁਮਰਾਹ ਅਤੇ ਰਵਿੰਦਰ ਜਡੇਜਾ ਨੂੰ 1-1 ਸਫਲਤਾ ਮਿਲੀ। ਇਸ ਜਿੱਤ ਨਾਲ ਟੂਰਨਾਮੈਂਟ ਵਿੱਚ ਭਾਰਤ ਦੀ ਅਜੇਤੂ ਮੁਹਿੰਮ ਜਾਰੀ ਹੈ ਅਤੇ ਉਸ ਨੇ ਆਪਣਾ ਲਗਾਤਾਰ 7ਵਾਂ ਮੈਚ ਜਿੱਤ ਲਿਆ ਹੈ।
-
A record win at Wankhede helps India qualify for the semi-final stage of the #CWC23 🎇#INDvSL📝: https://t.co/0PWB7VT3DF pic.twitter.com/l6cr1LP9Uk
— ICC Cricket World Cup (@cricketworldcup) November 2, 2023 " class="align-text-top noRightClick twitterSection" data="
">A record win at Wankhede helps India qualify for the semi-final stage of the #CWC23 🎇#INDvSL📝: https://t.co/0PWB7VT3DF pic.twitter.com/l6cr1LP9Uk
— ICC Cricket World Cup (@cricketworldcup) November 2, 2023A record win at Wankhede helps India qualify for the semi-final stage of the #CWC23 🎇#INDvSL📝: https://t.co/0PWB7VT3DF pic.twitter.com/l6cr1LP9Uk
— ICC Cricket World Cup (@cricketworldcup) November 2, 2023
- IND vs SL Live Match Updates: ਸ਼੍ਰੀਲੰਕਾ ਦੀ 9ਵੀਂ ਵਿਕਟ 18ਵੇਂ ਓਵਰ ਵਿੱਚ ਡਿੱਗੀ
ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ 14 ਦੌੜਾਂ ਦੇ ਨਿੱਜੀ ਸਕੋਰ 'ਤੇ 18ਵੇਂ ਓਵਰ ਦੀ ਆਖਰੀ ਗੇਂਦ 'ਤੇ ਕਸੂਨ ਰਜਿਥਾ ਨੂੰ ਸਲਿੱਪ 'ਤੇ ਸ਼ੁਭਮਨ ਗਿੱਲ ਦੇ ਹੱਥੋਂ ਕੈਚ ਕਰਵਾ ਦਿੱਤਾ। ਇਸ ਵਿਕਟ ਦੇ ਨਾਲ ਉਸ ਨੇ ਮੈਚ ਵਿੱਚ 5 ਵਿਕਟਾਂ ਪੂਰੀਆਂ ਕਰ ਲਈਆਂ ਅਤੇ ਉਹ ਕ੍ਰਿਕਟ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣ ਗਿਆ।
IND vs SL ਲਾਈਵ ਮੈਚ ਅੱਪਡੇਟ: ਸ਼੍ਰੀਲੰਕਾ ਦੀ 8ਵੀਂ ਵਿਕਟ 14ਵੇਂ ਓਵਰ ਵਿੱਚ ਡਿੱਗੀ।
ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ 14ਵੇਂ ਓਵਰ ਦੀ ਪਹਿਲੀ ਗੇਂਦ 'ਤੇ 12 ਦੌੜਾਂ ਦੇ ਨਿੱਜੀ ਸਕੋਰ 'ਤੇ ਐਂਜੇਲੋ ਮੈਥਿਊਜ਼ ਨੂੰ ਕਲੀਨ ਬੋਲਡ ਕਰ ਦਿੱਤਾ। 14 ਓਵਰਾਂ ਤੋਂ ਬਾਅਦ ਸ਼੍ਰੀਲੰਕਾ ਦਾ ਸਕੋਰ (36/8)
-
🚨 Toss and Team Update 🚨
— BCCI (@BCCI) November 2, 2023 " class="align-text-top noRightClick twitterSection" data="
Sri Lanka win the toss and elect to bowl first.
A look at #TeamIndia's Playing XI 👌👌
Follow the match ▶️ https://t.co/rKxnidWn0v#CWC23 | #MenInBlue | #INDvSL pic.twitter.com/aI5l9xm4p4
">🚨 Toss and Team Update 🚨
— BCCI (@BCCI) November 2, 2023
Sri Lanka win the toss and elect to bowl first.
A look at #TeamIndia's Playing XI 👌👌
Follow the match ▶️ https://t.co/rKxnidWn0v#CWC23 | #MenInBlue | #INDvSL pic.twitter.com/aI5l9xm4p4🚨 Toss and Team Update 🚨
— BCCI (@BCCI) November 2, 2023
Sri Lanka win the toss and elect to bowl first.
A look at #TeamIndia's Playing XI 👌👌
Follow the match ▶️ https://t.co/rKxnidWn0v#CWC23 | #MenInBlue | #INDvSL pic.twitter.com/aI5l9xm4p4
- IND vs SL Live Match Updates: ਭਾਰਤ ਨੇ ਸ਼੍ਰੀਲੰਕਾ ਨੂੰ ਦਿੱਤਾ 358 ਦੌੜਾਂ ਦਾ ਟੀਚਾ
- IND vs SL ਲਾਈਵ ਮੈਚ ਅਪਡੇਟਸ: ਭਾਰਤ ਨੂੰ 48ਵੇਂ ਓਵਰ ਵਿੱਚ ਛੇਵਾਂ ਝਟਕਾ ਲੱਗਾ
ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਦਿਲਸ਼ਾਨ ਮਦੁਸ਼ੰਕਾ ਨੇ ਸ਼੍ਰੇਅਸ ਅਈਅਰ ਨੂੰ ਆਊਟ ਕਰਕੇ ਮੈਚ 'ਚ 5 ਵਿਕਟਾਂ ਪੂਰੀਆਂ ਕੀਤੀਆਂ। 48ਵੇਂ ਓਵਰ ਦੀ ਤੀਜੀ ਗੇਂਦ 'ਤੇ ਉਹ 82 ਦੌੜਾਂ ਦੇ ਨਿੱਜੀ ਸਕੋਰ 'ਤੇ ਸ਼੍ਰੇਅਸ ਅਈਅਰ ਨੂੰ ਮਹਿਸ਼ ਥੀਕਸ਼ਾਨਾ ਹੱਥੋਂ ਕੈਚ ਆਊਟ ਕਰਵਾ ਗਿਆ। 48 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ (339/6)
-
Hello from the Wankhede Stadium, Mumbai! 🏟️
— BCCI (@BCCI) November 2, 2023 " class="align-text-top noRightClick twitterSection" data="
Ready for another cracking contest 👌
🆚 Sri Lanka
⏰ 2 PM IST
🖥️ https://t.co/Z3MPyeL1t7#TeamIndia | #CWC23 | #MenInBlue | #INDvSL pic.twitter.com/OhVFMamKFg
">Hello from the Wankhede Stadium, Mumbai! 🏟️
— BCCI (@BCCI) November 2, 2023
Ready for another cracking contest 👌
🆚 Sri Lanka
⏰ 2 PM IST
🖥️ https://t.co/Z3MPyeL1t7#TeamIndia | #CWC23 | #MenInBlue | #INDvSL pic.twitter.com/OhVFMamKFgHello from the Wankhede Stadium, Mumbai! 🏟️
— BCCI (@BCCI) November 2, 2023
Ready for another cracking contest 👌
🆚 Sri Lanka
⏰ 2 PM IST
🖥️ https://t.co/Z3MPyeL1t7#TeamIndia | #CWC23 | #MenInBlue | #INDvSL pic.twitter.com/OhVFMamKFg
- IND vs SL Live Match Updates: ਸ਼੍ਰੇਅਸ ਅਈਅਰ ਨੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ
ਭਾਰਤ ਦੇ ਸੱਜੇ ਹੱਥ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਨੇ 36 ਗੇਂਦਾਂ 'ਚ ਸ਼ਾਨਦਾਰ ਅਰਧ ਸੈਂਕੜਾ ਪੂਰਾ ਕੀਤਾ। ਇਸ ਪਾਰੀ 'ਚ ਅਈਅਰ ਨੇ ਹੁਣ ਤੱਕ 4 ਛੱਕੇ ਅਤੇ 2 ਚੌਕੇ ਲਗਾਏ ਹਨ।
- IND vs SL Live Match Updates: ਭਾਰਤ ਦੀ 5ਵੀਂ ਵਿਕਟ 42ਵੇਂ ਓਵਰ ਵਿੱਚ ਡਿੱਗੀ
ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਦਿਲਸ਼ਾਨ ਮਦੁਸ਼ੰਕਾ ਨੇ 12 ਦੌੜਾਂ ਦੇ ਨਿੱਜੀ ਸਕੋਰ 'ਤੇ ਸੂਰਿਆਕੁਮਾਰ ਯਾਦਵ ਨੂੰ 42ਵੇਂ ਓਵਰ ਦੀ ਤੀਜੀ ਗੇਂਦ 'ਤੇ ਕੁਸਲ ਮੈਂਡਿਸ ਹੱਥੋਂ ਵਿਕਟ ਦੇ ਪਿੱਛੇ ਕੈਚ ਆਊਟ ਕਰਵਾ ਦਿੱਤਾ। 42 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ (279/5)
- IND vs SL Live Match Updates: ਭਾਰਤ ਦਾ ਚੌਥਾ ਵਿਕਟ 40ਵੇਂ ਓਵਰ ਵਿੱਚ ਡਿੱਗਿਆ
ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਦੁਸ਼ਮੰਥਾ ਚਮੀਰਾ ਨੇ 40ਵੇਂ ਓਵਰ ਦੀ ਦੂਜੀ ਗੇਂਦ 'ਤੇ ਕੇਐੱਲ ਰਾਹੁਲ (21) ਨੂੰ ਦੁਸ਼ਨ ਹੇਮੰਥਾ ਹੱਥੋਂ ਕੈਚ ਆਊਟ ਕਰਵਾ ਦਿੱਤਾ। 40 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ (264/4)
- IND vs SL Live Match Updates: ਭਾਰਤ ਨੂੰ 32ਵੇਂ ਓਵਰ ਵਿੱਚ ਤੀਜਾ ਝਟਕਾ ਲੱਗਾ
-
An encore of the 2011 Final at the Wankhede; #TeamIndia in blistering form; a blockbuster is all but certain!
— Star Sports (@StarSportsIndia) November 1, 2023 " class="align-text-top noRightClick twitterSection" data="
Will 🇮🇳 grab their 7️⃣th consecutive win to storm into the semis?
Tune-in to #INDvSL in #WorldCupOnStar
Tomorrow, 12:30 PM onwards | Star Sports Network#CWC23 pic.twitter.com/Vhdq38rUWT
">An encore of the 2011 Final at the Wankhede; #TeamIndia in blistering form; a blockbuster is all but certain!
— Star Sports (@StarSportsIndia) November 1, 2023
Will 🇮🇳 grab their 7️⃣th consecutive win to storm into the semis?
Tune-in to #INDvSL in #WorldCupOnStar
Tomorrow, 12:30 PM onwards | Star Sports Network#CWC23 pic.twitter.com/Vhdq38rUWTAn encore of the 2011 Final at the Wankhede; #TeamIndia in blistering form; a blockbuster is all but certain!
— Star Sports (@StarSportsIndia) November 1, 2023
Will 🇮🇳 grab their 7️⃣th consecutive win to storm into the semis?
Tune-in to #INDvSL in #WorldCupOnStar
Tomorrow, 12:30 PM onwards | Star Sports Network#CWC23 pic.twitter.com/Vhdq38rUWT
ਸ਼੍ਰੀਲੰਕਾ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਦਿਲਸ਼ਾਨ ਮਦੁਸ਼ੰਕਾ ਨੇ ਵਿਰਾਟ ਨੂੰ ਆਊਟ ਕਰਕੇ ਮੈਚ ਦਾ ਤੀਜਾ ਵਿਕਟ ਲਿਆ। ਮਦੁਸ਼ੰਕਾ ਨੇ 88 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਵਿਰਾਟ ਕੋਹਲੀ ਨੂੰ 32ਵੇਂ ਓਵਰ ਦੀ ਤੀਜੀ ਗੇਂਦ 'ਤੇ ਪਥੁਮ ਨਿਸਾਂਕਾ ਹੱਥੋਂ ਕੈਚ ਆਊਟ ਕਰਵਾ ਦਿੱਤਾ। 32 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ (199/3)
- IND vs SL Live Match Updates: ਭਾਰਤ ਦੀ ਦੂਜੀ ਵਿਕਟ 30ਵੇਂ ਓਵਰ ਵਿੱਚ ਡਿੱਗੀ
ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਦਿਲਸ਼ਾਨ ਮਦੁਸ਼ੰਕਾ ਨੇ ਧੀਮੀ ਗੇਂਦ 'ਤੇ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਸ਼ੁਭਮਨ ਗਿੱਲ ਨੂੰ 30ਵੇਂ ਓਵਰ 'ਚ 92 ਦੌੜਾਂ ਦੇ ਨਿੱਜੀ ਸਕੋਰ 'ਤੇ ਕੁਸਲ ਮੈਂਡਿਸ ਹੱਥੋਂ ਕੈਚ ਆਊਟ ਕਰਵਾ ਦਿੱਤਾ। 30 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ (193/2)
- IND vs SL Live Match Updates: ਸ਼ੁਭਮਨ ਗਿੱਲ ਨੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ
ਭਾਰਤ ਦੇ ਸੱਜੇ ਹੱਥ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਟੂਰਨਾਮੈਂਟ ਦਾ ਆਪਣਾ ਦੂਜਾ ਅਰਧ ਸੈਂਕੜਾ ਅਤੇ 11ਵਾਂ ਵਨਡੇ 55 ਗੇਂਦਾਂ ਵਿੱਚ ਪੂਰਾ ਕੀਤਾ। ਗਿੱਲ ਨੇ ਇਸ ਪਾਰੀ 'ਚ ਹੁਣ ਤੱਕ 8 ਚੌਕੇ ਲਗਾਏ ਹਨ।
- IND vs SL Live Match Updates: ਵਿਰਾਟ ਅਤੇ ਸ਼ੁਭਮਨ ਵਿਚਕਾਰ ਸੈਂਕੜੇ ਵਾਲੀ ਸਾਂਝੇਦਾਰੀ
ਵਿਰਾਟ ਕੋਹਲੀ ਅਤੇ ਸ਼ੁਭਮਨ ਗਿੱਲ ਮੈਚ ਵਿੱਚ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਹਨ। ਦੋਵਾਂ ਵਿਚਾਲੇ 102 ਗੇਂਦਾਂ 'ਚ ਸੈਂਕੜੇ ਦੀ ਸਾਂਝੇਦਾਰੀ ਹੋ ਚੁੱਕੀ ਹੈ। ਵਿਰਾਟ ਕੋਹਲੀ (52) ਅਤੇ ਸ਼ੁਭਮਨ ਗਿੱਲ (41) ਦੌੜਾਂ ਬਣਾਉਣ ਤੋਂ ਬਾਅਦ ਮੈਦਾਨ 'ਤੇ ਮੌਜੂਦ ਹਨ।
- IND vs SL Live Match Updates: ਵਿਰਾਟ ਕੋਹਲੀ ਨੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ
ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਆਪਣਾ 70ਵਾਂ ਵਨਡੇ ਅਰਧ ਸੈਂਕੜਾ ਪੂਰਾ ਕੀਤਾ। ਕੋਹਲੀ ਇਸ ਪਾਰੀ 'ਚ ਹੁਣ ਤੱਕ 8 ਚੌਕੇ ਲਗਾ ਚੁੱਕੇ ਹਨ।
- IND vs SL Live Match Updates: 10 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ (60/1)
ਪਹਿਲੇ ਓਵਰ 'ਚ ਰੋਹਿਤ ਸ਼ਰਮਾ ਦਾ ਵਿਕਟ ਗੁਆਉਣ ਤੋਂ ਬਾਅਦ ਵਿਰਾਟ ਅਤੇ ਸ਼ੁਭਮਨ ਨੇ ਭਾਰਤ ਦੀ ਪਾਰੀ ਨੂੰ ਸੰਭਾਲਿਆ। ਦੋਵਾਂ ਬੱਲੇਬਾਜ਼ਾਂ ਵਿਚਾਲੇ ਅਰਧ ਸੈਂਕੜੇ ਦੀ ਸਾਂਝੇਦਾਰੀ ਹੋਈ ਹੈ। 10 ਓਵਰਾਂ ਦੇ ਅੰਤ ਤੱਕ ਸ਼ੁਭਮਨ ਗਿੱਲ (22) ਅਤੇ ਵਿਰਾਟ ਕੋਹਲੀ (28) ਦੌੜਾਂ ਬਣਾ ਕੇ ਮੈਦਾਨ 'ਤੇ ਮੌਜੂਦ ਹਨ।
- IND vs SL Live Match Updates: ਭਾਰਤ ਨੂੰ ਦੂਜੀ ਗੇਂਦ 'ਤੇ ਪਹਿਲਾ ਝਟਕਾ ਲੱਗਾ
ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਮੈਚ ਦੀ ਪਹਿਲੀ ਗੇਂਦ 'ਤੇ ਚੌਕਾ ਜੜਿਆ। ਪਰ ਅਗਲੀ ਹੀ ਗੇਂਦ 'ਤੇ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਦਿਲਸ਼ਾਨ ਮਦੁਸ਼ੰਕਾ ਨੇ ਰੋਹਿਤ ਸ਼ਰਮਾ (4) ਨੂੰ ਕਲੀਨ ਬੋਲਡ ਕਰ ਦਿੱਤਾ। 1 ਓਵਰ ਤੋਂ ਬਾਅਦ ਭਾਰਤ ਦਾ ਸਕੋਰ (8/1)
- IND vs SL Live Match Updates: ਭਾਰਤ ਦੀ ਖੇਡ-11
ਭਾਰਤ ਦੇ ਪਲੇਇੰਗ 11: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਮੁਹੰਮਦ ਸਿਰਾਜ।
IND vs SL Live Match Updates: ਸ਼੍ਰੀਲੰਕਾ ਦੀ ਪਲੇਇੰਗ-11
ਸ਼੍ਰੀਲੰਕਾ ਪਲੇਇੰਗ 11: ਪਥੁਮ ਨਿਸਾਂਕਾ, ਦਿਮੁਥ ਕਰੁਣਾਰਤਨੇ, ਕੁਸਲ ਮੈਂਡਿਸ (ਵਿਕਟਕੀਪਰ/ਕਪਤਾਨ), ਸਦਿਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਐਂਜੇਲੋ ਮੈਥਿਊਜ਼, ਦੁਸ਼ਨ ਹੇਮੰਥਾ, ਮਹਿਸ਼ ਥੀਕਸ਼ਾਨਾ, ਕਸੁਨ ਰਜਿਥਾ, ਦੁਸ਼ਮੰਥਾ ਚਮੀਰਾ, ਦਿਲਸ਼ਾਨ।
2 November 2023, 14:03 PM
- ਭਾਰਤ ਦੀ ਪਾਰੀ ਸ਼ੁਰੂ
ਭਾਰਤ ਦੀ ਪਾਰੀ ਸ਼ੁਰੂ ਹੋ ਚੁੱਕੀ ਹੈ। ਕ੍ਰੀਜ਼ ਉੱਤੇ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਬੈਟਿੰਗ ਕਰ ਰਹੇ ਹਨ।
2 November 2023, 13:35 PM
- ਭਾਰਤ ਪਹਿਲਾਂ ਕਰੇਗਾ ਬੱਲੇਬਾਜ਼ੀ
ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਲਿਆ ਹੈ। ਸੋ, ਪਹਿਲਾਂ ਮੈਦਾਨ ਵਿੱਚ ਭਾਰਤ ਦੀ ਟੀਮ ਬੱਲੇਬਾਜ਼ੀ ਕਰਨ ਲਈ ਉਤਰੇਗੀ।
ਮੁੰਬਈ: ਕ੍ਰਿਕਟ ਵਿਸ਼ਵ ਕੱਪ 2023 ਦਾ 33ਵਾਂ ਮੈਚ ਅੱਜ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾਵੇਗਾ। ਹੁਣ ਆਪਣੇ ਸਾਰੇ 6 ਮੈਚ ਜਿੱਤ ਚੁੱਕੀ ਟੀਮ ਇੰਡੀਆ ਅੱਜ ਦਾ ਮੈਚ ਜਿੱਤ ਕੇ ਅਧਿਕਾਰਤ ਤੌਰ 'ਤੇ ਸੈਮੀਫਾਈਨਲ ਲਈ ਟਿਕਟ ਹਾਸਲ ਕਰਨਾ ਚਾਹੇਗੀ। ਇਸ ਦੇ ਨਾਲ ਹੀ, ਸ਼੍ਰੀਲੰਕਾ ਕੋਲ ਇਸ ਮੈਚ 'ਚ ਹਾਰਨ ਲਈ ਕੁਝ ਵੀ ਨਹੀਂ ਹੈ, ਕਿਉਂਕਿ 6 'ਚੋਂ ਸਿਰਫ 2 ਮੈਚ ਜਿੱਤਣ ਤੋਂ ਬਾਅਦ ਸ਼੍ਰੀਲੰਕਾ ਦੀ ਟੀਮ ਸੈਮੀਫਾਈਨਲ ਦੀ ਦੌੜ 'ਚੋਂ ਲਗਭਗ ਬਾਹਰ ਹੋ ਚੁੱਕੀ ਸੀ। ਉਹ ਆਪਣੀ ਸਾਖ ਬਚਾਉਣ ਲਈ ਅੱਜ ਮੈਦਾਨ 'ਤੇ ਉਤਰੇਗੀ, ਹਾਲਾਂਕਿ ਸ਼ਾਨਦਾਰ ਫਾਰਮ 'ਚ ਚੱਲ ਰਹੀ ਅਤੇ ਵਿਸ਼ਵ ਕੱਪ ਟਰਾਫੀ ਦੀ ਮਜ਼ਬੂਤ ਦਾਅਵੇਦਾਰ ਟੀਮ ਇੰਡੀਆ ਦੀ ਚੁਣੌਤੀ ਨੂੰ ਪਾਰ ਕਰਨਾ ਉਸ ਲਈ ਆਸਾਨ ਨਹੀਂ ਹੋਵੇਗਾ।
ਦੋਵਾਂ ਟੀਮਾਂ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਹੁਣ ਤੱਕ 167 ਵਨਡੇ ਮੈਚ ਖੇਡੇ ਜਾ ਚੁੱਕੇ ਹਨ। ਜਿਸ ਵਿੱਚੋਂ ਭਾਰਤ ਨੇ 98 ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਸ਼੍ਰੀਲੰਕਾ ਨੇ 57 ਮੈਚ ਜਿੱਤੇ ਹਨ। ਦੋਵਾਂ ਵਿਚਾਲੇ 11 ਮੈਚ ਰੱਦ ਹੋਏ ਅਤੇ 1 ਮੈਚ ਟਾਈ ਰਿਹਾ। ਹਾਲਾਂਕਿ, ਇਹ ਵਿਸ਼ਵ ਕੱਪ ਦਾ ਮੈਚ ਹੈ। ਅਜਿਹੇ 'ਚ ਭਾਰਤੀ ਟੀਮ ਸ਼੍ਰੀਲੰਕਾ ਨੂੰ ਹਲਕੇ 'ਚ ਨਹੀਂ ਲੈ ਸਕਦੀ। ਅੱਜ ਦਾ ਮੈਚ ਜਿੱਤ ਕੇ ਟੀਮ ਇੰਡੀਆ ਵਿਸ਼ਵ ਕੱਪ 2023 ਦੇ ਸੈਮੀਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਜਾਵੇਗੀ।