ETV Bharat / sports

Womens Premier League: ਐਲੀਮੀਨੇਟਰ ਮੈਚ 'ਚ ਆਹਮੋ-ਸਾਹਮਣੇ ਹੋਣਗੀਆਂ ਇਹ ਦੋਵੇਂ ਟੀਮਾਂ, ਜਾਣੋ ਫਾਈਨਲ 'ਚ ਕਿਸ-ਕਿਸ ਦਾ ਹੋਵੇਗਾ ਮੁਕਾਬਕਾ - ਮਹਿਲਾ ਪ੍ਰੀਮੀਅਰ ਲੀਗ ਵਿੱਚ ਸਟੇਜ ਦੇ ਮੁਕਾਬਲੇ ਖਤਮ

ਮਹਿਲਾ ਪ੍ਰੀਮੀਅਰ ਲੀਗ ਵਿੱਚ ਸਟੇਜ ਦੇ ਮੁਕਾਬਲੇ ਖਤਮ ਹੋ ਚੁੱਕੇ ਹਨ। ਇਸ ਲੀਗ ਵਿੱਚ ਦਿੱਲੀ ਕੈਪਿਟਲਸ ਨੇ ਸਿੱਧੇ ਫਾਈਨਲ 'ਚ ਥਾਂ ਬਣਾ ਲਈ ਹੈ। ਮੁੰਬਈ ਇੰਡੀਅਨਸ ਅਤੇ ਯੂਪੀ ਵਾਇਰਜ਼ ਨੂੰ ਐਲੀਮਿਨੇਟਰ ਮੁਕਾਬਲੇ ਦਾ ਸਾਹਮਣਾ ਕਰਨਾ ਅਜੇ ਬਾਕੀ ਹੈ।

ਮਹਿਲਾ ਪ੍ਰੀਮੀਅਰ ਲੀਗ ਵਿੱਚ ਕਿਹੜੀ ਟੀਮ ਮਾਰੇਗੀ ਬਾਜ਼ੀ?

author img

By

Published : Mar 22, 2023, 1:23 PM IST

ਨਵੀਂ ਦਿੱਲੀ : ਮਹਿਲਾ ਪ੍ਰੀਮੀਅਰ ਲੀਗ 2023 ਟੂਰਨਾਮੈਂਟ ਦੇ ਸਾਰੇ ਸਟੇਜ਼ ਮੁਕਾਬਲੇ ਖੇਡੇ ਜਾ ਰਹੇ ਹਨ। ਹੁਣ ਇਸ ਟੂਰਨਾਮੈਂਟ ਦਾ ਸ਼ੁੱਕਰਵਾਰ 24 ਮਾਰਚ ਨੂੰ ਐਲੀਮਿਨੇਟਰ ਮੈਚ ਖੇਡਿਆ ਜਾਣਾ ਹੈ। ਇਹ ਮੁਕਾਬਲਾ ਡੀਵਾਈ ਪਾਟਿਲ ਕ੍ਰਿਕਟ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਸ਼ੁਰੂ ਹੋਵੇਗਾ। ਫਾਈਨਲ ਵਿੱਚ ਪਹੁੰਚਣ ਲਈ ਮੁੰਬਈ ਅਤੇ ਯੂਪੀ ਵਾਰੀਅਰਜ਼ ਦੀ ਮਹਿਲਾ ਟੀਮਾਂ ਵਿੱਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲੇਗਾ। ਹੁਣ ਦੇਖਣਾ ਹੋਵੇਗਾ ਕਿ ਮਹਿਲਾ ਪ੍ਰੀਮੀਅਰ ਲੀਗ ਫਾਈਨਲ ਵਿੱਚ ਦਿੱਲੀ ਕੈਪਿਟਲਸ ਦਾ ਮੁਕਾਬਲਾ ਕਿਸ ਟੀਮ ਨਾਲ ਹੋਵੇਗਾ। ਇਸ ਲੀਗ ਵਿਚ ਕੁੱਲ 20 ਸਟੇਜ ਦੇ ਮੈਚ ਖੇਡੇ ਜਾਣੇ ਸਨ। ਇਹ ਸਾਰੇ 20 ਲੀਗ ਮੁਕਾਬਲੇ ਖੇਡ ਜਾ ਚੁੱਕੇ ਹਨ। ਪੁਆਇੰਟਸ ਟੇਬਲ ਵਿੱਚ ਮੁੰਬਈ ਇੰਡੀਅਨਸ ਦੂਜੇ ਨੰਬਰ 'ਤੇ ਹੈ ਅਤੇ ਯੂਪੀ ਵਾਇਰਜ਼ ਤੀਜੇ ਨੰਬਰ 'ਤੇ ਕਾਇਮ ਹੈ।

ਕਿਸ ਟੀਮ ਨੇ ਕਿੰਨੇ ਮੈਚ ਜਿੱਤੇ: ਡਬਲਯੂ.ਪੀ.ਐੱਲ. ਦਾ ਪਹਿਲਾ ਮੈਚ 4 ਮਾਰਚ ਨੂੰ ਖੇਡਿਆ ਗਿਆ ਸੀ। ਜਿਸ ਵਿੱਚ ਮੁਬੰਈ ਇੰਡੀਅਨਸ ਨੇ 143 ਰਨਾਂ ਨਾਲ ਗੁਜਰਾਤ ਜਾਇਟਸ 'ਤੇ ਜਿੱਤ ਦਰਜ ਕੀਤੀ ਸੀ। ਇਸ ਟੂਰਨਾਂਮੈਂਟ ਦਾ ਆਖਰੀ ਮੁਕਾਬਲਾ ਮੰਗਲਵਾਰ 21 ਮਾਰਚ ਨੂੰ ਦਿੱਲੀ ਕੈਪੀਟਲਸ ਅਤੇ ਯੂਪੀ ਵਾਰੀਅਰਜ਼ ਵਿਚਕਾਰ ਖੇਡਿਆ ਗਿਆ ਸੀ। ਇਸ ਮੈਚ ਵਿੱਚ ਦਿੱਲੀ ਕੈਪਿਟਲਸ ਨੇ 5 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ। ਇਸ ਟੂਰਨਾਮੈਂਟ ਵਿੱਚ ਸ਼ਾਮਲ ਹੋਣ ਵਾਲੀ ਸਾਰੀਆਂ ਪੰਜ ਟੀਮਾਂ ਨੇ ਹੁਣ ਤੱਕ 8-8 ਮੈਚ ਖੇਡੇ ਹਨ। ਇਨ 8 ਮੈਚਾਂ 'ਚ ਦਿੱਲੀ ਕੈਪਿਲਸ ਨੇ 6 ਮੈਚ ਜਿੱਤੇ, ਮੁੰਬਈ ਇੰਡੀਅਨਸ ਨੇ ਵੀ 6 ਮੈਚਾਂ 'ਚ ਜਿੱਤ ਦਰਜ ਕੀਤੀ। ਜਦਕਿ ਯੂਪੀ ਯੂਪੀ ਵਾਰੀਅਰਜ਼ ਨੇ 4 ਮੈਚ ਜਿੱਤੇ ਹਨ। ਇੰਨ੍ਹਾਂ ਮੈਚਾਂ ਵਿੱਚ ਦਿੱਲੀ ਟੀਮ ਦਾ ਨੈੱਟ ਰਨਰੇਟ +1.856 ਅਤੇ ਮੁੰਬਈ ਇੰਡੀਅਨਜ਼ ਦਾ ਨੈੱਟ ਰਨਰੇਟ +1.711 ਰਿਹਾ ਹੈ।

ਮੁੰਬਈ ਬਨਾਮ ਯੂਪੀ ਐਲੀਮਿਨੇਟਰ ਮੈਚ: ਮੁੰਬਈ ਇੰਡੀਅਨਸ ਅਤੇ ਯੂਪੀ ਵਾਰੀਅਰਜ਼ ਦੇ ਵਿਚਕਾਰ ਹੁਣ ਐਲੀਮਿਨੇਟਰ ਮੁਕਾਬਲਾ ਹੋਣਾ ਹੈ। ਜਿਹੜੀ ਟੀਮ ਇਸ ਐਲੀਮਿਨੇਟਰ ਮੈਚ ਵਿੱਚ ਜਿੱਤ ਦਰਜ ਕਰੇਗੀ ਉਹ ਫਾਇਨਲ ਵਿੱਚ ਦਿੱਲੀ ਕੈਪਿਟਲਸ ਦੇ ਨਾਲ ਖੇਡੇਗੀ। ਡਬਲਯੂ.ਪੀ.ਐੱਲ. ਦਾ ਫਾਈਨਲ ਮੈਚ ਐਤਵਾਰ 26 ਮਾਰਚ ਨੂੰ ਬ੍ਰੇਬੋਰਨ ਕ੍ਰਿਕਟ ਸਟੇਡੀਅਮ ਵਿੱਚ ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਮੰਧਾਨਾ ਦੀ ਕਪਤਾਨੀ ਵਾਲੀ ਟੀਮ ਰੋਇਲ ਚੈਲੇਂਜਰਸ ਬੈਂਗਲੁਰੂ ਅਤੇ ਕਪਤਾਨ ਬੇਥ ਮੂਨੀ ਦੀ ਗੁਜਰਾਤ ਦੋਵੇਂ ਟੀਮ ਇਸ ਲੀਗ ਵਿੱਚ ਕੁਝ ਖਾਸ ਕਮਾਲ ਨਹੀਂ ਦਿਖਾ ਸਕੀਆਂ। ਆਰਸੀਬੀ ਅਤੇ ਗੁਜਰਾਤ ਜੁਆਇੰਟਸ ਦੋਵੇਂ ਟੀਮਾਂ ਨੇ 8 ਮੈਚਾਂ ਵਿੱਚੋਂ ਸਿਰਫ਼ 2-2 ਹੀ ਮੁਕਾਬਲੇ ਜਿੱਤੇ ਹਨ। ਇਸ ਦੇ ਚਲਦੇ ਇੰਨਾਂ ਦੋਵਾਂ ਟੀਮਾਂ ਨੂੰ ਟੂਰਨਾਮੈਂਟ ਤੋਂ ਐਲੀਮਿਨੇਟ ਹੋਣਾ ਪਿਆ ਹੈ।

ਇਹ ਵੀ ਪੜ੍ਹੋ: MA Chidambaram Stadium: ਵਿਦੇਸ਼ੀ ਬੱਲੇਬਾਜ਼ਾਂ ਨੂੰ ਰਾਸ ਆਉਂਦੀ ਹੈ ਪਿੱਚ, ਜ਼ਿਆਦਾਤਰ ਸੈਂਕੜੇ ਵਿਦੇਸ਼ੀਆਂ ਦੇ ਨਾਮ

ETV Bharat Logo

Copyright © 2024 Ushodaya Enterprises Pvt. Ltd., All Rights Reserved.