ਨਵੀਂ ਦਿੱਲੀ: ਭਾਰਤੀ ਟੀਮ ਦੇ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਨੇ ਇੱਕ ਹੋਰ ਵੱਡੀ ਪ੍ਰਾਪਤੀ ਹਾਸਿਲ ਕੀਤੀ ਹੈ। ਵਿਰਾਟ ਕੋਹਲੀ ਨੂੰ 31 ਦਸੰਬਰ ਦੀ ਰਾਤ ਨੂੰ ਐਥਲੀਟ ਆਫ ਦਿ ਈਅਰ ਚੁਣਿਆ ਗਿਆ ਸੀ ਅਤੇ ਉਸ ਨੇ ਲਿਓਨਲ ਮੇਸੀ ਨੂੰ ਹਰਾ ਕੇ ਇਹ ਉਪਲਬਧੀ ਹਾਸਿਲ ਕੀਤੀ ਸੀ। ਇਸ ਐਵਾਰਡ ਲਈ 5 ਲੱਖ ਲੋਕਾਂ ਨੇ ਵੋਟ ਕੀਤਾ ਸੀ। ਜਿਸ 'ਚ ਵਿਰਾਟ ਕੋਹਲੀ ਨੂੰ 78 ਫੀਸਦੀ ਅਤੇ ਮੇਸੀ ਨੂੰ ਸਿਰਫ 22 ਫੀਸਦੀ ਵੋਟ ਮਿਲੇ ਹਨ। ਪਬਿਟੀ ਸਪੋਰਟਸ ਨੇ ਇਹ ਐਲਾਨ 31 ਦਸੰਬਰ ਦੀ ਰਾਤ ਨੂੰ ਕੀਤਾ ਹੈ।
-
Virat Kohli won 'Pubity Athlete Of The Year' award by defeating Messi...!!! 🐐 pic.twitter.com/PPsfu4PMU4
— Mufaddal Vohra (@mufaddal_vohra) December 31, 2023 " class="align-text-top noRightClick twitterSection" data="
">Virat Kohli won 'Pubity Athlete Of The Year' award by defeating Messi...!!! 🐐 pic.twitter.com/PPsfu4PMU4
— Mufaddal Vohra (@mufaddal_vohra) December 31, 2023Virat Kohli won 'Pubity Athlete Of The Year' award by defeating Messi...!!! 🐐 pic.twitter.com/PPsfu4PMU4
— Mufaddal Vohra (@mufaddal_vohra) December 31, 2023
ਐਥਲੀਟ ਆਫ ਦਿ ਈਅਰ ਅਵਾਰਡ 2023 ਲਈ, ਕੋਹਲੀ ਨੋਵਾਕ ਜੋਕੋਵਿਚ, ਕਾਰਲੋਸ ਅਲਕਾਰਜ਼, ਲੇਬਰੋਨ ਜੇਮਸ, ਮੈਕਸ ਵਰਸਟੈਪੇਨ ਅਤੇ ਲਿਓਨੇਲ ਮੇਸੀ ਵਰਗੇ ਮਹਾਨ ਐਥਲੀਟਾਂ ਨਾਲ ਮੁਕਾਬਲਾ ਕਰ ਰਹੇ ਸਨ। ਅੰਤ ਵਿੱਚ ਵਿਰਾਟ ਕੋਹਲੀ ਅਤੇ ਮੇਸੀ ਨੂੰ ਇਸਦੇ ਲਈ ਚੁਣਿਆ ਗਿਆ। ਅਰਜਨਟੀਨਾ ਦਾ ਫੁੱਟਬਾਲ ਸਟਾਰ ਮੇਸੀ ਕੁਝ ਸਮਾਂ ਪਹਿਲਾਂ ਟਾਈਮਜ਼ ਐਥਲੀਟ ਆਫ ਦਿ ਈਅਰ ਬਣਿਆ ਸੀ। ਅਜਿਹੇ 'ਚ ਕੋਹਲੀ ਲਈ ਇਸ ਐਵਾਰਡ ਦਾ ਰਾਹ ਮੁਸ਼ਕਿਲ ਲੱਗ ਰਿਹਾ ਸੀ, ਹਾਲਾਂਕਿ ਉਹ ਮੇਸੀ ਤੋਂ ਅੱਗੇ ਨਿਕਲ ਗਏ।
ਵਿਰਾਟ ਕੋਹਲੀ ਲਈ ਇਹ ਸਾਲ ਕਈ ਤਰ੍ਹਾਂ ਨਾਲ ਖਾਸ ਰਿਹਾ ਹੈ। ਸਾਲ 2023 'ਚ ਵਿਰਾਟ ਕੋਹਲੀ ਨੇ ਆਪਣੇ 50 ਵਨਡੇ ਸੈਂਕੜੇ ਲਗਾ ਕੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਹੈ। ਨਾਲ ਹੀ ਇਸ ਸਾਲ ਕੋਹਲੀ ਨੇ ਵਿਸ਼ਵ ਕੱਪ 2023 ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ ਅਤੇ ਉਸਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਇਸ ਵਾਰ ਕੋਹਲੀ ਨੇ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਹੁਣ ਤੱਕ ਸਭ ਤੋਂ ਵੱਧ 765 ਦੌੜਾਂ ਬਣਾਈਆਂ ਹਨ।
ਜੇਕਰ ਇਸ ਸਾਲ ਕੋਹਲੀ ਦੀਆਂ ਦੌੜਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 35 ਮੈਚਾਂ ਦੀਆਂ 36 ਪਾਰੀਆਂ 'ਚ 66.06 ਦੀ ਔਸਤ ਅਤੇ 78.31 ਦੇ ਸਟ੍ਰਾਈਕ ਰੇਟ ਨਾਲ 2048 ਦੌੜਾਂ ਬਣਾਈਆਂ। ਇਸ ਸਾਲ ਉਨ੍ਹਾਂ ਨੇ 8 ਸੈਂਕੜੇ ਅਤੇ 10 ਅਰਧ ਸੈਂਕੜੇ ਲਗਾਏ ਹਨ। ਅਤੇ ਉਸ ਦਾ ਸਰਵੋਤਮ ਸਕੋਰ 186 ਦੌੜਾਂ ਰਿਹਾ ਹੈ।