ਅਬੂ ਧਾਬੀ (ਯੂਏਈ) : ਸਟਾਰ ਬੱਲੇਬਾਜ਼ ਵਿਰਾਟ ਕੋਹਲੀ Virat Kohli ਆਪਣੇ 100ਵੇਂ ਟੀ-20 ਮੈਚ ਵਿੱਚ ਭਾਰਤ ਲਈ ਖੇਡਣਗੇ ਜਦੋਂ ਭਾਰਤ ਏਸ਼ੀਆ ਕੱਪ 2022 ਦੀ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਆਪਣੇ ਪੁਰਾਣੇ ਵਿਰੋਧੀ ਪਾਕਿਸਤਾਨ ਨਾਲ ਭਿੜੇਗਾ। ਇਸ ਦੌਰਾਨ ਕੋਹਲੀ Virat Kohli ਖੇਡ ਦੇ ਸਾਰੇ ਫਾਰਮੈਟਾਂ ਵਿੱਚ ਭਾਰਤ ਲਈ ਸੌ ਮੈਚ Virat Kohli who played 100 matches the first Indian player ਖੇਡਣ ਵਾਲੇ ਪਹਿਲੇ ਖਿਡਾਰੀ ਵੀ ਬਣ ਜਾਣਗੇ।
Virat Kohli ਵਿਰਾਟ 2008 'ਚ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ ਲਗਾਤਾਰ ਕ੍ਰਿਕਟ ਖੇਡ ਰਹੇ ਹਨ। ਇਹ ਅੰਕੜੇ ਉਸਦੇ ਸ਼ਾਨਦਾਰ ਕਰੀਅਰ ਵਿੱਚ ਕਈ ਉਤਰਾਅ-ਚੜ੍ਹਾਅ ਦੇ ਬਾਵਜੂਦ ਇਕਸਾਰਤਾ ਨੂੰ ਦਰਸਾਉਂਦੇ ਹਨ। ਜੋ ਉਸ ਦੀ ਖੇਡ ਪ੍ਰਤੀ ਲਗਨ ਅਤੇ ਸਮਰਪਣ ਨੂੰ ਦਰਸਾਉਂਦਾ ਹੈ।
ਕੋਹਲੀ Virat Kohli ਨੂੰ ਕਿਸੇ ਵੀ ਫਾਰਮੈਟ ਵਿੱਚ ਸੈਂਕੜਾ ਬਣਾਉਣ ਲਈ 1,000 ਤੋਂ ਵੱਧ ਦਿਨ ਹੋ ਗਏ ਹਨ:- ਐਤਵਾਰ ਨੂੰ ਜਦੋਂ ਕੋਹਲੀ ਪਾਕਿਸਤਾਨ ਦੇ ਖਿਲਾਫ ਮੈਚ ਖੇਡਣ ਲਈ ਮੈਦਾਨ 'ਚ ਉਤਰੇਗਾ ਤਾਂ ਉਸ ਦੇ ਦਿਮਾਗ 'ਚ ਮੈਚ ਜਿੱਤਣ ਵਾਲੀ ਪਾਰੀ ਖੇਡਣਾ ਹੋਵੇਗਾ। ਪਿਛਲੀ ਵਾਰ ਜਦੋਂ ਇਹ ਦੋਵੇਂ ਕੱਟੜ ਵਿਰੋਧੀ ਟੀ-20 ਮੈਚ ਵਿੱਚ ਆਹਮੋ-ਸਾਹਮਣੇ ਹੋਏ ਸਨ, ਤਾਂ ਭਾਰਤ ਨੂੰ 10 ਵਿਕਟਾਂ ਦੀ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਕੋਹਲੀ Virat Kohli ਨੇ ਉਸ ਮੈਚ ਵਿੱਚ 49 ਗੇਂਦਾਂ ਵਿੱਚ 57 ਦੌੜਾਂ ਬਣਾਈਆਂ ਸਨ। ਜਿਸ ਕਾਰਨ ਭਾਰਤ ਨੇ 20 ਓਵਰਾਂ ਵਿੱਚ 151/7 ਦੇ ਸਕੋਰ ਤੱਕ ਪਹੁੰਚਾਇਆ। ਪਰ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ (79*) ਅਤੇ ਬਾਬਰ ਆਜ਼ਮ (68*) ਨੇ ਭਾਰਤ ਨੂੰ ਆਸਾਨੀ ਨਾਲ ਹਰਾਇਆ। ਐਤਵਾਰ ਨੂੰ ਸਭ ਦੀਆਂ ਨਜ਼ਰਾਂ ਸਟਾਰ ਬੱਲੇਬਾਜ਼ 'ਤੇ ਹੋਣਗੀਆਂ ਕਿ ਕੀ ਉਹ ਮੈਚ ਜਿੱਤਣ ਵਾਲੀ ਪਾਰੀ ਖੇਡ ਕੇ ਆਪਣੀ ਫਾਰਮ ਨੂੰ ਮੁੜ ਹਾਸਲ ਕਰਦਾ ਹੈ ਜਾਂ ਨਹੀਂ। ਪ੍ਰਸ਼ੰਸਕ ਵੀ ਲੰਬੇ ਸਮੇਂ ਤੋਂ ਕੋਹਲੀ ਦੇ 71ਵੇਂ ਅੰਤਰਰਾਸ਼ਟਰੀ ਸੈਂਕੜੇ ਦਾ ਇੰਤਜ਼ਾਰ ਕਰ ਰਹੇ ਹਨ। ਕੋਹਲੀ ਨੂੰ ਕਿਸੇ ਵੀ ਫਾਰਮੈਟ ਵਿੱਚ ਸੈਂਕੜਾ ਬਣਾਉਣ ਲਈ 1,000 ਤੋਂ ਵੱਧ ਦਿਨ ਹੋ ਗਏ ਹਨ।
ਕੋਹਲੀ ਲਈ 2022 ਇੱਕ ਮੁਸ਼ਕਲ ਸਾਲ ਰਿਹਾ: ਨਵੰਬਰ 2019 ਵਿੱਚ ਆਪਣੇ ਆਖਰੀ ਅੰਤਰਰਾਸ਼ਟਰੀ ਸੈਂਕੜੇ ਤੋਂ ਬਾਅਦ, ਕੋਹਲੀ Virat Kohli ਨੇ ਇਸ ਫਾਰਮੈਟ ਵਿੱਚ 42.90 ਦੀ ਔਸਤ ਨਾਲ 858 ਦੌੜਾਂ ਬਣਾਈਆਂ, ਕੁੱਲ 27 ਟੀ-20 ਮੈਚ ਖੇਡੇ ਹਨ। ਟੀ-20 'ਚ ਉਸ ਦਾ ਸਰਵੋਤਮ ਸਕੋਰ ਨਾਬਾਦ 94 ਦੌੜਾਂ ਹੈ। ਉਸਨੇ ਨਵੰਬਰ 2019 ਤੋਂ ਹੁਣ ਤੱਕ ਟੀ-20 ਵਿੱਚ ਅੱਠ ਅਰਧ ਸੈਂਕੜੇ ਲਗਾਏ ਹਨ। ਕੋਹਲੀ ਨੇ ਸਾਰੇ ਫਾਰਮੈਟਾਂ ਵਿੱਚ ਆਪਣੇ ਆਖਰੀ ਅੰਤਰਰਾਸ਼ਟਰੀ ਸੈਂਕੜੇ ਤੋਂ ਬਾਅਦ 68 ਅੰਤਰਰਾਸ਼ਟਰੀ ਮੈਚ ਖੇਡੇ ਹਨ। ਇਸ ਦੌਰਾਨ 82 ਪਾਰੀਆਂ 'ਚ 34.05 ਦੀ ਔਸਤ ਨਾਲ 2,554 ਦੌੜਾਂ ਬਣਾਈਆਂ ਹਨ।
ਉਨ੍ਹਾਂ ਨੇ ਸਾਰੇ ਫਾਰਮੈਟਾਂ 'ਚ ਖੇਡੇ ਗਏ ਇਨ੍ਹਾਂ 68 ਮੈਚਾਂ 'ਚ 24 ਅਰਧ ਸੈਂਕੜੇ ਲਗਾਏ ਹਨ। ਖਾਸ ਤੌਰ 'ਤੇ ਵਿਰਾਟ ਲਈ 2022 ਬਹੁਤ ਮੁਸ਼ਕਲ ਰਿਹਾ ਹੈ। ਇਸ ਸਾਲ, ਵਿਰਾਟ ਨੇ ਆਪਣੀ ਟੀਮ ਲਈ ਸਿਰਫ ਚਾਰ ਟੀ-20 ਮੈਚ ਖੇਡੇ ਹਨ, 20.25 ਦੀ ਔਸਤ ਨਾਲ 81 ਦੌੜਾਂ ਬਣਾਈਆਂ ਹਨ। ਇਸ ਸਾਲ ਟੀ-20 ਵਿੱਚ ਉਸਦਾ ਸਰਵੋਤਮ ਸਕੋਰ 52 ਹੈ। ਇਸ ਸਾਲ ਕੋਹਲੀ ਨੇ ਸਾਰੇ ਫਾਰਮੈਟਾਂ 'ਚ 16 ਅੰਤਰਰਾਸ਼ਟਰੀ ਮੈਚ ਖੇਡੇ ਹਨ। 19 ਪਾਰੀਆਂ 'ਚ ਉਹ 25.05 ਦੀ ਔਸਤ ਨਾਲ ਸਿਰਫ 476 ਦੌੜਾਂ ਹੀ ਬਣਾ ਸਕਿਆ ਹੈ। ਉਸ ਨੇ ਆਪਣੇ ਸਰਵੋਤਮ ਸਕੋਰ 79 ਦੇ ਨਾਲ ਸਿਰਫ਼ ਚਾਰ ਅਰਧ ਸੈਂਕੜੇ ਬਣਾਏ ਹਨ।
ਕੋਹਲੀ Virat Kohli ਦੀ ਕਪਤਾਨੀ ਵਿੱਚ ਟੀਮ ਇੰਡੀਆ ਦੀ ਜਿੱਤ ਦਾ ਪ੍ਰਤੀਸ਼ਤ 64.58: ਵਿਰਾਟ ਟੀਮ ਇੰਡੀਆ ਲਈ ਹੁਣ ਤੱਕ 99 ਟੀ-20 ਮੈਚ ਖੇਡ ਚੁੱਕੇ ਹਨ। ਜਿਸ 'ਚ ਉਸ ਨੇ 50.12 ਦੀ ਔਸਤ ਨਾਲ 3,308 ਦੌੜਾਂ ਬਣਾਈਆਂ ਹਨ। ਇਸ ਫਾਰਮੈਟ ਵਿੱਚ ਭਾਰਤ ਲਈ ਉਸਦਾ ਸਰਵੋਤਮ ਵਿਅਕਤੀਗਤ ਸਕੋਰ ਨਾਬਾਦ 94 ਹੈ।ਇਸ ਧਮਾਕੇਦਾਰ ਸਫਰ 'ਚ ਉਨ੍ਹਾਂ ਨੇ ਕੁੱਲ 30 ਅਰਧ ਸੈਂਕੜੇ ਲਗਾਏ ਹਨ।
2017-2021 ਦੇ ਵਿਚਕਾਰ, ਇਸ ਸਟਾਰ ਬੱਲੇਬਾਜ਼ ਨੇ ਬਤੌਰ ਕਪਤਾਨ 50 ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤੀ ਟੀਮ ਦੀ ਅਗਵਾਈ ਕੀਤੀ ਹੈ। ਇਨ੍ਹਾਂ 50 ਮੈਚਾਂ ਵਿੱਚੋਂ 30 ਜਿੱਤੇ, 16 ਹਾਰੇ, ਦੋ ਮੈਚ ਟਾਈ ਰਹੇ, ਜਦਕਿ ਦੋ ਹੋਰ ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ। ਇਸ ਫਾਰਮੈਟ 'ਚ ਕਪਤਾਨ ਦੇ ਤੌਰ 'ਤੇ ਉਨ੍ਹਾਂ ਦੀ ਜਿੱਤ ਦੀ ਪ੍ਰਤੀਸ਼ਤਤਾ 64.58 ਰਹੀ। ਜੋ ਕਿ ਇਸ ਫਾਰਮੈਟ ਵਿੱਚ ਖੇਡਣ ਵਾਲੇ ਹੋਰ ਕਈ ਕਪਤਾਨਾਂ ਨਾਲੋਂ ਬਿਹਤਰ ਹੈ।
ਇਹ ਵੀ ਪੜੋ:- ਗ੍ਰੀਨਪਾਰਕ ਵਿੱਚ ਸਚਿਨ ਤੇਂਦੁਲਕਰ ਦੇ ਸਾਹਮਣੇ ਹੋਣਗੇ ਬ੍ਰਾਇਨ ਲਾਰਾ