ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੂੰ ਓਲੰਪਿਕ ਚ ਹਿੱਸਾ ਲੈਂਦਿਆ ਰਿਕਾਰਡ ਤੋੜਣ ’ਤੇ ਵਧਾਈ ਦਿੱਤੀ ਹੈ। ਦੱਸ ਦਈਏ ਕਿ ਵਿਰਾਟ ਕੋਹਲੀ ਨੇ ਇੰਸਟਾਗ੍ਰਾਮ ਦੇ ਜਰੀਏ ਐਲਪੀਯੂ ਤੋਂ ਆਪਣੇ ਕੁਸ਼ਲ ਖਿਡਾਰੀਆਂ ਨੂੰ ਕ੍ਰਿਕਟ ਚ ਵੀ ਭੇਜਣ ਦੀ ਅਪੀਲ ਕੀਤੀ ਹੈ।
ਵਿਰਾਟ ਕੋਹਲੀ ਨੇ ਆਪਣੀ ਪੋਸਟ ’ਤੇ ਲਿਖਿਆ ਹੈ ਕਿ ਕੀ ਰਿਕਾਰਡ ਹੈ। 10 ਫੀਸਦ ਭਾਰਤੀ ਓਲੰਪਿਅਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਹੈ। ਮੈਨੂੰ ਉਮੀਦ ਹੈ ਕਿ ਐਲਪੀਯੂ ਆਪਣੇ ਵਿਦਿਆਰਥੀਆਂ ਨੂੰ ਭਾਰਤੀ ਕ੍ਰਿਕਟ ਟੀਮ ’ਚ ਵੀ ਭੇਜਣਗੇ।
ਇਹ ਵੀ ਪੜੋ: ਓਲੰਪਿਕ ‘ਚ ਮਿਲ ਰਹੀ ਨਿਰਾਸ਼ਾ ਦੇ ਅਸਲ ਕੀ ਕਾਰਨ...ਵੇਖੋ ਖਾਸ ਰਿਪੋਰਟ
ਉਨ੍ਹਾਂ ਨੇ ਅੱਗੇ ਲਿਖਿਆ ਹੈ ਕਿ ਭਾਰਤ ਨੂੰ 10 ਹੋਰ ਐਲਪੀਯੂ ਦੀ ਲੋੜ ਹੈ। ਐਲਪੀਯੂ ਦੇ 11 ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਜੋ 2021 ਟੋਕੀਓ ਓਲੰਪਿਕ ਚ ਭਾਰਤ ਦਾ ਪ੍ਰਤੀਨਿਧੀ ਕਰ ਰਹੀ ਹਨ। ਸੱਚਮੁੱਚ ਇਹ ਬਹੁਤ ਵੱਡੀ ਉਪਲੱਬਧੀ ਹੈ। ਇੱਕ ਹੋਰ ਪੋਸਟ ਚ ਉਨ੍ਹਾਂ ਨੇ ਸਾਰੇ ਭਾਰਤੀਆਂ ਤੋਂ ਅਪੀਲ ਕੀਤੀ ਹੈ ਕਿ ਆਓ ਇੱਕਠੇ ਅੱਗੇ ਆਈਆਂ ਅਤੇ ਟੋਕੀਓ ਓਲੰਪਿਕ ਚ ਹਿੱਸਾ ਲੈਣ ਵਾਲੇ ਸਾਡੇ ਸਾਰੇ ਅਥਲੀਟਾਂ ਦਾ ਸਮਰਥਨ ਕੀਤਾ ਹੈ।
ਦੱਸ ਦਈਏ ਕਿ ਟੋਕੀਓ ਓਲੰਪਿਕ ਚ ਭਾਰਤ ਦੇ ਐਲਪੀਯੂ ਚ 11 ਵਿਦਿਆਰਥੀ ਸ਼ਾਮਲ ਹਨ। ਇਨ੍ਹਾਂ ਚ ਹਾਕੀ ਦੇ ਮਨਪ੍ਰੀਤ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਵਰੂਣ ਕੁਮਾਰ, ਹਰਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਰੂਪਿੰਦਰਪਾਲ ਸਿੰਘ, ਚਾਰ ਸੌ ਮੀਟਰ ਰਿਲੇ ਚ ਅਮੋਜ ਜੈਕਬ, ਨੀਰਜ ਚੋਪੜਾ( ਜੈਵਲਿਨ), ਬਜਰੰਗ ਪੁਨੀਆ ਰੇਸਲਿੰਗ ਨਿਸ਼ਾਦ ਕੁਨਾਰ ਪੈਰਾ ਐਥਲੀਟ ਹਾਈ ਜੰਪ) ਸ਼ਾਮਲ ਹਨ।