ETV Bharat / sports

Most popular cricketer: ਮੈਦਾਨ ਦੇ ਨਾਲ ਬਾਹਰ ਦੀ ਦੁਨੀਆਂ ਵਿੱਚ ਵੀ ਚਮਕੇ ਕਿੰਗ ਕੋਹਲੀ, ਲੋਕਾਂ ਦੀ ਬਣੇ ਪਹਿਲੀ ਪਸੰਦ

ਭਾਰਤ ਵਿੱਚ ਸਟਾਰ ਕ੍ਰਿਕਟਰਾਂ ਦੀ ਹਮੇਸ਼ਾ ਇੱਕ ਵੱਡੀ ਲਿਸਟ ਰਹੀ ਹੈ, ਹੁਣ ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬਲੇਬਾਜ਼ ਵਿਰਾਟ ਕੋਹਲੀ 2022 ਵਿੱਚ ਸਭ ਤੋਂ ਵੱਧ ਪ੍ਰਸਿੱਧ ਕ੍ਰਿਕਟਰ ਵਜੋਂ ਉੱਭਰ ਕੇ ਆਏ ਹਨ। ਇਸ ਦੇ ਨਾਲ ਉਨ੍ਹਾਂ ਦੀ ਆਈਪੀਏਲ ਫ੍ਰੈਂਚਾਈਜ਼ੀ ਆਰਸੀਬੀ ਨੂੰ ਵੀ ਲੋਕ ਵੱਲੋਂ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਗਿਆ ਹੈ।

VIRAT KOHLI MOST POPULAR CRICKETER IN 2022 STRONG FAN FOLLOWING ON SOCIAL MEDIA
Most popular cricketer : ਕਿੰਗ ਕੋਹਲੀ ਮੈਦਾਨ ਦੇ ਨਾਲ ਬਾਹਰ ਦੀ ਦੁਨੀਆਂ 'ਚ ਵੀ ਚਮਕੇ, 2022 'ਚ ਲੋਕਾਂ ਦੀ ਪਹਿਲੀ ਪਸੰਦ ਬਣੇ ਕੋਹਲੀ
author img

By

Published : Jan 31, 2023, 11:42 AM IST

ਚੰਡੀਗੜ੍ਹ: ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਸਾਰਿਆਂ ਦੇ ਚਹੇਤੇ ਬਣੇ ਹੋਏ ਹਨ। ਕਿੰਗ ਕੋਹਲੀ ਇੱਕ ਅਜਿਹਾ ਖਿਡਾਰੀ ਹੈ ਜੋ ਆਪਣੀ ਬੱਲੇਬਾਜ਼ੀ ਨਾਲ ਕਰੋੜਾਂ ਲੋਕਾਂ ਦੇ ਦਿਲਾਂ ਨੂੰ ਛੂਹ ਲੈਂਦਾ ਹੈ। ਕੋਹਲੀ ਨੇ ਆਪਣੀ ਬੱਲੇਬਾਜ਼ੀ ਨਾਲ ਟੀਮ ਇੰਡੀਆ ਨੂੰ ਕਈ ਅਹਿਮ ਮੌਕਿਆਂ 'ਤੇ ਜਿੱਤ ਦਿਵਾਈ ਹੈ। ਕੋਹਲੀ ਮੈਦਾਨ 'ਤੇ ਹਮੇਸ਼ਾ ਨੰਬਰ ਇਕ ਰਹੇ ਹਨ, ਪਰ ਹੁਣ ਮੈਦਾਨ ਦੇ ਬਾਹਰ ਵੀ ਕਿੰਗ ਕੋਹਲੀ ਦਾ ਰਾਜ ਬਰਕਰਾਰ ਹੈ। ਪਿਛਲੇ ਸਾਲ 2022 ਦੀ ਗੱਲ ਕਰੀਏ ਤਾਂ ਇਸ 'ਚ ਕੋਹਲੀ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਕ੍ਰਿਕਟਰ ਰਹੇ ਹਨ।

ਵਿਰਾਟ ਕੋਹਲੀ ਦੀ ਸੋਸ਼ਲ ਮੀਡੀਆ 'ਤੇ ਕਾਫੀ ਫੈਨ ਫਾਲੋਇੰਗ ਹੈ, ਕੋਹਲੀ ਨੂੰ ਇੰਸਟਾਗ੍ਰਾਮ 'ਤੇ 23 ਕਰੋੜ ਤੋਂ ਜ਼ਿਆਦਾ ਲੋਕ ਫਾਲੋ ਕਰਦੇ ਹਨ। ਕਿੰਗ ਕੋਹਲੀ ਦਾ ਇਹ ਰਿਕਾਰਡ ਕਿਸੇ ਵੀ ਕ੍ਰਿਕਟਰ ਦਾ ਸਭ ਤੋਂ ਵੱਡਾ ਰਿਕਾਰਡ ਹੈ। ਉਨ੍ਹਾਂ ਦੀ ਫੈਨ ਫਾਲੋਇੰਗ ਦੇਖਣ ਯੋਗ ਹੈ, ਤੁਹਾਨੂੰ ਦੱਸ ਦੇਈਏ ਕਿ ਵਿਰਾਟ ਕੋਹਲੀ IPL 'ਚ ਰਾਇਲ ਚੈਲੇਂਜਰਸ ਬੈਂਗਲੁਰੂ ਲਈ ਖੇਡਦੇ ਹਨ। ਕੋਹਲੀ ਦੀ ਵਜ੍ਹਾ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਵੀ ਆਰਸੀਬੀ ਨੂੰ ਕਾਫੀ ਪਸੰਦ ਕਰਦੇ ਹਨ। ਵਿਰਾਟ ਕੋਹਲੀ ਦੀ ਤਰ੍ਹਾਂ, RCB ਵੀ ਇੰਸਟਾਗ੍ਰਾਮ 'ਤੇ ਸਾਲ 2022 ਵਿਚ ਦੁਨੀਆਂ ਦੀ ਸਭ ਤੋਂ ਮਸ਼ਹੂਰ ਕ੍ਰਿਕਟ ਟੀਮ ਰਹੀ ਹੈ। ਕੋਹਲੀ ਨੇ ਆਪਣੇ ਆਈਪੀਐਲ ਕਰੀਅਰ ਦੀ ਸ਼ੁਰੂਆਤ ਆਰਸੀਬੀ ਨਾਲ ਕੀਤੀ ਸੀ। ਇਸ ਦੇ ਨਾਲ ਹੀ ਕਿੰਗ ਕੋਹਲੀ ਅਜੇ ਵੀ ਰਾਇਲ ਚੈਲੇਂਜਰਸ ਬੈਂਗਲੁਰੂ ਲਈ ਖੇਡਦੇ ਹਨ।

VIRAT KOHLI MOST POPULAR CRICKETER IN 2022 STRONG FAN FOLLOWING ON SOCIAL MEDIA
Most popular cricketer : ਕਿੰਗ ਕੋਹਲੀ ਮੈਦਾਨ ਦੇ ਨਾਲ ਬਾਹਰ ਦੀ ਦੁਨੀਆਂ 'ਚ ਵੀ ਚਮਕੇ, 2022 'ਚ ਲੋਕਾਂ ਦੀ ਪਹਿਲੀ ਪਸੰਦ ਬਣੇ ਕੋਹਲੀ

ਇਹ ਵੀ ਪੜ੍ਹੋ: Suryakumar Yadav: ਸੂਰਿਆਕੁਮਾਰ ਯਾਦਵ ਨੇ ਕੀਤੀ CM ਯੋਗੀ ਨਾਲ ਮੁਲਾਕਾਤ, ਸੀਐਮ ਨੇ ਖਾਸ ਅੰਦਾਜ਼ 'ਚ ਕੀਤਾ ਟਵੀਟ

2023 'ਚ ਭਾਰਤ 'ਚ ਵਨਡੇ ਵਿਸ਼ਵ ਕੱਪ ਖੇਡਿਆ ਜਾਣਾ ਹੈ, ਇਸ ਕਾਰਨ ਵਿਰਾਟ ਕੋਹਲੀ ਸਮੇਤ ਟੀਮ ਇੰਡੀਆ ਦੇ ਕਈ ਦਿੱਗਜ ਖਿਡਾਰੀ IPL 2023 ਦੇ ਕੁਝ ਮੈਚ ਨਹੀਂ ਖੇਡ ਸਕਣਗੇ। ਅਜਿਹਾ ਖਿਡਾਰੀਆਂ ਦੇ ਕੰਮ ਦੇ ਬੋਝ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾ ਸਕਦਾ ਹੈ, ਇਸ ਕਾਰਨ ਕੋਹਲੀ ਇਸ ਸਾਲ ਭਾਰਤੀ ਟੀ-20 ਟੀਮ ਤੋਂ ਵੀ ਦੂਰ ਹਨ। ਕੋਹਲੀ ਨੇ ਇਸ ਸਾਲ ਹੁਣ ਤੱਕ ਇੱਕ ਵੀ ਟੀ-20 ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਹੈ। ਪਰ 2023 ਵਿੱਚ ਉਹ ਹੁਣ ਤੱਕ ਕੁੱਲ 6 ਵਨਡੇ ਖੇਡ ਚੁੱਕੇ ਹਨ ਅਤੇ ਕੋਹਲੀ ਨੇ ਇਨ੍ਹਾਂ ਮੈਚਾਂ ਵਿੱਚ ਦੋ ਸੈਂਕੜੇ ਵੀ ਲਗਾਏ ਹਨ। ਕੋਹਲੀ ਹੁਣ ਜਿਸ ਫਾਰਮ 'ਚ ਚੱਲ ਰਿਹਾ ਹੈ, ਉਹ 2023 ਵਿਸ਼ਵ ਕੱਪ 'ਚ ਉਨ੍ਹਾਂ ਲਈ ਕਾਫੀ ਮਦਦਗਾਰ ਸਾਬਤ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.