ਚੰਡੀਗੜ੍ਹ: ਨਿਊਜ਼ੀਲੈਂਡ ਖਿਲਾਫ ਤੀਜੇ ਟੀ-20 ਮੈਚ 'ਚ ਭਾਰਤੀ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੈਚ 'ਚ ਉਮਰਾਨ ਮਲਿਕ ਦੀ ਗੇਂਦਬਾਜ਼ੀ ਦਾ ਕਹਿਰ ਦੇਖਣ ਨੂੰ ਮਿਲਿਆ। ਉਸ ਨੇ ਇਸ ਮੈਚ ਦੇ 2.1 ਓਵਰਾਂ ਵਿੱਚ 9 ਦੌੜਾਂ ਦੇ ਕੇ 2 ਵਿਕਟਾਂ ਲਈਆਂ, ਇਸ ਨੂੰ ਦੇਖ ਕੇ ਨਿਊਜ਼ੀਲੈਂਡ ਟੀਮ ਦੇ ਬੱਲੇਬਾਜ਼ ਤਾੜੀਆਂ ਮਾਰਦੇ ਰਹੇ। ਇਸ ਮੈਚ ਵਿੱਚ ਭਾਰਤੀ ਟੀਮ ਨੇ 168 ਦੌੜਾਂ ਨਾਲ ਜਿੱਤ ਦਰਜ ਕਰਕੇ ਰਿਕਾਰਡ ਕਾਇਮ ਕੀਤਾ। ਇਸ ਦੇ ਨਾਲ ਹੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ 2-1 ਨਾਲ ਆਪਣੇ ਨਾਮ ਕਰ ਲਈ।
-
Umran Malik 150 kph delivery knocks over Bracewell. Bails of stumps flied 30 yards 😍🤩#BorderGavaskarTrophy#INDvsNZ #INDvsAUSpic.twitter.com/oGXZXZPOvl
— Drink Cricket 🏏 (@Abdullah__Neaz) February 2, 2023 " class="align-text-top noRightClick twitterSection" data="
">Umran Malik 150 kph delivery knocks over Bracewell. Bails of stumps flied 30 yards 😍🤩#BorderGavaskarTrophy#INDvsNZ #INDvsAUSpic.twitter.com/oGXZXZPOvl
— Drink Cricket 🏏 (@Abdullah__Neaz) February 2, 2023Umran Malik 150 kph delivery knocks over Bracewell. Bails of stumps flied 30 yards 😍🤩#BorderGavaskarTrophy#INDvsNZ #INDvsAUSpic.twitter.com/oGXZXZPOvl
— Drink Cricket 🏏 (@Abdullah__Neaz) February 2, 2023
ਤੇਜ਼ ਗੇਂਦਬਾਜ਼ ਉਮਰਾਨ ਮਲਿਕ ਨੇ ਜਦੋਂ ਨਿਊਜ਼ੀਲੈਂਡ ਦੇ ਬੱਲੇਬਾਜ਼ ਮਾਈਕਲ ਬ੍ਰੇਸਵੇਲ ਨੂੰ ਬੋਲਡ ਕੀਤਾ ਤਾਂ ਉਮਰਾਨ ਨੇ ਲਗਭਗ 150 ਕਿਲੋ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦ ਸੁੱਟੀ। ਗੇਂਦ ਦੀ ਰਫ਼ਤਾਰ ਕਾਰਨ ਵਿਕਟ ਉੱਤੇ ਰੱਖੀ ਗਈ ਬੇਲ ਕੀਪਰ ਅਤੇ ਸਲਿੱਪ ਦੇ ਉੱਤੋਂ ਹੁੰਦੀ ਹੋਈ 30 ਗਜ਼ ਦੀ ਦੂਰੀ 'ਤੇ ਡਿੱਗੀ ਇਹ ਨਜ਼ਾਰਾ ਦੇਖ ਨਿਊਜ਼ੀਲੈਂਡ ਦੀ ਟੀਮ ਹੈਰਾਨ ਹੋ ਗਈ। ਦੱਸ ਦੇਈਏ ਕਿ ਉਮਰਾਨ ਨੇ ਵਿਸ਼ਵ ਕ੍ਰਿਕਟ 'ਚ ਆਉਣ ਤੋਂ ਬਾਅਦ ਤੋਂ ਹੀ ਆਪਣੀ ਗੇਂਦਾਂ ਦੀ ਸਪੀਡ ਨਾਲ ਸਾਰਿਆਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ।
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ 1 ਫਰਵਰੀ ਨੂੰ ਖੇਡੇ ਗਏ ਸੀਰੀਜ਼ ਦੇ ਫੈਸਲਾਕੁੰਨ ਮੈਚ 'ਚ ਟੀਮ ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ ਇਸ ਮੈਚ 'ਚ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਨੇ 126 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਕਾਰਨ ਭਾਰਤੀ ਟੀਮ 20 ਓਵਰਾਂ ਵਿੱਚ 234 ਦੌੜਾਂ ਬਣਾਉਣ ਵਿੱਚ ਕਾਮਯਾਬ ਰਹੀ।
ਇਹ ਵੀ ਪੜ੍ਹੋ: Shubman Gill Hardik Pandya: ਹਾਰਦਿਕ ਪੰਡਯਾ ਨੇ ਗਿੱਲ ਨੂੰ ਦੱਸਿਆ ਜਿੱਤ ਦਾ ਹੀਰੋ, ਕਹੀ ਇਹ ਵੱਡੀ ਗੱਲ
235 ਦੌੜਾਂ ਦੇ ਟੀਚੇ ਨੂੰ ਪੂਰਾ ਕਰਨ ਲਈ ਉਤਰੀ ਵਿਰੋਧੀ ਚੀਮ ਨੂੰ ਭਾਰਤੀ ਗੇਂਦਬਾਜ਼ਾਂ ਨੇ 12.1 ਓਵਰਾਂ 'ਚ 66 ਦੌੜਾਂ 'ਤੇ ਢੇਰ ਕਰ ਦਿੱਤਾ। ਇਸ ਮੈਚ ਵਿੱਚ ਭਾਰਤੀ ਗੇਂਦਬਾਜ਼ਾਂ ਦਾ ਦਬਦਬਾ ਸਾਫ਼ ਨਜ਼ਰ ਆ ਰਿਹਾ ਸੀ। ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ 21 ਦੌੜਾਂ ਦੇ ਸਕੋਰ ਤੱਕ ਕੀਵੀ ਟੀਮ ਦੀ ਅੱਧੀ ਟੀਮ ਪੈਵੇਲੀਅਨ ਪਰਤ ਚੁੱਕੀ ਸੀ। ਹੁਣ ਉਸ ਲਈ ਮੈਚ 'ਚ ਵਾਪਸੀ ਕਰਨਾ ਬਹੁਤ ਮੁਸ਼ਕਲ ਸੀ। ਇਸ ਮੈਚ ਵਿੱਚ ਕਪਤਾਨ ਹਾਰਦਿਕ ਪੰਡਯਾ ਨੇ 4 ਵਿਕਟਾਂ ਲਈਆਂ ਅਤੇ ਅਰਸ਼ਦੀਪ ਸਿੰਘ, ਉਮਰਾਨ ਮਲਿਕ, ਸ਼ਿਵਮ ਮਾਵੀ ਨੇ 2-2 ਵਿਕਟਾਂ ਲਈਆਂ।