ਸਾਓਥੈਂਮਪਟਨ: ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੇ ਸ਼ਨੀਵਾਰ ਨੂੰ ਇੱਥੇ ਰੋਜ਼ ਬਾਓਲ ਵਿਖੇ ਨਿ ਨਿਊਜ਼ੀਲੈਂਡ ਖ਼ਿਲਾਫ਼ ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਦੇ ਫਾਈਨਲ ਮੈਚ ਤੋਂ ਪਹਿਲਾਂ ਮਿਲਖਾ ਸਿੰਘ ਨੂੰ ਦਿਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਮਿਲਖਾ ਸਿੰਘ ਦਾ ਸ਼ੁੱਕਰਵਾਰ ਰਾਤ ਨੂੰ ਚੰਡੀਗੜ੍ਹ ਵਿਖੇ ਦਿਹਾਂਤ ਹੋ ਗਿਆ।
ਉੱਡਣਾ ਸਿੱਖ ਮਿਲਖਾ ਸਿੰਘ ਦਾ ਸ਼ੁੱਕਰਵਾਰ ਰਾਤ ਨੂੰ ਦਿਹਾਂਤ ਹੋ ਗਿਆ। ਉਹ 91 ਸਾਲ ਦੀ ਉਮਰ ਦੇ ਸਨ ਸੀ, ਅਤੇ ਕੋਵਿਡ -19 ਵਿਰੁੱਧ ਜਿੰਦਗੀ ਦੀ ਲੜਾਈ ਹਾਰ ਗਏ, ਮਿਲਖਾ ਸਿੰਘ ਦਾ ਸ਼ਨੀਵਾਰ ਸ਼ਾਮ 5 ਵਜੇ ਪੂਰੇ ਰਾਜ ਦੇ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।
ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਸ਼ਨੀਵਾਰ ਨੂੰ ਇਥੇ ਰੋਜ਼ ਬਾਓਲ ਵਿਖੇ ਭਾਰਤ ਖ਼ਿਲਾਫ਼ ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਦੇ ਫਾਈਨਲ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਮੀਂਹ ਕਾਰਨ ਮੈਚ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਟਾਸ ਨਹੀਂ ਹੋ ਸਕਿਆ, ਤੇ ਮੇੈਚ ਮੀਂਹ ਦੀ ਭੇਂਟ ਚੜ੍ਹ ਗਿਆ। ਬਿਨ੍ਹਾਂ ਟਾਸ ਦੇ ਮੈਚ ਡਰਾਅ ਐਲਾਨ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ:-RIP Milkha Singh: ਫਰਹਾਨ, ਪ੍ਰਿਯੰਕਾ, ਸ਼ਾਹਰੁਖ ਅਤੇ ਹੋਰਾਂ ਨੇ 'ਫਲਾਇੰਗ ਸਿੱਖ' ਨੂੰ ਦਿੱਤੀ ਸ਼ਰਧਾਂਜਲੀ