ਚੰਡੀਗੜ੍ਹ: ਜਿਸ ਘੜੀ ਦਾ ਕ੍ਰਿਕਟ ਪ੍ਰੇਮੀ ਲੰਬੇ ਸਮੇਂ ਤੋਂ ਇਤਜ਼ਾਰ ਕਰ ਰਹੇ ਸਨ ਉਹ ਨੇੜੇ ਆ ਗਈ ਹੈ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ ਟੀ -20 ਵਿਸ਼ਵ ਕੱਪ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਕਿਹੜੀ ਟੀਮ ਕਿਸ ਸਮੂਹ ਵਿੱਚ ਹੋਵੇਗੀ ਇਸ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।
ਇਹ ਵੀ ਪੜੋ: ਟੋਕੀਓ ਓਲੰਪਿਕ 2020 : ਮੁੱਕੇਬਾਜ਼ ਲਵਲੀਨਾ ਨੇ ਕਾਂਸੀ ਦਾ ਤਗਮਾ ਜਿੱਤਿਆ
ਟੀ -20 ਵਿਸ਼ਵ ਕੱਪ ਦਾ ਪੂਰੀ ਸੂਚੀ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ, ਪਰ ਲੀਗ ਰਾਊਡ ਮੈਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਵੇਗਾ, ਇਹ ਉਦੋਂ ਹੀ ਤੈਅ ਹੋਇਆ ਸੀ ਜਦੋਂ ਆਈਸੀਸੀ ਨੇ ਟੀ -20 ਵਿਸ਼ਵ ਕੱਪ ਲਈ ਸਮੂਹਕ ਐਲਾਨ ਕੀਤਾ ਗਿਆ ਸੀ।
ਭਾਰਤ ਅਤੇ ਪਾਕਿਸਤਾਨ ਗਰੁੱਪ -2 ਵਿੱਚ ਇਕੱਠੇ ਹਨ ਅਤੇ ਸੁਪਰ -12 ਵਿੱਚ ਮੁਕਾਬਲਾ ਕਰਨਗੇ। ਖ਼ਬਰ ਇਹ ਵੀ ਹੈ ਕਿ ਟੀ 20 ਵਿਸ਼ਵ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਮੈਚ 24 ਅਕਤੂਬਰ ਨੂੰ ਖੇਡਿਆ ਜਾਵੇਗਾ।