ਕੋਲੰਬੋ: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਟੀ -20 ਸੀਰੀਜ਼ ਦਾ ਦੂਜਾ ਮੈਚ ਅੱਜ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ।। ਇਸ ਤੋਂ ਪਹਿਲਾਂ ਇਹ ਮੈਚ ਭਲਕੇ ਯਾਨੀ ਮੰਗਲਵਾਰ ਨੂੰ ਖੇਡਿਆ ਜਾਣਾ ਸੀ, ਪਰ ਸਪਿਨ ਆਲਰਾਊਂਡਰ ਕ੍ਰੂਨਲ ਪਾਂਡਿਆ ਦੇ ਕਰੋਨਾ ਸਕਾਰਾਤਮਕ ਹੋਣ ਕਾਰਨ ਮੈਚ ਇੱਕ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ ਸੀ।
ਇਸ ਮੈਚ ਚ ਭਾਰਤ ਨੇ ਪਹਿਲਾਂ ਬੱਲੇਬਾਜੀ ਕਰਦਿਆ 20 ਓਵਰਾਂ ਚ 5 ਵਿਕਟਾਂ ਗਵਾ ਕੇ 132 ਦੌੜਾ ਬਣਾਈਆਂ। ਭਾਰਤ ਦੇ ਵੱਲੋਂ ਸਭ ਤੋਂ ਵੱਧ 40 ਦੌੜਾਂ ਸ਼ਿਖਰ ਧਵਨ ਵੱਲੋਂ ਬਣਾਈਆਂ ਗਈ। ਫਿਲਹਾਲ ਸ਼੍ਰੀਲੰਕਾ ਨੂੰ ਜਿੱਤ ਲਈ 20 ਓਵਰਾਂ ਚ 133 ਦੌੜਾਂ ਦਾ ਟੀਚਾ ਦਿੱਤਾ ਗਿਆ ਹੈ।