ਨਵੀਂ ਦਿੱਲੀ: ਵਿਸ਼ਵ ਕੱਪ 2023 ਦੇ ਚੌਥੇ ਮੈਚ 'ਚ ਦੱਖਣੀ ਅਫਰੀਕਾ ਨੇ ਸ਼੍ਰੀਲੰਕਾ ਨੂੰ 102 ਦੌੜਾਂ ਨਾਲ ਹਰਾ ਦਿੱਤਾ ਹੈ। ਟੂਰਨਾਮੈਂਟ 'ਚ ਦੱਖਣੀ ਅਫਰੀਕਾ ਦੀ ਇਹ ਪਹਿਲੀ ਜਿੱਤ ਅਤੇ ਸ਼੍ਰੀਲੰਕਾ ਦੀ ਪਹਿਲੀ ਹਾਰ ਹੈ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਇਹ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡਿਆ ਗਿਆ। ਇਸ ਮੈਚ 'ਚ ਸ਼੍ਰੀਲੰਕਾ ਦੇ ਕਪਤਾਨ ਦਾਸੁਨ ਸ਼ਨਾਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ 5 ਵਿਕਟਾਂ ਦੇ ਨੁਕਸਾਨ 'ਤੇ 428 ਦੌੜਾਂ ਬਣਾਈਆਂ। 429 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ 45.5 ਓਵਰਾਂ 'ਚ 326 ਦੌੜਾਂ 'ਤੇ ਆਲ ਆਊਟ ਹੋ ਗਈ ਅਤੇ 102 ਦੌੜਾਂ ਨਾਲ ਮੈਚ ਹਾਰ ਗਈ।
-
A stellar batting performance helps South Africa to a massive win in their #CWC23 clash against Sri Lanka 💪#SAvSL 📝: https://t.co/4jtdv0GMD8 pic.twitter.com/iwUmFw6Sg9
— ICC (@ICC) October 7, 2023 " class="align-text-top noRightClick twitterSection" data="
">A stellar batting performance helps South Africa to a massive win in their #CWC23 clash against Sri Lanka 💪#SAvSL 📝: https://t.co/4jtdv0GMD8 pic.twitter.com/iwUmFw6Sg9
— ICC (@ICC) October 7, 2023A stellar batting performance helps South Africa to a massive win in their #CWC23 clash against Sri Lanka 💪#SAvSL 📝: https://t.co/4jtdv0GMD8 pic.twitter.com/iwUmFw6Sg9
— ICC (@ICC) October 7, 2023
ਦੱਖਣੀ ਅਫਰੀਕਾ ਦੀ ਪਾਰੀ 428/5: ਦੱਖਣੀ ਅਫਰੀਕਾ ਨੇ ਟੂਰਨਾਮੈਂਟ ਦੀ ਸ਼ਾਨਦਾਰ ਸ਼ੁਰੂਆਤ ਕਰਦਿਆਂ 428 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਦੱਖਣੀ ਅਫਰੀਕਾ ਦੇ ਇਸ ਮੈਚ 'ਚ ਸ਼੍ਰੀਲੰਕਾ ਦੇ ਗੇਂਦਬਾਜ਼ੀ ਹਮਲੇ ਦੇ ਖਿਲਾਫ 3 ਬੱਲੇਬਾਜ਼ਾਂ ਨੇ ਸੈਂਕੜੇ ਲਗਾਏ। ਦੱਖਣੀ ਅਫਰੀਕਾ ਲਈ ਕਵਿੰਟਨ ਡੀ ਕਾਕ ਨੇ 84 ਗੇਂਦਾਂ ਵਿੱਚ 12 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 100 ਦੌੜਾਂ ਬਣਾਈਆਂ। ਉੱਥੇ ਹੀ ਰੈਸੀ ਵਾਨ ਡੇਰ ਡੁਸਨ ਨੇ 110 ਗੇਂਦਾਂ 'ਚ 13 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 108 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲਈ ਏਡਨ ਮਾਰਕਰਮ ਨੇ ਸਭ ਤੋਂ ਤੇਜ਼ ਸੈਂਕੜਾ ਲਗਾਇਆ। ਉਸ ਨੇ 49 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਮਾਰਕਰਮ 54 ਗੇਂਦਾਂ 'ਚ 14 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 106 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇਨ੍ਹਾਂ ਤਿੰਨ ਸੈਂਕੜਿਆਂ ਦੀ ਮਦਦ ਨਾਲ ਦੱਖਣੀ ਅਫਰੀਕਾ ਨੇ ਸ਼੍ਰੀਲੰਕਾ ਨੂੰ 429 ਦੌੜਾਂ ਦਾ ਟੀਚਾ ਦਿੱਤਾ। ਸ਼੍ਰੀਲੰਕਾ ਲਈ ਦਿਲਸ਼ਾਨ ਮਦੁਸ਼ੰਕਾ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ।
-
RECORD BROKEN 🔥
— Proteas Men (@ProteasMenCSA) October 7, 2023 " class="align-text-top noRightClick twitterSection" data="
Aiden Markram now holds the record for the fastest World Cup century 💯#CWC23 #SAvSL #BePartOfIt pic.twitter.com/p0X4Mknghl
">RECORD BROKEN 🔥
— Proteas Men (@ProteasMenCSA) October 7, 2023
Aiden Markram now holds the record for the fastest World Cup century 💯#CWC23 #SAvSL #BePartOfIt pic.twitter.com/p0X4MknghlRECORD BROKEN 🔥
— Proteas Men (@ProteasMenCSA) October 7, 2023
Aiden Markram now holds the record for the fastest World Cup century 💯#CWC23 #SAvSL #BePartOfIt pic.twitter.com/p0X4Mknghl
ਸ਼੍ਰੀਲੰਕਾ ਦੀ ਪਾਰੀ - 326: ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ ਸ਼੍ਰੀਲੰਕਾ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਅਤੇ ਸਲਾਮੀ ਬੱਲੇਬਾਜ਼ ਪਥੁਮ ਨਿਸਾਂਕਾ ਜ਼ੀਰੋ ਦੇ ਸਕੋਰ ਨਾਲ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਕੁਸਲ ਪਰੇਰਾ ਵੀ 15 ਗੇਂਦਾਂ ਵਿੱਚ 7 ਦੌੜਾਂ ਬਣਾ ਕੇ ਆਊਟ ਹੋ ਗਏ। ਟੀਮ ਲਈ ਕੁਸਲ ਮੈਂਡਿਸ, ਚਰਿਥ ਅਸਾਲੰਕਾ ਅਤੇ ਕਪਤਾਨ ਦਾਸੁਨ ਸ਼ਨਾਕਾ ਨੇ ਸ਼ਾਨਦਾਰ ਪਾਰੀਆਂ ਖੇਡੀਆਂ ਪਰ ਉਹ ਟੀਮ ਨੂੰ ਜਿੱਤ ਵੱਲ ਨਹੀਂ ਲੈ ਜਾ ਸਕੇ। ਕੁਸਲ ਮੈਂਡਿਸ ਨੇ 42 ਗੇਂਦਾਂ 'ਚ 4 ਚੌਕਿਆਂ ਅਤੇ 8 ਛੱਕਿਆਂ ਦੀ ਮਦਦ ਨਾਲ 76 ਦੌੜਾਂ, ਚਰਿਥ ਅਸਾਲੰਕਾ ਨੇ 8 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 79 ਦੌੜਾਂ ਅਤੇ ਕਪਤਾਨ ਦਾਸੁਨ ਸ਼ਨਾਕਾ ਨੇ 62 ਗੇਂਦਾਂ 'ਚ 6 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 68 ਦੌੜਾਂ ਬਣਾਈਆਂ। ਇਸ ਦੇ ਬਾਵਜੂਦ ਸ਼੍ਰੀਲੰਕਾ ਨੂੰ 150 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮਾਰਕੋ ਜਾਨਸਨ, ਕੇਸ਼ਵ ਮਹਾਰਾਜ ਨੇ 2-2 ਵਿਕਟਾਂ ਲਈਆਂ। ਜਦੋਂ ਕਿ ਗੇਰਾਲਡ ਕੋਏਟਜ਼ੀ ਨੇ ਸਭ ਤੋਂ ਵੱਧ 3 ਵਿਕਟਾਂ ਆਪਣੇ ਨਾਂ ਕੀਤੀਆਂ।
- Cricket World Cup 2023 IND vs PAK: ਭਾਰਤ ਤੇ ਪਾਕਿਸਤਾਨ ਮੈਚ ਲਈ BCCI ਜਾਰੀ ਕਰੇਗਾ 14,000 ਟਿਕਟਾਂ, ਜਾਣੋ ਕਿਸ ਦਿਨ ਵਿਕਣਗੀਆਂ ਇਹ ਟਿਕਟਾਂ
- Hamas Israel Conflict pictures : ਹਮਾਸ ਦੇ ਹਮਲੇ 'ਚ ਇਜ਼ਰਾਈਲ 'ਚ 300 ਤੋਂ ਵੱਧ ਲੋਕ ਮਾਰੇ ਗਏ, ਤਸਵੀਰਾਂ 'ਚ ਦੇਖੋ ਸੰਘਰਸ਼
- ISRAEL HAMAS CONFLICT: ਹਮਾਸ ਦੇ ਅਚਾਨਕ ਹਮਲੇ ਤੋਂ ਹੈਰਾਨ ਇਜ਼ਰਾਈਲ, ਜਵਾਬੀ ਕਾਰਵਾਈ 'ਚ ਸੈਂਕੜੇ ਲੋਕ ਮਾਰੇ ਗਏ
ਦੱਖਣੀ ਅਫ਼ਰੀਕਾ ਦੇ ਪਲੇਇੰਗ-11: ਕਵਿੰਟਨ ਡੀ ਕਾਕ (ਵਿਕਟਕੀਪਰ ਬੱਲੇਬਾਜ਼), ਟੇਂਬਾ ਬਾਵੁਮਾ (ਕਪਤਾਨ), ਰਾਸੀ ਵੈਨ ਡੇਰ ਡੁਸੇਨ, ਏਡੇਨ ਮਾਰਕਰਮ, ਹੇਨਰਿਕ ਕਲਾਸੇਨ, ਡੇਵਿਡ ਮਿਲਰ, ਮਾਰਕੋ ਜੇਨਸਨ, ਗੇਰਾਲਡ ਕੋਏਟਜ਼ੀ, ਕੇਸ਼ਵ ਮਹਾਰਾਜ, ਕਾਗਿਸੋ ਰਬਾਡਾ, ਲੁੰਗੀ ਐਨ।
ਸ਼੍ਰੀਲੰਕਾ ਦੇ ਪਲੇਇੰਗ-11: ਪਥੁਮ ਨਿਸਾਂਕਾ, ਕੁਸਲ ਪਰੇਰਾ, ਕੁਸਲ ਮੈਂਡਿਸ (ਵਿਕਟਕੀਪਰ ਬੱਲੇਬਾਜ਼), ਸਦਿਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਧਨੰਜੇ ਡੀ ਸਿਲਵਾ, ਦਾਸੁਨ ਸ਼ਨਾਕਾ (ਕਪਤਾਨ), ਦੁਨੀਥ ਵੇਲਾਲੇਜ, ਕਸੁਨ ਰਜਿਥਾ, ਦਿਲਕਾਨਾ ਮਦੁਸ਼ਾਨ, ਮਦਸ਼ਾਨ ਮਦਸ਼ਾਨ।