ਨਵੀਂ ਦਿੱਲੀ: ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਜ਼ਿਆਦਾਤਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਹਨ। ਸ਼੍ਰੇਅਸ ਅਈਅਰ ਆਪਣੇ ਪ੍ਰਸ਼ੰਸਕਾਂ ਲਈ ਇੰਸਟਾਗ੍ਰਾਮ 'ਤੇ ਤਸਵੀਰਾਂ ਅਤੇ ਵੀਡੀਓਜ਼ ਅਪਲੋਡ ਕਰਦੇ ਰਹਿੰਦੇ ਹਨ। ਅਈਅਰ ਦਾ ਆਪਣੀ ਭੈਣ ਸ਼੍ਰੇਸ਼ਠਾ ਨਾਲ ਡਾਂਸ ਵੀਡੀਓ ਕਾਫੀ ਟ੍ਰੈਂਡ ਕਰ ਰਿਹਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ 'ਟਮ-ਟਮ' ਡਾਂਸ ਪ੍ਰਸ਼ੰਸਕਾਂ ਨੂੰ ਕਾਫੀ ਆਕਰਸ਼ਿਤ ਕਰ ਰਿਹਾ ਹੈ। ਪਰ, ਇਸ ਵਾਰ ਇਹ ਵੀਡੀਓ ਅਈਅਰ ਨੇ ਨਹੀਂ, ਸਗੋਂ ਉਨ੍ਹਾਂ ਦੀ ਭੈਣ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੋਂ ਸ਼ੇਅਰ ਕੀਤਾ ਹੈ। ਸ਼੍ਰੇਅਸ ਅਤੇ ਸ਼੍ਰੇਸ਼ਠਾ ਦੇ ਇਸ ਅੰਦਾਜ਼ ਨੂੰ ਦੇਖ ਕੇ ਲੋਕ ਕਾਫੀ ਕੁਮੈਂਟਸ ਤੇ ਲਾਈਕਸ ਦੇ ਰਹੇ ਹਨ।
ਹੁਣ ਤੱਕ 4 ਲੱਖ ਤੋਂ ਵੱਧ ਲਾਈਕਸ : ਇਹ ਤਾਮਿਲ ਗੀਤ ਟਮ-ਟਮ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਕਈ ਲੋਕ ਇਸ ਗੀਤ 'ਤੇ ਰੀਲਾਂ ਬਣਾ ਰਹੇ ਹਨ ਅਤੇ ਇਸ ਨੂੰ ਸ਼ੇਅਰ ਕਰ ਰਹੇ ਹਨ। ਸ਼੍ਰੇਸ਼ਠਾ ਅਈਅਰ ਨੇ ਵੀ ਅਪਣੇ ਭਰਾ ਸ਼੍ਰੇਅਸ ਅਈਅਰ ਨਾਲ 'ਟਮ-ਟਮ' ਗੀਤ 'ਤੇ ਡਾਂਸ ਕਰਦੇ ਹੋਏ ਵੀਡੀਓ ਪੋਸਟ ਕੀਤਾ ਹੈ। ਇਹ ਵੀਡੀਓ ਬਾਸਕਟਬਾਲ ਕੋਟ ਦਾ ਹੈ, ਜਿੱਥੇ ਸ਼੍ਰੇਅਸ-ਸ਼੍ਰੇਸ਼ਠਾ ਟਮ-ਟਮ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਸ਼੍ਰੇਅਸ ਨੇ ਬਲੈਕ ਟੀ-ਸ਼ਰਟ ਅਤੇ ਸਫੇਦ ਪੇਂਟ ਪਾਈ ਹੈ। ਉੱਥੇ ਹੀ, ਸ਼੍ਰੇਸ਼ਠਾ ਪੀਲੇ ਅਤੇ ਭੂਰੇ ਰੰਗ ਦੇ ਪਹਿਰਾਵੇ 'ਚ ਨਜ਼ਰ ਆ ਰਹੀ ਹੈ। ਇਹ ਵੀਡੀਓ ਸ਼੍ਰੇਸ਼ਠਾ ਨੇ 25 ਫ਼ਰਵਰੀ, ਸ਼ਨੀਵਾਰ ਨੂੰ ਸ਼੍ਰੇਅਸ ਅਈਅਰ ਨੂੰ ਟੈਗ ਕਰਕੇ ਸ਼ੇਅਰ ਕੀਤਾ ਹੈ। ਹੁਣ ਤੱਕ ਇਸ ਡਾਂਸ ਵਾਲੀ ਰੀਲ ਦੇ 4 ਲੱਖ ਤੋਂ ਵੱਧ ਲਾਈਕਸ ਹੋ ਚੁੱਕੇ ਹਨ।
- " class="align-text-top noRightClick twitterSection" data="
">
ਸ਼੍ਰੇਸ਼ਠਾ ਨੇ ਵੀਡੀਓ ਸ਼ੇਅਰ ਕਰਦੇ ਹੋਏ ਦਿੱਤਾ ਇਹ ਕੈਪਸ਼ਨ : ਵੀਡੀਓ ਵਿੱਚ ਇੱਕ ਪਿਆਰਾ ਕੈਪਸ਼ਨ ਲਿਖਿਆ ਹੈ ਕਿ 'ਬੈਸਟ ਟ੍ਰੈਂਡ ਦੇ ਨਾਲ ਬੈਸਟ ਡਾਂਸ'। ਇਸ ਤੋਂ ਪਹਿਲਾਂ ਵੀ ਅਈਅਰ ਨੇ ਪਿਛਲੇ ਰੱਖੜੀ 'ਤੇ ਭੈਣ ਸ਼੍ਰੇਸ਼ਠਾ ਨਾਲ ਇਕ ਮਜ਼ਾਕੀਆ ਵੀਡੀਓ ਸ਼ੇਅਰ ਕੀਤਾ ਸੀ, ਜਿਸ 'ਚ ਦੋਵੇਂ ਭੈਣ-ਭਰਾ ਖੂਬ ਮਸਤੀ ਕਰਦੇ ਨਜ਼ਰ ਆਏ ਸਨ। ਇਸ ਤੋਂ ਇਲਾਵਾ, ਹਾਲ ਹੀ 'ਚ ਅਈਅਰ ਨੇ ਸ਼ਿਖਰ ਧਵਨ ਦੇ ਨਾਲ ਇਕ ਟ੍ਰੈਂਡਿੰਗ ਗੀਤ 'ਤੇ ਡਾਂਸ ਕਰਦੇ ਦਾ ਵੀਡੀਓ ਸ਼ੇਅਰ ਕੀਤਾ ਸੀ, ਜੋ ਕਾਫੀ ਵਾਇਰਲ ਹੋਇਆ ਸੀ। ਅਈਅਰ ਜ਼ਿਆਦਾਤਰ ਰੀਲਜ਼ ਵੀਡੀਓ ਅਪਲੋਡ ਕਰਦੇ ਰਹਿੰਦੇ ਹਨ।
ਸ਼੍ਰੇਅਸ ਨੇ ਸੱਟ ਕਾਰਨ ਬਾਰਡਰ ਗਾਵਸਕਰ ਟਰਾਫੀ ਦਾ ਪਹਿਲਾ ਟੈਸਟ ਮੈਚ ਨਹੀਂ ਖੇਡਿਆ ਸੀ, ਪਰ ਠੀਕ ਹੋਣ ਤੋਂ ਬਾਅਦ ਦੂਜੇ ਟੈਸਟ ਮੈਚ 'ਚ ਵਾਪਸੀ ਕੀਤੀ ਜਿਸ 'ਚ ਉਹ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ। ਹੁਣ ਦੇਖਣਾ ਹੋਵੇਗਾ ਕਿ ਇੰਦੌਰ 'ਚ ਹੋਣ ਵਾਲੇ ਤੀਜੇ ਟੈਸਟ 'ਚ ਅਈਅਰ ਦਾ ਪ੍ਰਦਰਸ਼ਨ ਕਿਹੋ ਜਿਹਾ ਰਹੇਗਾ।
ਇਹ ਵੀ ਪੜ੍ਹੋ: Don Bradman death anniversary : ਦੁਨੀਆ ਦਾ ਅਜਿਹਾ ਬੱਲੇਬਾਜ਼ ਜਿਸ ਨੇ 3 ਓਵਰਾਂ 'ਚ ਜੜ੍ਹਿਆ ਸੈਕੜਾ, 100 ਦੀ ਔਸਤ ਨਾਲ ਬਣਾਈਆਂ ਦੌੜਾ