ਲੰਦਨ: ਭਾਰਤੀ ਮਹਿਲਾ ਕ੍ਰਿਕਟ ਟੀਮ (Indian womens cricket team) ਇੰਗਲੈਡ ਦੇ ਖਿਲਾਫ ਤਿੰਨ ਮੈਚਾਂ ਦੀ ਇੱਕ ਦਿਨਾਂ ਕ੍ਰਿਕਟ ਸੀਰੀਜ਼ ਵਿੱਚ 3-0 ਤੋਂ ਨਾਲ ਕਲੀਨ ਸਵੀਪ ਕਰਕੇ ਆਪਣੇ ਦਿੱਗਜ ਖਿਡਾਰੀ ਅਤੇ ਘਾਤਕ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੂੰ ਯਾਦਗਰ ਵਿਦਾਈ ਦੇਣ ਦੀ ਕੋਸ਼ਿਸ਼ ਕਰੇਗੀ। ਕ੍ਰਿਕਟ ਦੇ ਮੱਕਾ ਕਹੇ ਜਾਣ ਵਾਲੇ ਲਾਰਡਜ਼ ਕ੍ਰਿਕਟ ਸਟੇਡੀਅਮ(Lords Cricket Stadium ) ਵਿੱਚ ਕ੍ਰਿਕਟ ਖੇਡਣਾ ਕਿਸੇ ਵੀ ਖਿਡਾਰੀ ਦਾ ਸੁਪਨਾ ਹੁੰਦਾ ਹੈ। ਇਸ ਇਤਿਹਾਸਕ ਮੈਦਾਨ ਉੱਤੇ ਆਪਣੇ ਕ੍ਰਿਕਟ ਕਰੀਅਰ ਨੂੰ ਅਲਵਿਦਾ ਕਹਿਣ ਦਾ ਮੌਕਾ ਮਿਲਣਾ ਹੈ।
ਸਚਿਨ ਤੇਂਦੁਲਕਰ ਹੋ ਜਾਂ ਬ੍ਰਾਇਨ ਲਾਰਾ ਜਾਂ ਫਿਰ ਗਲੇਨ ਮੈਕਗਰਾ ਕਿਸੇ ਨੂੰ ਵੀ ਲਾਰਡਸ ਵਿੱਚ ਆਪਣਾ ਆਖਰੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ। ਇੱਥੇ ਲਗਭਗ 20 ਸਾਲਾਂ ਤੱਕ ਝੂਲਨ ਦੀ ਸਾਥੀ ਰਹੀ ਮਿਤਾਲੀ ਰਾਜ ਦੇ ਵੀ ਕ੍ਰਿਕਟ ਮੈਦਾਨ ਉੱਤੇ ਕਰੀਅਰ ਨੂੰ ਅਲਵਿਦਾ ਕਹੇ ਜਾਣ ਦਾ ਮੌਕਾ ਨਹੀਂ ਮਿਲਿਆ।
ਭਾਰਤ ਨੇ ਲੜੀ ਨੂੰ ਪਹਿਲਾਂ ਹੀ 2-0 ਜਿੱਤ ਲਿਆ (India has already won the series by 2 digits) ਹੈ ਅਤੇ ਕਪਤਾਨ ਹਰਮਨਪ੍ਰੀਤ ਕੌਰ (Captain Harmanpreet Kaur) ਅਤੇ ਉਨ੍ਹਾਂ ਦੇ ਸਾਥੀ ਖਿਡਾਰੀ ਕਲੀਨ ਸਵੀਪ ਕਰਕੇ ਜ਼ੂਲਨ ਨੂੰ ਯਾਦਗਾਰ ਵਿਦਾਈ ਦੇਣਾ ਚਾਹੁੰਣਗੇ। ਭਾਰਤ ਨੇ ਇੰਗਲੈਡ ਦੇ ਖਿਲਾਫ ਪਹਿਲੇ ਦੋ ਮੈਚਾਂ ਵਿੱਚ ਖੇਡ ਦੇ ਹਰ ਵਿਭਾਗ ਵਿੱਚ ਚੰਗਾ ਪ੍ਰਦਰਸ਼ਨ ਕੀਤਾ। ਉਹ ਆਪਣੀ ਇਸ ਲੈਅ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਨਗੇ।
ਭਾਰਤ ਲਈ ਸਭ ਤੋਂ ਵੱਧ ਫਾਇਦੇਮੰਦ ਗੱਲ ਇਹ ਰਹੀ ਕਿ ਕਪਤਾਨ ਹਰਮਨਪ੍ਰੀਤ (Captain Harmanpreet Kaur) ਆਪਣੀ ਪੁਰਾਣੀ ਲੈਅ ਵਿੱਚ ਹੈ। ਉਨ੍ਹਾਂ ਨੇ ਪਹਿਲੇ ਦੋ ਮੈਚਾਂ ਵਿੱਚ ਨਾਬਾਦ 74 ਅਤੇ ਨਬਾਦ 143 ਦੋੜਾਂ ਦੀਆਂ ਪਾਰੀਆਂ ਖੇਡੀਆਂ ਹਨ । ਭਾਰਤ ਲਈ ਹਾਲਾਂਕਿ ਸ਼ੈਫਾਲੀ ਦੀ ਫਾਰਮ ਚਿੰਤਾ ਦਾ ਵਿਸ਼ਾ ਹੈ ਜੋ ਪਿਛਲੇ ਕੁਝ ਸਮੇਂ ਤੋਂ ਰਨ ਬਣਾਉਣ ਲਈ ਜੂਝ ਰਹੇ ਹਨ। ਹਰਲੀਨ ਦੀਓਲ ਨੇ ਮੱਧਕ੍ਰਮ ਵਿਚ ਆਪਣੀ ਜਗ੍ਹਾ ਪੱਕੀ ਕਰੀ ਹੈ। ਝੂਲਨ ਦੇ ਸੰਨਿਆਸ ਲੈਣ ਦੇ ਬਾਅਦ ਤੇਜ਼ ਗੇਂਦਬਾਜ਼ਾਂ ਵਿੱਚ ਮੇਘਨਾ ਸਿੰਘ, ਰੇਨੁਕਾ ਠਾਕੁਰ ਅਤੇ ਨੂੰ ਆਪਣੀ ਖੇਡ ਵਿੱਚ ਹੋਰ ਨਿਖਾਰ ਲਿਆਉਣਾ ਹੋਵੇਗਾ।
ਇਹ ਵੀ ਪੜ੍ਹੋੋ: ਏਸ਼ੀਆ ਕੱਪ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ, ਹਰਮਨਰੀਤ ਨੂੰ ਮਿਲੀ ਵੱਡੀ ਜ਼ਿੰਮੇਵਾਰੀ