ਕੋਲੰਬੋ: ਏਸ਼ੀਆ ਕੱਪ 2023 ਵਿੱਚ (asia cricket council ) ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਸ਼ਾਨਦਾਰ ਮੈਚ ਲਈ ਤਿਆਰ ਹਨ। ਦੋਵਾਂ ਟੀਮਾਂ ਵਿਚਾਲੇ 10 ਸਤੰਬਰ ਦਿਨ ਐਤਵਾਰ ਨੂੰ ਸੁਪਰ-4 ਪੜਾਅ ਦਾ ਮੈਚ ਖੇਡਿਆ ਜਾਵੇਗਾ। ਟੂਰਨਾਮੈਂਟ 'ਚ ਆਖਰੀ ਵਾਰ 2 ਸਤੰਬਰ ਨੂੰ ਦੋਵੇਂ ਟੀਮਾਂ ਇੱਕ-ਦੂਜੇ ਖਿਲਾਫ ਮੈਚ ਖੇਡਣ ਉਤਰੀਆਂ ਸਨ ਪਰ ਮੀਂਹ ਕਾਰਨ ਮੈਚ ਰੱਦ ਹੋ ਗਿਆ। ਹੁਣ ਐਤਵਾਰ ਨੂੰ ਦੋਵਾਂ ਟੀਮਾਂ ਵਿਚਾਲੇ ਹੋਣ ਵਾਲੇ ਮੈਚ 'ਚ ਮੀਂਹ ਦਾ ਖਤਰਾ ਹੈ। ਹਾਲਾਂਕਿ ਕ੍ਰਿਕਟ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਇਹ ਹੈ ਕਿ ਏਸੀਸੀ ਨੇ ਇਸ ਮੈਚ ਲਈ ਰਿਜ਼ਰਵ ਡੇਅ ਰੱਖਣ ਦਾ ਫੈਸਲਾ ਕੀਤਾ ਹੈ।
-
ACC confirms there will be a reserve day for India vs Pakistan match. [Samaa TV]
— Johns. (@CricCrazyJohns) September 8, 2023 " class="align-text-top noRightClick twitterSection" data="
The match will re-start from where it was stopped on previous day. pic.twitter.com/2CC35MKoOx
">ACC confirms there will be a reserve day for India vs Pakistan match. [Samaa TV]
— Johns. (@CricCrazyJohns) September 8, 2023
The match will re-start from where it was stopped on previous day. pic.twitter.com/2CC35MKoOxACC confirms there will be a reserve day for India vs Pakistan match. [Samaa TV]
— Johns. (@CricCrazyJohns) September 8, 2023
The match will re-start from where it was stopped on previous day. pic.twitter.com/2CC35MKoOx
11 ਸਤੰਬਰ ਨੂੰ ਰੱਖਿਆ ਰਿਜ਼ਰਵ ਡੇਅ: ਭਾਰਤ-ਪਾਕਿਸਤਾਨ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਇਸ ਵਾਰ ਪੂਰਾ ਮੈਚ ਦੇਖਣ ਨੂੰ ਮਿਲੇਗਾ। ਪਿਛਲੀ ਵਾਰ ਦੀ ਤਰ੍ਹਾਂ ਮੀਂਹ ਕਾਰਨ ਮੈਚ ਰੱਦ ਨਹੀਂ ਹੋਵੇਗਾ। ਏਸ਼ੀਆਈ ਕ੍ਰਿਕਟ ਸੰਘ (ਏ. ਸੀ. ਸੀ.) ਨੇ ਕੋਲੰਬੋ ਦੇ ਆਰ ਪ੍ਰੇਮਦਾਸਾ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਐਤਵਾਰ 10 ਸਤੰਬਰ ਨੂੰ ਖੇਡੇ ਜਾਣ ਵਾਲੇ ਏਸ਼ੀਆ ਕੱਪ ਸੁਪਰ ਫੋਰ ਮੈਚ ਲਈ 11 ਸਤੰਬਰ ਨੂੰ ਰਿਜ਼ਰਵ ਡੇਅ ਰੱਖਿਆ ਹੈ। ਇਸ ਦਾ ਮਤਲਬ ਹੈ ਕਿ ਜੇਕਰ 10 ਸਤੰਬਰ ਨੂੰ ਵੀ ਖਰਾਬ ਮੌਸਮ ਕਾਰਨ ਮੈਚ ਰੋਕ ਦਿੱਤਾ ਜਾਂਦਾ ਹੈ ਤਾਂ 11 ਸਤੰਬਰ ਨੂੰ ਮੈਚ ਉਸੇ ਥਾਂ ਤੋਂ ਸ਼ੁਰੂ ਹੋਵੇਗਾ ਜਿੱਥੋਂ ਇਸ ਨੂੰ ਰੋਕਿਆ ਗਿਆ ਸੀ।
-
India vs Pakistan match will have a reserve day but not for any other games in Super 4. [RevSportz] pic.twitter.com/1PXsoIDbrm
— Johns. (@CricCrazyJohns) September 8, 2023 " class="align-text-top noRightClick twitterSection" data="
">India vs Pakistan match will have a reserve day but not for any other games in Super 4. [RevSportz] pic.twitter.com/1PXsoIDbrm
— Johns. (@CricCrazyJohns) September 8, 2023India vs Pakistan match will have a reserve day but not for any other games in Super 4. [RevSportz] pic.twitter.com/1PXsoIDbrm
— Johns. (@CricCrazyJohns) September 8, 2023
-
There'll be a reserve day on 11th September for India Vs Pakistan match if there's no play possible on 10th.
— Mufaddal Vohra (@mufaddal_vohra) September 8, 2023 " class="align-text-top noRightClick twitterSection" data="
- A fantastic news! pic.twitter.com/oGYG9J5F05
">There'll be a reserve day on 11th September for India Vs Pakistan match if there's no play possible on 10th.
— Mufaddal Vohra (@mufaddal_vohra) September 8, 2023
- A fantastic news! pic.twitter.com/oGYG9J5F05There'll be a reserve day on 11th September for India Vs Pakistan match if there's no play possible on 10th.
— Mufaddal Vohra (@mufaddal_vohra) September 8, 2023
- A fantastic news! pic.twitter.com/oGYG9J5F05
ਕਿਸੇ ਹੋਰ ਸੁਪਰ-4 ਮੈਚ ਲਈ ਰਿਜ਼ਰਵ ਡੇਅ ਨਹੀਂ: ਏਸੀਸੀ ਨੇ ਭਾਰਤ-ਪਾਕਿਸਤਾਨ ਮੈਚ ਨੂੰ ਛੱਡ ਕੇ ਕਿਸੇ ਹੋਰ ਸੁਪਰ-4 ਮੈਚ ਲਈ ਰਿਜ਼ਰਵ ਡੇਅ ਦਾ ਐਲਾਨ ਨਹੀਂ ਕੀਤਾ ਹੈ। ਇਸ ਦਾ ਮਤਲਬ ਹੈ ਕਿ ਮੀਂਹ ਕਾਰਨ ਕੋਈ ਹੋਰ ਮੈਚ ਰੱਦ ਹੋ ਸਕਦਾ ਹੈ। ਹਾਲਾਂਕਿ 17 ਸਤੰਬਰ ਨੂੰ ਹੋਣ ਵਾਲੇ ਏਸ਼ੀਆ ਕੱਪ ਦੇ ਫਾਈਨਲ ਲਈ ਪਹਿਲਾਂ ਹੀ ਰਿਜ਼ਰਵ ਡੇ ਦਾ ਪ੍ਰਬੰਧ ਕੀਤਾ ਗਿਆ ਹੈ।
- ODI World Cup 2023: ਸ਼ੋਏਬ ਅਖ਼ਤਰ ਨੇ ਸਪਿੰਨਰ ਯੁਜਵਿੰਦਰ ਚਾਹਲ ਦੀ ਚੋਣ ਨਾ ਹੋਣ ਨੂੰ ਲੈਕੇ ਜਤਾਈ ਹੈਰਾਨ, ਕਿਹਾ- ਚਾਹਲ ਦੀ ਚੋਣ ਨਾ ਹੋਣਾ ਸਮਝ ਤੋਂ ਪਰੇ
- ICC ODI Rankings : ਬਾਬਰ ਟਾਪ 'ਤੇ ਕਾਇਮ, ਗਿੱਲ-ਈਸ਼ਾਨ ਨੇ ਹਾਸਿਲ ਕੀਤੀ ਇਹ ਰੈਂਕਿੰਗ
- Asia Cup 2023: ਸੁਪਰ 4 ਗੇੜ ਦੇ ਪਹਿਲੇ ਮੈਚ 'ਚ ਪਾਕਿਸਤਾਨ ਨੇ ਬੰਗਲਾਦੇਸ਼ ਨੂੰ ਦਿੱਤੀ ਸਖ਼ਤ ਟੱਕਰ, 7 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
-
Reserve days in Asia Cup 2023. [Espn Cricinfo]
— Johns. (@CricCrazyJohns) September 8, 2023 " class="align-text-top noRightClick twitterSection" data="
- India vs Pakistan in Super 4.
- Final. pic.twitter.com/aAy1QElUxA
">Reserve days in Asia Cup 2023. [Espn Cricinfo]
— Johns. (@CricCrazyJohns) September 8, 2023
- India vs Pakistan in Super 4.
- Final. pic.twitter.com/aAy1QElUxAReserve days in Asia Cup 2023. [Espn Cricinfo]
— Johns. (@CricCrazyJohns) September 8, 2023
- India vs Pakistan in Super 4.
- Final. pic.twitter.com/aAy1QElUxA
ਮੀਂਹ ਕਾਰਨ ਭਾਰਤ-ਪਾਕਿਸਤਾਨ ਮੈਚ 'ਚ ਵਿਘਨ : ਭਾਰਤ ਅਤੇ ਪਾਕਿਸਤਾਨ ਵਿਚਾਲੇ 10 ਸਤੰਬਰ ਨੂੰ ਹੋਣ ਵਾਲੇ ਮੈਚ 'ਚ ਬਾਰਿਸ਼ ਇਕ ਵਾਰ ਫਿਰ ਵਿਘਨ ਪਾ ਸਕਦੀ ਹੈ। ਕੋਲੰਬੋ 'ਚ ਐਤਵਾਰ ਨੂੰ ਮੈਚ ਦੇ ਸਮੇਂ ਦੁਪਹਿਰ 2 ਵਜੇ ਤੋਂ 11 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਕੋਲੰਬੋ ਵਿੱਚ ਐਤਵਾਰ ਦੁਪਹਿਰ 2 ਵਜੇ ਤੋਂ ਭਾਰੀ ਮੀਂਹ ਦੀ ਸੰਭਾਵਨਾ ਹੈ।