ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਖਿਡਾਰੀ ਰਵਿੰਦਰ ਜਡੇਜਾ ਨੇ ਆਸਟ੍ਰੇਲੀਆ ਖਿਲਾਫ ਖੇਡੇ ਜਾ ਰਹੇ ਦੂਜੇ ਕ੍ਰਿਕਟ ਟੈਸਟ ਮੈਚ 'ਚ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਰਵਿੰਦਰ ਜਡੇਜਾ 2500 ਦੌੜਾਂ ਬਣਾਉਣ ਦੇ ਨਾਲ-ਨਾਲ 250 ਵਿਕਟਾਂ ਲੈਣ ਵਾਲੇ ਖਿਡਾਰੀਆਂ ਦੀ ਸੂਚੀ 'ਚ ਨੰਬਰ ਇਕ ਭਾਰਤੀ ਖਿਡਾਰੀ ਬਣ ਗਿਆ ਹੈ। ਅਜਿਹਾ ਕਰਨ ਲਈ ਉਹ ਵਿਸ਼ਵ ਕ੍ਰਿਕਟ ਦੇ ਇਤਿਹਾਸ ਵਿੱਚ ਦੂਜੇ ਅਜਿਹੇ ਖਿਡਾਰੀ ਹਨ। ਜਿਨ੍ਹਾਂ ਨੇ ਇੰਨੇ ਘੱਟ ਮੈਚਾਂ ਵਿੱਚ 250 ਟੈਸਟ ਵਿਕਟਾਂ ਅਤੇ 2500 ਤੋਂ ਵੱਧ ਦੌੜਾਂ ਬਣਾਈਆਂ ਹਨ।
-
Milestone 🚨 - @imjadeja becomes the fastest Indian and second fastest in world cricket to 250 Test wickets and 2500 Test runs 🫡🫡#INDvAUS pic.twitter.com/FjpuOuFbOK
— BCCI (@BCCI) February 17, 2023 " class="align-text-top noRightClick twitterSection" data="
">Milestone 🚨 - @imjadeja becomes the fastest Indian and second fastest in world cricket to 250 Test wickets and 2500 Test runs 🫡🫡#INDvAUS pic.twitter.com/FjpuOuFbOK
— BCCI (@BCCI) February 17, 2023Milestone 🚨 - @imjadeja becomes the fastest Indian and second fastest in world cricket to 250 Test wickets and 2500 Test runs 🫡🫡#INDvAUS pic.twitter.com/FjpuOuFbOK
— BCCI (@BCCI) February 17, 2023
ਤੁਹਾਨੂੰ ਦੱਸ ਦੇਈਏ ਕਿ ਰਵਿੰਦਰ ਜਡੇਜਾ ਨੇ ਆਪਣੇ 62ਵੇਂ ਟੈਸਟ ਮੈਚ ਵਿੱਚ ਇਹ ਉਪਲਬਧੀ ਹਾਸਲ ਕੀਤੀ ਹੈ। ਇਸ ਮੈਚ ਦੌਰਾਨ ਉਨ੍ਹਾਂ ਦੇ ਸਾਥੀ ਰਵੀਚੰਦਰਨ ਅਸ਼ਵਿਨ ਨੇ ਵੀ ਇਕ ਖਾਸ ਉਪਲਬਧੀ ਹਾਸਲ ਕੀਤੀ ਹੈ ਅਤੇ ਉਹ ਆਸਟ੍ਰੇਲੀਆ ਖਿਲਾਫ 100 ਵਿਕਟਾਂ ਲੈਣ ਵਾਲੇ ਦੂਜੇ ਭਾਰਤੀ ਗੇਂਦਬਾਜ਼ ਬਣ ਗਏ ਹਨ।
ਰਵਿੰਦਰ ਜਡੇਜਾ ਨੇ 62 ਟੈਸਟ ਮੈਚਾਂ ਦੀਆਂ 117 ਪਾਰੀਆਂ 'ਚ 250 ਵਿਕਟਾਂ ਹਾਸਲ ਕੀਤੀਆਂ ਹਨ। ਇਸ ਦੇ ਨਾਲ ਹੀ ਉਸ ਨੇ 171 ਵਨਡੇ ਮੈਚਾਂ 'ਚ 189 ਵਿਕਟਾਂ ਹਾਸਲ ਕੀਤੀਆਂ ਹਨ। ਇਸ ਤੋਂ ਇਲਾਵਾ 64 ਟੀ-20 'ਚ 51 ਵਿਕਟਾਂ ਲਈਆਂ ਹਨ। ਤੁਹਾਨੂੰ ਯਾਦ ਹੋਵੇਗਾ ਕਿ ਰਵਿੰਦਰ ਜਡੇਜਾ ਆਪਣੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੇ ਸ਼ਾਨਦਾਰ ਆਲਰਾਊਂਡਰ ਪ੍ਰਦਰਸ਼ਨ ਦੀ ਬਦੌਲਤ ਨਾਗਪੁਰ ਟੈਸਟ 'ਚ 'ਪਲੇਅਰ ਆਫ ਦ ਮੈਚ' ਬਣੇ ਸਨ।
ਟੀਮ ਇੰਡੀਆ ਦੇ ਆਲਰਾਊਂਡਰ ਰਵਿੰਦਰ ਜਡੇਜਾ ਨੇ ਆਸਟ੍ਰੇਲੀਆ ਖਿਲਾਫ ਦੂਜੇ ਟੈਸਟ ਦੀ ਪਹਿਲੀ ਪਾਰੀ 'ਚ ਉਸਮਾਨ ਖਵਾਜਾ ਦਾ ਵਿਕਟ ਲੈ ਕੇ ਇਕ ਹੋਰ ਵੱਡਾ ਰਿਕਾਰਡ ਬਣਾਇਆ ਹੈ। ਇਸ ਦੌਰਾਨ ਜਡੇਜਾ ਨੇ ਉਸਮਾਨ ਖਵਾਜਾ ਨੂੰ ਕੇਐਲ ਰਾਹੁਲ ਹੱਥੋਂ ਕੈਚ ਕਰਵਾ ਕੇ ਟੈਸਟ ਮੈਚਾਂ ਵਿੱਚ ਆਪਣਾ 250ਵਾਂ ਟੈਸਟ ਵਿਕਟ ਹਾਸਲ ਕੀਤਾ।
ਇਸ ਕਾਮਯਾਬੀ ਤੋਂ ਬਾਅਦ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟਰਾਂ 'ਚ ਸ਼ੁਮਾਰ ਕਪਿਲ ਦੇਵ ਅਤੇ ਇਮਰਾਨ ਖਾਨ ਵੀ ਪਿੱਛੇ ਰਹਿ ਗਏ। ਉਹ ਟੈਸਟ ਕ੍ਰਿਕਟ ਮੈਚਾਂ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ੀ ਨਾਲ 250 ਜਾਂ ਇਸ ਤੋਂ ਵੱਧ ਵਿਕਟਾਂ ਲੈ ਕੇ 2500 ਤੋਂ ਵੱਧ ਦੌੜਾਂ ਬਣਾਉਣ ਵਾਲੇ ਪਹਿਲੇ ਏਸ਼ੀਆਈ ਅਤੇ ਦੁਨੀਆ ਦੇ ਦੂਜੇ ਕ੍ਰਿਕਟਰ ਦੇ ਰੂਪ ਵਿੱਚ ਉਭਰੇ ਹਨ। ਪਹਿਲੇ ਨੰਬਰ 'ਤੇ ਇੰਗਲੈਂਡ ਦੇ ਸਾਬਕਾ ਕਪਤਾਨ ਇਆਨ ਬੋਥਮ ਹਨ, ਜਿਨ੍ਹਾਂ ਨੇ ਆਪਣੇ 55ਵੇਂ ਟੈਸਟ ਮੈਚ 'ਚ ਇਹ ਉਪਲਬਧੀ ਹਾਸਲ ਕੀਤੀ। ਜਦਕਿ ਇਮਰਾਨ ਖਾਨ ਨੂੰ ਇਸ ਦੇ ਲਈ 64 ਟੈਸਟ ਮੈਚ ਖੇਡਣੇ ਪਏ ਅਤੇ ਕਪਿਲ ਦੇਵ ਨੂੰ ਇਹ ਉਪਲਬਧੀ ਹਾਸਲ ਕਰਨ ਲਈ 65 ਟੈਸਟ ਮੈਚ ਖੇਡਣੇ ਪਏ।
ਇਹ ਵੀ ਪੜ੍ਹੋ:- Asia Cup 2023: ਮੇਜ਼ਬਾਨੀ ਬਚਾਉਣ ਲਈ ਬੇਤਾਬ ਹੈ ਪਾਕਿਸਤਾਨ, ਮੰਨਣੀ ਪੈ ਸਕਦੀ ਹੈ ਭਾਰਤ ਦੀ ਗੱਲ