ਬੈਂਗਲੁਰੂ: ਰਣਜੀ ਟਰਾਫੀ ਵਿੱਚ ਡੈਬਿਊ ਕਰਨ ਵਾਲੇ ਸੁਵੇਦ ਪਾਰਕਰ (ਰਿਕਾਰਡ 252), ਸਰਫਰਾਜ਼ ਖਾਨ (153) ਅਤੇ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਦੀ ਬਦੌਲਤ ਮੁੰਬਈ ਨੇ ਕੁਆਰਟਰ ਫਾਈਨਲ ਮੈਚ ਵਿੱਚ ਉਤਰਾਖੰਡ ਨੂੰ ਰਿਕਾਰਡ 725 ਦੌੜਾਂ ਨਾਲ ਹਰਾ ਦਿੱਤਾ। ਮੁੰਬਈ ਦੀ ਇਹ ਜਿੱਤ ਦੌੜਾਂ ਦੇ ਲਿਹਾਜ਼ ਨਾਲ ਪਹਿਲੀ ਸ਼੍ਰੇਣੀ ਕ੍ਰਿਕਟ ਦੀ ਸਭ ਤੋਂ ਵੱਡੀ ਜਿੱਤ ਹੈ।
ਪਹਿਲੀ ਸ਼੍ਰੇਣੀ ਕ੍ਰਿਕਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਸਾਲ 1929-30 ਵਿੱਚ ਨਿਊ ਸਾਊਥ ਵੇਲਜ਼ ਨੇ ਕੁਈਨਜ਼ਲੈਂਡ ਨੂੰ 685 ਦੌੜਾਂ ਨਾਲ ਹਰਾ ਕੇ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਸੀ। ਪਰ ਮੁੰਬਈ ਨੇ 93 ਸਾਲ ਬਾਅਦ ਇਹ ਰਿਕਾਰਡ ਤੋੜ ਦਿੱਤਾ। ਪ੍ਰਿਥਵੀ ਸ਼ਾਅ ਦੀ ਅਗਵਾਈ ਵਾਲੀ ਮੁੰਬਈ ਨੇ ਉੱਤਰਾਖੰਡ ਨੂੰ ਵੱਡੇ ਫਰਕ ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਮੁੰਬਈ ਦੀ ਜਿੱਤ ਵਿੱਚ ਸ਼ਮਸ ਮੁਲਾਨੀ ਦਾ ਵੀ ਅਹਿਮ ਯੋਗਦਾਨ ਰਿਹਾ। ਉਸ ਨੇ ਪਹਿਲੀ ਪਾਰੀ 'ਚ ਪੰਜ ਵਿਕਟਾਂ ਅਤੇ ਦੂਜੀ ਪਾਰੀ 'ਚ ਤਿੰਨ ਵਿਕਟਾਂ ਆਪਣੇ ਦਮ 'ਤੇ ਲਈਆਂ।
-
🚨 RECORD-BREAKING WIN 🚨
— BCCI Domestic (@BCCIdomestic) June 9, 2022 " class="align-text-top noRightClick twitterSection" data="
Mumbai march into the #RanjiTrophy semifinals by securing a 725-run victory - the highest margin of win (by runs) - in the history of First-Class cricket. 👏 👏 #Paytm | #MUMvCAU | #QF2 | @MumbaiCricAssoc
Scorecard ▶️ https://t.co/9IGODq4LND pic.twitter.com/Qw47aSLR7v
">🚨 RECORD-BREAKING WIN 🚨
— BCCI Domestic (@BCCIdomestic) June 9, 2022
Mumbai march into the #RanjiTrophy semifinals by securing a 725-run victory - the highest margin of win (by runs) - in the history of First-Class cricket. 👏 👏 #Paytm | #MUMvCAU | #QF2 | @MumbaiCricAssoc
Scorecard ▶️ https://t.co/9IGODq4LND pic.twitter.com/Qw47aSLR7v🚨 RECORD-BREAKING WIN 🚨
— BCCI Domestic (@BCCIdomestic) June 9, 2022
Mumbai march into the #RanjiTrophy semifinals by securing a 725-run victory - the highest margin of win (by runs) - in the history of First-Class cricket. 👏 👏 #Paytm | #MUMvCAU | #QF2 | @MumbaiCricAssoc
Scorecard ▶️ https://t.co/9IGODq4LND pic.twitter.com/Qw47aSLR7v
ਮੁੰਬਈ ਨੇ ਪਹਿਲੀ ਪਾਰੀ 647/8 'ਤੇ ਘੋਸ਼ਿਤ ਕੀਤੀ। ਉਤਰਾਖੰਡ ਆਪਣੀ ਪਹਿਲੀ ਪਾਰੀ ਵਿੱਚ ਸਿਰਫ਼ 114 ਦੌੜਾਂ ਹੀ ਬਣਾ ਸਕਿਆ। ਇਸ ਦੌਰਾਨ ਮੁੰਬਈ ਲਈ ਸ਼ਮਸ ਮੁਲਾਨੀ ਨੇ ਸਭ ਤੋਂ ਵੱਧ ਪੰਜ ਵਿਕਟਾਂ ਲਈਆਂ। 533 ਦੌੜਾਂ ਦੀ ਬੜ੍ਹਤ ਨਾਲ ਮੁੰਬਈ ਨੇ ਦੂਜੀ ਪਾਰੀ 261/3 'ਤੇ ਐਲਾਨ ਦਿੱਤੀ ਅਤੇ ਉਤਰਾਖੰਡ ਦੇ ਸਾਹਮਣੇ 794 ਦੌੜਾਂ ਦਾ ਵੱਡਾ ਟੀਚਾ ਰੱਖਿਆ। ਉਤਰਾਖੰਡ ਦੇ ਬੱਲੇਬਾਜ਼ਾਂ ਨੇ ਇਕ ਵਾਰ ਫਿਰ ਨਿਰਾਸ਼ ਕੀਤਾ ਅਤੇ ਟੀਚੇ ਦਾ ਪਿੱਛਾ ਕਰਦੇ ਹੋਏ ਪੂਰੀ ਟੀਮ ਸਿਰਫ 69 ਦੌੜਾਂ 'ਤੇ ਆਲ ਆਊਟ ਹੋ ਗਈ।
ਇਹ ਵੀ ਪੜ੍ਹੋ:- PAK vs WI, 1st ODI: ਬਾਬਰ ਦੇ 17ਵੇਂ ਸੈਂਕੜੇ ਦੀ ਮਦਦ ਨਾਲ ਪਾਕਿਸਤਾਨ ਨੇ ਵੈਸਟਇੰਡੀਜ਼ 'ਤੇ ਵੱਡੀ ਜਿੱਤ ਕੀਤੀ ਦਰਜ
ਉਤਰਾਖੰਡ 'ਤੇ ਇਹ ਜਿੱਤ ਪਹਿਲੀ ਸ਼੍ਰੇਣੀ ਕ੍ਰਿਕਟ 'ਚ ਦੌੜਾਂ ਦੇ ਮਾਮਲੇ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੈ। ਮੁੰਬਈ, ਜਿਸ ਨੇ 41 ਰਣਜੀ ਟਰਾਫੀ ਜਿੱਤੀ ਹੈ, ਭਾਰਤ ਦੇ ਘਰੇਲੂ ਕ੍ਰਿਕਟ ਸਰਕਟ ਦੀ ਸਭ ਤੋਂ ਸਫਲ ਟੀਮ ਹੈ। ਮੁੰਬਈ ਨੇ ਆਪਣਾ ਆਖਰੀ ਖ਼ਿਤਾਬ 2015-16 ਸੀਜ਼ਨ ਵਿੱਚ ਜਿੱਤਿਆ ਸੀ। ਹੁਣ ਉਸ ਦੀ ਨਜ਼ਰ 42ਵੀਂ ਰਣਜੀ ਟਰਾਫੀ 'ਤੇ ਹੈ।
ਪਹਿਲੀ ਸ਼੍ਰੇਣੀ ਕ੍ਰਿਕਟ: ਦੌੜਾਂ ਦੇ ਮਾਮਲੇ ਵਿੱਚ ਸਭ ਤੋਂ ਵੱਡੀ ਜਿੱਤ
- ਮੁੰਬਈ ਬਨਾਮ ਉਤਰਾਖੰਡ, 2022: ਮੁੰਬਈ ਨੇ 725 ਦੌੜਾਂ ਨਾਲ ਜਿੱਤ ਦਰਜ ਕੀਤੀ
- ਨਿਊ ਸਾਊਥ ਵੇਲਜ਼ ਬਨਾਮ ਕੁਈਨਜ਼ਲੈਂਡ, 1929/30: ਨਿਊ ਸਾਊਥ ਵੇਲਜ਼ 685 ਦੌੜਾਂ ਨਾਲ ਜਿੱਤਿਆ
- ਇੰਗਲੈਂਡ ਬਨਾਮ ਆਸਟ੍ਰੇਲੀਆ, 1928/29: ਇੰਗਲੈਂਡ 675 ਦੌੜਾਂ ਨਾਲ ਜਿੱਤਿਆ
- ਨਿਊ ਸਾਊਥ ਵੇਲਜ਼ ਬਨਾਮ ਦੱਖਣੀ ਆਸਟ੍ਰੇਲੀਆ, 1920/21: ਨਿਊ ਸਾਊਥ ਵੇਲਜ਼ 638 ਦੌੜਾਂ ਨਾਲ ਜਿੱਤਿਆ