ETV Bharat / sports

ਹੈਦਾਰਾਬਾਦ ਕ੍ਰਿਕਟ ਐਸੋਸੀਏਸ਼ਨ ਦੀ ਪੇਸ਼ਕਸ਼ 'ਤੇ ਬੋਲੇ ਰਾਜੀਵ ਸ਼ੁਕਲ, ਕਿਹਾ-ਹੁਣ ਵਿਸ਼ਵ ਕੱਪ 2023 ਦਾ ਸ਼ਡਿਊਲ ਬਦਲਨਾ ਮੁਸ਼ਕਿਲ - ਵਿਸ਼ਵ ਕੱਪ 2023 ਵਿੱਚ ਬਦਲਾਅ

ਹੈਦਾਰਾਬਾਦ ਕ੍ਰਿਕਟ ਐਸੋਸੀਏਸ਼ਨ ਵੱਲੋਂ ਇਕ ਦਿਨਾ ਵਿਸ਼ਵ ਕੱਪ 2023 ਦੇ ਜਾਰੀ ਸ਼ਡਿਊਲ ਨੂੰ ਬਦਲਣ ਦੀ ਮੰਗ ਕੀਤੀ ਜਾ ਰਹੀ ਸੀ ਪਰ ਬੀਬੀਸੀਆਈ ਦੇ ਉੱਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਸ਼ਡਿਊਲ ਨੂੰ ਲਗਭਗ ਨਾ ਬਦਲਣ ਸਬੰਧੀ ਸਪੱਸ਼ਟ ਬਿਆਨ ਜਾਰੀ ਕੀਤਾ ਹੈ।

RAJEEV SHUKLA ON CHANGING THE SCHEDULE OF THE WORLD CUP 2023 HYDERABAD CRICKET ASSOCIATION
ਹੈਦਾਰਾਬਾਦ ਕ੍ਰਿਕਟ ਐਸੋਸੀਏਸ਼ਨ ਦੀ ਪੇਸ਼ਕਸ਼ 'ਤੇ ਬੋਲੇ ਰਾਜੀਵ ਸ਼ੁਕਲ, ਕਿਹਾ-ਹੁਣ ਵਿਸ਼ਵ ਕੱਪ 2023 ਦਾ ਸ਼ਡਿਊਲ ਬਦਲਨਾ ਮੁਸ਼ਕਿਲ
author img

By

Published : Aug 21, 2023, 1:10 PM IST

ਲਖਨਊ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਕਿਹਾ ਹੈ ਕਿ ਵਿਸ਼ਵ ਕੱਪ-2023 ਵਿੱਚ ਬਦਲਾਅ ਲਈ ਹੈਦਰਾਬਾਦ ਕ੍ਰਿਕਟ ਸੰਘ (ਐਚ.ਸੀ.ਏ.) ਵੱਲੋਂ ਕੀਤੀ ਗਈ ਬੇਨਤੀ ਨੂੰ ਪੂਰਾ ਕਰਨਾ ਸੰਭਵ ਨਹੀਂ ਹੈ। ਹੈਦਰਾਬਾਦ ਕ੍ਰਿਕੇਟ ਸੰਘ (HCA) ਨੇ ਵਨਡੇ ਕੱਪ ਦੇ ਸ਼ੈਡਿਊਲ ਵਿੱਚ ਬਦਲਾਅ ਦੀ ਬੇਨਤੀ ਕੀਤੀ ਸੀ ਕਿਉਂਕਿ ਸਥਾਨਕ ਪੁਲਿਸ ਨੇ ਪਾਕਿਸਤਾਨ ਅਤੇ ਸ਼੍ਰੀਲੰਕਾ ਦੇ ਵਿਚਕਾਰ ਬੈਕ-ਟੂ-ਬੈਕ ਮੈਚਾਂ ਦੀ ਮੇਜ਼ਬਾਨੀ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਸੀ।

'ਮੈਂ ਵਿਸ਼ਵ ਕੱਪ ਲਈ ਹੈਦਰਾਬਾਦ ਮੈਦਾਨ ਦਾ ਇੰਚਾਰਜ ਹਾਂ। ਜੇਕਰ ਕੋਈ ਮਸਲਾ ਹੈ ਤਾਂ ਅਸੀਂ ਉਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਵਿਸ਼ਵ ਕੱਪ ਦੇ ਸ਼ੈਡਿਊਲ ਨੂੰ ਬਦਲਣਾ ਆਸਾਨ ਨਹੀਂ ਹੈ ਅਤੇ ਅਜਿਹਾ ਹੋਣ ਦੀ ਸੰਭਾਵਨਾ ਵੀ ਨਹੀਂ ਹੈ। ਸਿਰਫ਼ ਬੀਸੀਸੀਆਈ ਹੀ ਸ਼ਡਿਊਲ ਨੂੰ ਬਦਲ ਨਹੀਂ ਸਕਦਾ। ਇਸ 'ਚ ਟੀਮਾਂ, ਆਈ.ਸੀ.ਸੀ. ਸਭ ਨਾਲ ਜੁੜਿਆ ਮਾਮਲਾ ਹੈ। ਇਸ ਲਈ ਹੁਣ ਨਹੀਂ ਬਦਲ ਸਕਦੇ।"..ਰਾਜੀਵ ਸ਼ੁਕਲਾ,ਉਪ ਪ੍ਰਧਾਨ,ਬੀਸੀਸੀਆਈ

ਪੁਲਿਸ ਦਾ ਇਤਰਾਜ਼: ਹੈਦਰਾਬਾਦ ਕ੍ਰਿਕਟ ਸੰਘ 45 'ਚੋਂ ਸਿਰਫ ਤਿੰਨ ਮੈਚਾਂ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਇਹ ਤਿੰਨੇ ਮੈਚ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਖੇਡੇ ਜਾਣਗੇ। ਜਿਸ ਨੂੰ ਲੈ ਕੇ ਹੈਦਰਾਬਾਦ ਕ੍ਰਿਕਟ ਸੰਘ ਨੇ ਪੁਲਿਸ ਦੇ ਇਤਰਾਜ਼ ਨੂੰ ਦੇਖਦੇ ਹੋਏ ਆਪਣੀ ਗੱਲ ਰੱਖੀ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ, ਬੀਸੀਸੀਆਈ ਅਤੇ ਆਈਸੀਸੀ ਨੇ ਨੌਂ ਮੈਚਾਂ ਦੇ ਸ਼ੈਡਿਊਲ ਵਿੱਚ ਬਦਲਾਅ ਕੀਤਾ ਸੀ, ਜਿਸ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਵੱਡਾ ਮੈਚ ਸ਼ਾਮਲ ਸੀ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਇੱਕ ਦਿਨ ਪਹਿਲਾਂ 14 ਅਕਤੂਬਰ ਨੂੰ ਆਯੋਜਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਹੈਦਰਾਬਾਦ ਵਿੱਚ ਸ੍ਰੀਲੰਕਾ ਖ਼ਿਲਾਫ਼ ਪਾਕਿਸਤਾਨ ਦਾ ਮੈਚ 12 ਅਕਤੂਬਰ ਦੀ ਥਾਂ 10 ਅਕਤੂਬਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। HCA ਇਸ ਤੋਂ ਪਹਿਲਾਂ 9 ਅਕਤੂਬਰ ਨੂੰ ਨਿਊਜ਼ੀਲੈਂਡ ਬਨਾਮ ਨੀਦਰਲੈਂਡ ਮੈਚ ਦੀ ਮੇਜ਼ਬਾਨੀ ਵੀ ਕਰ ਰਿਹਾ ਹੈ। ਇਸੇ ਲਈ ਹੈਦਰਾਬਾਦ ਪੁਲਿਸ ਨੇ ਲਗਾਤਾਰ ਦੋ ਮੈਚਾਂ ਲਈ ਸੁਰੱਖਿਆ ਪ੍ਰਦਾਨ ਕਰਨ 'ਤੇ ਇਤਰਾਜ਼ ਪ੍ਰਗਟਾਇਆ ਸੀ।

ਪਾਕਿਸਤਾਨੀ ਟੀਮ ਨੂੰ ਲੋੜੀਂਦੀ ਸੁਰੱਖਿਆ: ਹੈਦਰਾਬਾਦ ਪੁਲਿਸ ਨੇ ਐਚਸੀਏ ਨੂੰ ਸੂਚਿਤ ਕੀਤਾ ਹੈ ਕਿ ਉਹ ਬੈਕ-ਟੂ-ਬੈਕ ਮੈਚਾਂ ਦੇ ਆਯੋਜਨ ਦੇ ਨਤੀਜੇ ਵਜੋਂ ਪਾਕਿਸਤਾਨੀ ਟੀਮ ਨੂੰ ਲੋੜੀਂਦੀ ਸੁਰੱਖਿਆ ਪ੍ਰਦਾਨ ਕਰਨ ਵਿੱਚ ਅਸਫਲ ਹੋ ਸਕਦਾ ਹੈ। ਕਈ ਮੀਡੀਆ ਰਿਪੋਰਟਾਂ ਦੇ ਅਨੁਸਾਰ ਪਾਕਿਸਤਾਨ-ਸ਼੍ਰੀਲੰਕਾ ਮੈਚ ਨੂੰ ਅੱਗੇ ਵਧਾਉਣ ਤੋਂ ਪਹਿਲਾਂ HCA ਨਾਲ ਸਲਾਹ ਨਹੀਂ ਕੀਤੀ ਗਈ ਸੀ। ਹੁਣ ਇਹ ਦੇਖਣਾ ਹੋਵੇਗਾ ਕਿ ਬੀਸੀਸੀਆਈ ਇਸ ਬੇਨਤੀ 'ਤੇ ਕੀ ਪ੍ਰਤੀਕਿਰਿਆ ਦੇਵੇਗਾ ਕਿਉਂਕਿ ਇਸ ਨੂੰ ਪਹਿਲਾਂ ਹੀ ਸ਼ੈਡਿਊਲ 'ਚ ਪਹਿਲੀ ਤਬਦੀਲੀ ਲਈ ਵਿਦੇਸ਼ੀ ਮੀਡੀਆ ਦੀ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.