ਨਵੀਂ ਦਿੱਲੀ: ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦੇ ਸਟਾਈਲ ਨੂੰ ਲੈ ਕੇ ਕਈ ਖਿਡਾਰੀ ਦੀਵਾਨੇ ਹਨ। ਹੁਣ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਰੋਹਿਤ ਸ਼ਰਮਾ ਦੀ ਇੱਕ ਝਲਕ ਪਾਕਿਸਤਾਨੀ ਕ੍ਰਿਕਟਰ ਬਾਬਰ ਆਜ਼ਮ ਵਿੱਚ ਦੇਖਣ ਨੂੰ ਮਿਲੀ ਹੈ। ਬਾਬਰ ਆਜ਼ਮ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਕਰਾਚੀ ਕਿੰਗਜ਼ ਦੇ ਕਪਤਾਨ ਬਾਬਰ ਆਜ਼ਮ ਨੇ ਰੋਹਿਤ ਸ਼ਰਮਾ ਵਾਂਗ ਹੀ ਪੱਤਰਕਾਰ ਨੂੰ ਤਾੜਨਾ ਕੀਤੀ ਹੈ। ਬਾਬਰ ਆਜ਼ਮ ਬਿਲਕੁਲ ਰੋਹਿਤ ਸ਼ਰਮਾ ਵਾਂਗ ਜਵਾਬ ਦਿੰਦੇ ਨਜ਼ਰ ਆਏ ਹਨ।
ਬਾਬਰ ਆਜ਼ਮ ਦਾ ਸਖ਼ਤ ਲਹਿਜਾ : ਰੋਹਿਤ ਸ਼ਰਮਾ ਦੇ ਰੂਪ ਵਿੱਚ ਦਿਖਾਈ ਦੇਣ ਵਾਲੇ ਬਾਬਰ ਆਜ਼ਮ ਨੇ ਪੇਸ਼ਾਵਰ ਜਾਲਮੀ ਅਤੇ ਇਸਲਾਮਾਬਾਦ ਯੂਨਾਈਟਿਡ ਵਿਚਾਲੇ ਮੈਚ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ। ਉਸ ਵਿੱਚ ਪੱਤਰਕਾਰ ਨੇ ਬਾਬਰ ਆਜ਼ਮ ਨੂੰ ਪੀਐਸਐਲ ਸੀਜ਼ਨ ਵਿੱਚ ਕਰਾਚੀ ਕਿੰਗਜ਼ ਬਾਰੇ ਇੱਕ ਸਵਾਲ ਪੁੱਛਿਆ ਸੀ। ਪੱਤਰਕਾਰ ਦਾ ਸਵਾਲ ਸੀ ਕਿ ਕਰਾਚੀ ਕਿੰਗਜ਼ ਹੁਣ ਤੱਕ ਪੰਜ ਮੈਚਾਂ ਵਿੱਚ ਚਾਰ ਮੈਚ ਹਾਰ ਚੁੱਕੀ ਹੈ। ਇਸ ਬਾਰੇ ਬਾਬਰ ਦਾ ਕੀ ਵਿਚਾਰ ਹੈ? ਇਸ ਸਵਾਲ ਦੇ ਜਵਾਬ 'ਚ ਬਾਬਰ ਗੁੱਸੇ 'ਚ ਆ ਗਏ ਅਤੇ ਉਨ੍ਹਾਂ ਨੇ ਜਵਾਬ ਦਿੱਤਾ ਕਿ 'ਮੈਂ ਕੋਚ ਨਹੀਂ ਹਾਂ, ਜੋ ਤੁਸੀਂ ਮੈਨੂੰ ਪੁੱਛ ਰਹੇ ਹੋ। ਅੱਜ ਦੇ ਮੈਚ ਦੀ ਗੱਲ ਕਰੀਏ।
ਰੋਹਿਤ ਸ਼ਰਮਾ ਨੂੰ ਵੀ ਪੱਤਰਕਾਰਾ ਨੇ ਪੁੱਛਿਆ ਸੀ ਕੁਝ ਅਜਿਹਾ ਹੀ ਸਵਾਲ : ਦੱਸ ਦਈਏ ਕਿ ਰੋਹਿਤ ਸ਼ਰਮਾ ਨੇ ਵੀ 2019 ਵਰਲਡ ਕੱਪ 'ਚ ਪੱਤਰਕਾਰ ਨੂੰ ਅਜਿਹਾ ਹੀ ਕਰਾਰਾ ਜਵਾਬ ਦਿੱਤਾ ਸੀ। ਉਸ ਦੌਰਾਨ ਰੋਹਿਤ ਸ਼ਰਮਾ ਤੋਂ ਪੁੱਛਿਆ ਗਿਆ ਕਿ ਪਾਕਿਸਤਾਨ ਦੇ ਬੱਲੇਬਾਜ਼ਾਂ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ। ਇਸ ਦੇ ਜਵਾਬ 'ਚ ਰੋਹਿਤ ਸ਼ਰਮਾ ਨੇ ਕਿਹਾ ਸੀ ਕਿ 'ਜੇ ਮੈਂ ਪਾਕਿਸਤਾਨ ਦਾ ਕੋਚ ਹੁੰਦਾ ਤਾਂ ਜ਼ਰੂਰ ਦੱਸ ਸਕਦਾ ਸੀ।'
ਇਹ ਵੀ ਪੜ੍ਹੋ:- Dhoni kohli Friendship: ਵਿਰਾਟ ਕੋਹਲੀ ਨੇ ਧੋਨੀ ੂੰ ਦੱਸਿਆ ਜ਼ਿੰਦਗੀ ਦਾ ਅਹਿਮ ਹਿੱਸਾ, ਕਿਹਾ- ਮਾੜੇ ਸਮੇਂ 'ਚ ਮਾਹੀ ਦੇ ਮੈਸੇਜ ਬਦਲੀ ਜ਼ਿੰਦਗੀ