ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਜੇਕਰ ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਮੈਚ ਕੋਲਕਾਤਾ ਜਾਂ ਮੁੰਬਈ 'ਚ ਖੇਡਿਆ ਜਾਂਦਾ ਤਾਂ ਭਾਰਤ ਦੀ ਜਿੱਤ ਹੁੰਦੀ। ਇੱਥੇ ਨੇਤਾਜੀ ਇਨਡੋਰ ਸਟੇਡੀਅਮ ਵਿੱਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਦੀ ਕ੍ਰਿਕਟ ਟੀਮ ਦਾ ‘ਭਗਵਾਕਰਨ’ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਕੋਲਕਾਤਾ ਜਾਂ ਵਾਨਖੇੜੇ ਹੋਣਾ ਚਾਹੀਦਾ ਸੀ ਫਾਈਨਲ: ਬੈਨਰਜੀ ਨੇ ਕਿਹਾ, 'ਉਹ ਪੂਰੇ ਦੇਸ਼ ਨੂੰ ਭਗਵੇਂ ਰੰਗ 'ਚ ਰੰਗਣ ਦੀ ਕੋਸ਼ਿਸ਼ ਕਰ ਰਹੇ ਹਨ। ਸਾਨੂੰ ਆਪਣੇ ਭਾਰਤੀ ਖਿਡਾਰੀਆਂ 'ਤੇ ਮਾਣ ਹੈ ਅਤੇ ਮੇਰਾ ਮੰਨਣਾ ਹੈ ਕਿ ਜੇਕਰ ਫਾਈਨਲ ਮੈਚ ਕੋਲਕਾਤਾ ਜਾਂ ਵਾਨਖੇੜੇ (ਮੁੰਬਈ) 'ਚ ਹੋਇਆ ਹੁੰਦਾ ਤਾਂ ਅਸੀਂ ਕ੍ਰਿਕਟ ਵਿਸ਼ਵ ਕੱਪ ਜਿੱਤ ਸਕਦੇ ਸੀ।'
-
Bengal CM Mamata Banerjee said, "India would've won the World Cup Final if it happened in Kolkata or Mumbai". pic.twitter.com/dboR2Y5Gb2
— Mufaddal Vohra (@mufaddal_vohra) November 23, 2023 " class="align-text-top noRightClick twitterSection" data="
">Bengal CM Mamata Banerjee said, "India would've won the World Cup Final if it happened in Kolkata or Mumbai". pic.twitter.com/dboR2Y5Gb2
— Mufaddal Vohra (@mufaddal_vohra) November 23, 2023Bengal CM Mamata Banerjee said, "India would've won the World Cup Final if it happened in Kolkata or Mumbai". pic.twitter.com/dboR2Y5Gb2
— Mufaddal Vohra (@mufaddal_vohra) November 23, 2023
ਟੀਮ ਨੂੰ ਭਗਵਾ ਕਰਨ ਦੀ ਕੋਸ਼ਿਸ਼ : ਤ੍ਰਿਣਮੂਲ ਕਾਂਗਰਸ ਮੁਖੀ ਨੇ ਦੋਸ਼ ਲਾਇਆ, 'ਉਨ੍ਹਾਂ (ਭਾਜਪਾ) ਨੇ ਵੀ ਭਗਵਾ ਜਰਸੀ ਪਾ ਕੇ ਟੀਮ ਨੂੰ ਭਗਵਾ ਕਰਨ ਦੀ ਕੋਸ਼ਿਸ਼ ਕੀਤੀ। ਖਿਡਾਰੀਆਂ ਨੇ ਵਿਰੋਧ ਕੀਤਾ ਅਤੇ ਨਤੀਜੇ ਵਜੋਂ ਉਨ੍ਹਾਂ ਨੂੰ ਮੈਚਾਂ ਦੌਰਾਨ ਉਹ ਜਰਸੀ ਨਹੀਂ ਪਹਿਨਣੀ ਪਈ।
ਟੀਮ ਨੇ ਜਿੱਤੇ ਸੀ ਸਾਰੇ ਮੈਚ: ਭਾਜਪਾ 'ਤੇ ਆਪਣਾ ਹਮਲਾ ਜਾਰੀ ਰੱਖਦੇ ਹੋਏ ਬੈਨਰਜੀ ਨੇ ਕਿਹਾ, 'ਜਿੱਥੇ ਵੀ ਪਾਪੀ ਲੋਕ ਜਾਂਦੇ ਹਨ, ਉਹ ਆਪਣੇ ਪਾਪ ਆਪਣੇ ਨਾਲ ਲੈ ਜਾਂਦੇ ਹਨ'। ਉਨ੍ਹਾਂ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ, 'ਭਾਰਤੀ ਟੀਮ ਇੰਨੀ ਵਧੀਆ ਖੇਡੀ ਕਿ ਉਸ ਨੇ ਵਿਸ਼ਵ ਕੱਪ ਦੇ ਸਾਰੇ ਮੈਚ ਜਿੱਤੇ, ਸਿਵਾਏ ਉਸ ਮੈਚ ਨੂੰ ਛੱਡ ਕੇ ਜਿਸ 'ਚ ਪਾਪੀਆਂ ਨੇ ਹਿੱਸਾ ਲਿਆ।'
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਸੀ ਪਨੌਤੀ: ਇਸ ਤੋਂ ਪਹਿਲਾਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਰਾਜਸਥਾਨ ਵਿੱਚ ਇੱਕ ਚੋਣ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ‘ਪਨੌਤੀ’ ਸ਼ਬਦ ਦੀ ਵਰਤੋਂ ਕੀਤੀ ਸੀ ਕਿਉਂਕਿ ਉਹ ਵਿਸ਼ਵ ਕੱਪ ਫਾਈਨਲ ਮੈਚ ਦੇਖਣ ਆਏ ਸਨ।
ਚੋਣ ਕਮਿਸ਼ਨ ਕੋਲ ਰਾਹੁਲ ਗਾਂਧੀ ਖਿਲਾਫ਼ ਸ਼ਿਕਾਇਤ: ਭਾਰਤ ਟੂਰਨਾਮੈਂਟ ਵਿੱਚ ਲਗਾਤਾਰ 10 ਜਿੱਤਾਂ ਤੋਂ ਬਾਅਦ ਫਾਈਨਲ ਵਿੱਚ ਆਸਟਰੇਲੀਆ ਤੋਂ ਹਾਰ ਗਿਆ ਸੀ। ਭਾਜਪਾ ਨੇ ਇਸ ਟਿੱਪਣੀ ਲਈ ਚੋਣ ਕਮਿਸ਼ਨ ਤੋਂ ਗਾਂਧੀ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।