ਫਲੋਰੀਡਾ: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਆਖਰੀ ਦੋ ਟੀ-20 ਮੈਚ 6 ਅਤੇ 7 ਅਗਸਤ ਨੂੰ ਫਲੋਰੀਡਾ ਵਿੱਚ ਹੋਣਗੇ। ਦੋਵਾਂ ਟੀਮਾਂ ਵੱਲੋਂ ਅਮਰੀਕਾ ਦਾ ਵੀਜ਼ਾ ਮਿਲਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਕ੍ਰਿਕਬਜ਼ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਗੁਆਨਾ ਦੇ ਰਾਸ਼ਟਰਪਤੀ ਇਰਫਾਨ ਅਲੀ ਦੇ ਦਖਲ ਤੋਂ ਬਾਅਦ ਕਈ ਘੰਟਿਆਂ ਵਿਚ ਦੋਵਾਂ ਟੀਮਾਂ ਦੇ ਕੁਝ ਖਿਡਾਰੀਆਂ ਅਤੇ ਸਹਿਯੋਗੀ ਸਟਾਫ ਲਈ ਅਮਰੀਕਾ ਦਾ ਵੀਜ਼ਾ ਪ੍ਰਾਪਤ ਕੀਤਾ ਗਿਆ ਸੀ।
ਕ੍ਰਿਕੇਟ ਵੈਸਟ ਇੰਡੀਜ਼ (CWI) ਦੇ ਪ੍ਰਧਾਨ ਰਿਕੀ ਸਕਰਿਟ ਨੇ ਅਲੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਮਹਾਮਹਿਮ ਦੁਆਰਾ ਇੱਕ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਕੂਟਨੀਤਕ ਕੋਸ਼ਿਸ਼ ਸੀ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਬਿਨਾਂ ਅਮਰੀਕਾ ਦੇ ਵੀਜ਼ੇ ਦੇ ਖਿਡਾਰੀਆਂ ਨੂੰ ਗੁਆਨਾ ਦੀ ਰਾਜਧਾਨੀ ਜੌਰਜਟਾਊਨ ਭੇਜਿਆ ਗਿਆ ਸੀ। ਸੇਂਟ ਕਿਟਸ 'ਚ ਤੀਜੇ ਟੀ-20 ਤੋਂ ਬਾਅਦ ਮੰਗਲਵਾਰ ਰਾਤ ਨੂੰ ਅਮਰੀਕੀ ਦੂਤਾਵਾਸ 'ਚ ਇੰਟਰਵਿਊ ਦੀ ਪ੍ਰਕਿਰਿਆ ਪੂਰੀ ਹੋ ਗਈ।
ਰਿਪੋਰਟ ਮੁਤਾਬਕ ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਮੁੱਖ ਕੋਚ ਰਾਹੁਲ ਦ੍ਰਾਵਿੜ ਇੰਟਰਵਿਊ 'ਚ ਸ਼ਾਮਲ ਹੋਏ। ਦਰਅਸਲ ਇਨ੍ਹਾਂ 'ਚੋਂ 14 ਭਾਰਤੀ ਖਿਡਾਰੀਆਂ 'ਚ ਸ਼ਾਮਲ ਸਨ, ਜਿਨ੍ਹਾਂ ਕੋਲ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਸੀ। ਰਿਪੋਰਟ 'ਚ ਕਿਹਾ ਗਿਆ ਹੈ, ਰਵਿੰਦਰ ਜਡੇਜਾ, ਆਰ. ਅਸ਼ਵਿਨ, ਦਿਨੇਸ਼ ਕਾਰਤਿਕ, ਰਵੀ ਬਿਸ਼ਨੋਈ, ਸੂਰਿਆਕੁਮਾਰ ਯਾਦਵ ਅਤੇ ਕੁਲਦੀਪ ਯਾਦਵ ਇਸ ਦੌਰਾਨ ਮਿਆਮੀ ਪਹੁੰਚ ਚੁੱਕੇ ਹਨ। ਟੀਮ ਦੇ ਬਾਕੀ ਖਿਡਾਰੀ ਵੀ ਉਸ ਨਾਲ ਜੁੜਨਗੇ।
ਇਹ ਵੀ ਪੜ੍ਹੋ:- CWG 2022: ਭਾਰਤ ਨੇ ਬਾਰਬਾਡੋਸ ਨੂੰ 100 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਬਣਾਈ ਥਾਂ
ਸਕਰਿਟ ਨੇ ਅੱਗੇ ਕਿਹਾ, ਭਾਰਤੀ ਖਿਡਾਰੀ ਵੀਰਵਾਰ ਦੁਪਹਿਰ ਨੂੰ ਹੀ ਉਡਾਣ ਭਰ ਸਕਦੇ ਹਨ। ਸਾਰੀਆਂ ਵੀਜ਼ਾ ਅਰਜ਼ੀਆਂ ਮਨਜ਼ੂਰ ਹੋ ਗਈਆਂ ਹਨ, ਪਰ ਅੱਜ (ਬੁੱਧਵਾਰ) ਦੁਪਹਿਰ ਤੱਕ ਪਾਸਪੋਰਟ ਵਾਪਸ ਨਹੀਂ ਕੀਤੇ ਜਾਣੇ ਹਨ। ਜੋ ਵੀ CWI ਕਰ ਸਕਦਾ ਸੀ, ਉਹ ਕੀਤਾ ਗਿਆ ਹੈ। ਭਾਰਤ ਇਸ ਸਮੇਂ ਪੰਜ ਮੈਚਾਂ ਦੀ ਲੜੀ ਵਿੱਚ 2-1 ਨਾਲ ਅੱਗੇ ਹੈ, ਅਗਲੇ ਦੋ ਮੈਚ ਸ਼ਨੀਵਾਰ ਅਤੇ ਐਤਵਾਰ ਨੂੰ ਫਲੋਰੀਡਾ ਦੇ ਲਾਡਰਹਿਲ ਵਿੱਚ ਸੈਂਟਰਲ ਬ੍ਰੋਵਾਰਡ ਪਾਰਕ ਵਿੱਚ ਹੋਣੇ ਹਨ। ਭਾਰਤ ਨੇ ਇਸ ਮੈਦਾਨ 'ਤੇ ਸਾਲ 2016 ਅਤੇ 2019 'ਚ ਟੀ-20 ਮੈਚ ਖੇਡੇ ਹਨ।