ETV Bharat / sports

Kuldeep Yadav Odi Record: ਕੁਲਦੀਪ ਯਾਦਵ ਦੀ ਟੀਮ ਇੰਡੀਆ 'ਚ ਜ਼ਬਰਦਸਤ ਵਾਪਸੀ, ਸ਼੍ਰੀਲੰਕਾ ਖ਼ਿਲਾਫ਼ ਹੋਏ ਮੁਕਾਬਲੇ 'ਚ ਬਣਾਏ ਕਈ ਰਿਕਾਰਡ

ਭਾਰਤ ਦੀ ਮੇਜ਼ਬਾਨੀ 'ਚ ਹੋਣ ਵਾਲੇ ਵਨਡੇ ਵਿਸ਼ਵ ਕੱਪ 2023 ਲਈ ਭਾਰਤ ਦੇ ਟਰੰਪ ਕਾਰਡ ਮੰਨੇ ਜਾਣ ਵਾਲੇ ਚਾਈਨਾਮੈਨ ਸਪਿੰਨ ਗੇਂਦਬਾਜ਼ ਕੁਲਦੀਪ ਯਾਦਵ ਨੇ (Kuldeep Yadav odi record) ਸ਼੍ਰੀਲੰਕਾ ਖਿਲਾਫ ਏਸ਼ੀਆ ਕੱਪ ਦੇ ਸੁਪਰ 4 ਮੈਚ 'ਚ 4 ਵਿਕਟਾਂ ਲੈ ਕੇ ਕਈ ਰਿਕਾਰਡ ਆਪਣੇ ਨਾਂ ਕੀਤੇ ਹਨ।

KULDEEP YADAV BRILLIANT COMEBACK TO TEAM INDIA SET A WORLD RECORD AGAINST SRI LANKA
Kuldeep Yadav: ਕੁਲਦੀਪ ਯਾਦਵ ਦੀ ਟੀਮ ਇੰਡੀਆ 'ਚ ਜ਼ਬਰਦਸਤ ਵਾਪਸੀ, ਸ਼੍ਰੀਲੰਕਾ ਖ਼ਿਲਾਫ਼ ਹੋਏ ਮੁਕਾਬਲੇ 'ਚ ਬਣਾਏ ਕਈ ਰਿਕਾਰਡ
author img

By ETV Bharat Punjabi Team

Published : Sep 13, 2023, 1:17 PM IST

ਕੋਲੰਬੋ: ਭਾਰਤ ਦੇ ਸਟਾਰ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਗੋਡੇ ਦੀ ਸੱਟ ਕਾਰਨ ਲੰਬੇ ਸਮੇਂ ਤੋਂ ਟੀਮ ਤੋਂ ਬਾਹਰ ਸਨ ਪਰ ਕੁਲਦੀਪ ਸੱਟ ਤੋਂ ਬਾਅਦ ਟੀਮ ਇੰਡੀਆ 'ਚ ਵਾਪਸੀ ਕਰਦੇ ਹੀ ਮੁੜ ਤੋਂ ਛਾਏ ਹੋਏ ਹਨ। ਕੁਲਦੀਪ ਆਪਣੀ ਤਿੱਖੀ ਗੇਂਦਬਾਜ਼ੀ ਨਾਲ ਮੈਦਾਨ 'ਤੇ ਜਾਦੂ ਵਿਖਾ ਰਹੇ ਹਨ। ਕੁਲਦੀਪ ਨੇ ਟੀਮ ਇੰਡੀਆ ਨੂੰ ਏਸ਼ੀਆ ਕੱਪ 2023 ਦੇ ਫਾਈਨਲ 'ਚ ਪਹੁੰਚਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ। ਕੁਲਦੀਪ ਨੇ ਏਸ਼ੀਆ ਕੱਪ 'ਚ ਹੁਣ ਤੱਕ 3 ਮੈਚਾਂ 'ਚ 9 ਵਿਕਟਾਂ ਹਾਸਿਲ ਕੀਤੀਆਂ ਹਨ। ਉਸ ਨੇ ਪਾਕਿਸਤਾਨ ਖਿਲਾਫ 5 ਵਿਕਟਾਂ ਲਈਆਂ ਸਨ। ਇਸ ਦੇ ਨਾਲ ਹੀ ਸ਼੍ਰੀਲੰਕਾ ਖਿਲਾਫ ਮੈਚ 'ਚ 4 ਵਿਕਟਾਂ ਲੈ ਕੇ ਆਪਣੇ 150 ਵਨਡੇ ਵਿਕਟ ਪੂਰੇ ਕਰਨ ਵਾਲੇ ਕੁਲਦੀਪ ਨੇ ਕਈ ਵੱਡੇ ਰਿਕਾਰਡ ਆਪਣੇ ਨਾਂ ਕੀਤੇ। (Asia Cup 2023)

ਖੱਬੇ ਹੱਥ ਦਾ ਸਪਿਨਰ ਵਜੋਂ ਸਭ ਤੋਂ ਤੇਜ਼ 150 ਵਿਕਟਾਂ: ਸਿਰਫ਼ 88 ਮੈਚਾਂ ਵਿੱਚ 150 ਵਨਡੇ ਵਿਕਟਾਂ ਲੈਣ ਵਾਲੇ ਚਾਈਨਾਮੈਨ ਗੇਂਦਬਾਜ਼ ਕੁਲਦੀਪ (Chinaman bowler Kuldeep) ਯਾਦਵ ਵਨਡੇ ਕ੍ਰਿਕਟ ਵਿੱਚ ਸਭ ਤੋਂ ਤੇਜ਼ 150 ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਉਸ ਨੇ ਪਾਕਿਸਤਾਨ ਦੇ ਖੱਬੇ ਹੱਥ ਦੇ ਸਪਿਨਰ ਅਬਦੁਲ ਰਜ਼ਾਕ ਦਾ ਰਿਕਾਰਡ ਤੋੜਿਆ, ਜਿਸ ਨੇ 108 ਮੈਚਾਂ ਵਿੱਚ 150 ਵਿਕਟਾਂ ਲਈਆਂ ਸਨ। ਆਸਟਰੇਲੀਆ ਦੇ ਬ੍ਰੈਡ ਹਾਜ ਅਤੇ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਨੇ ਕ੍ਰਮਵਾਰ 118 ਅਤੇ 119 ਮੈਚਾਂ ਵਿੱਚ ਇਹ ਉਪਲਬਧੀ ਹਾਸਲ ਕੀਤੀ ਸੀ। ਇਸ ਦੇ ਨਾਲ ਹੀ ਭਾਰਤ ਦੇ ਸਟਾਰ ਸਪਿਨਰ ਰਵਿੰਦਰ ਜਡੇਜਾ ਨੇ 129 ਮੈਚ ਖੇਡ ਕੇ 150 ਵਨਡੇ ਵਿਕਟਾਂ ਲਈਆਂ।

ਵਨਡੇ 'ਚ 150 ਵਿਕਟਾਂ ਲੈਣ ਵਾਲੇ ਦੂਜੇ ਸਭ ਤੋਂ ਤੇਜ਼ ਭਾਰਤੀ ਗੇਂਦਬਾਜ਼ ਬਣੇ : ਸ਼੍ਰੀਲੰਕਾ ਖਿਲਾਫ ਮੈਚ 'ਚ 4 ਵਿਕਟਾਂ ਲੈਣ ਵਾਲੇ ਕੁਲਦੀਪ ਯਾਦਵ ਵਨਡੇ 'ਚ 150 ਵਿਕਟਾਂ ਲੈਣ ਵਾਲੇ ਦੂਜੇ ਸਭ ਤੋਂ ਤੇਜ਼ ਭਾਰਤੀ ਗੇਂਦਬਾਜ਼ ਬਣ ਗਏ ਹਨ। ਕੁਲਦੀਪ ਨੇ 88 ਮੈਚਾਂ ਵਿੱਚ ਇਹ ਉਪਲਬਧੀ ਹਾਸਲ ਕੀਤੀ। ਉਸ ਤੋਂ ਅੱਗੇ ਸਿਰਫ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਹਨ, ਜਿਨ੍ਹਾਂ ਨੇ ਸਿਰਫ 80 ਮੈਚਾਂ 'ਚ 150 ਵਨਡੇ ਵਿਕਟਾਂ ਪੂਰੀਆਂ ਕੀਤੀਆਂ ਸਨ।

ਸਾਲ 2023 'ਚ ਕੁਲਦੀਪ ਯਾਦਵ ਦਾ ਪ੍ਰਦਰਸ਼ਨ: ਗੋਡੇ ਦੀ ਸਰਜਰੀ ਤੋਂ ਬਾਅਦ ਕੁਲਦੀਪ ਯਾਦਵ ਨੇ 2023 'ਚ ਟੀਮ ਇੰਡੀਆ 'ਚ ਸ਼ਾਨਦਾਰ ਵਾਪਸੀ ਕੀਤੀ ਹੈ। ਕੁਲਦੀਪ ਨੇ ਇਸ ਸਾਲ ਹੁਣ ਤੱਕ 14 ਵਨਡੇ ਪਾਰੀਆਂ 'ਚ 15.48 ਦੀ ਔਸਤ ਨਾਲ ਕੁੱਲ 31 ਵਿਕਟਾਂ ਲਈਆਂ ਹਨ। ਇਸ ਦੌਰਾਨ ਉਸ ਦੀ ਇਕਾਨਮੀ ਰੇਟ 4.57 ਰਹੀ ਹੈ। ਉਸ ਦਾ ਸਾਲ ਦਾ ਸਰਵੋਤਮ ਪ੍ਰਦਰਸ਼ਨ ਪਾਕਿਸਤਾਨ ਖਿਲਾਫ ਏਸ਼ੀਆ ਕੱਪ ਦੇ ਸੁਪਰ 4 ਮੈਚ ਵਿੱਚ 25 ਦੌੜਾਂ ਦੇ ਕੇ 5 ਵਿਕਟਾਂ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.