ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਦਾ 7 ਮੈਚ ਅੱਜ ਖੇਡਿਆ ਜਾਵੇਗਾ। ਇਹ ਮੈਚ ਰਾਇਲ ਰਾਜਸਥਾਨ ਅਤੇ ਦਿੱਲੀ ਕੈਪੀਟਲ ਵਿਚਾਲੇ ਖੇਡਿਆ ਜਾਵੇਗਾ। ਜੋ ਕਿ ਅੱਜ ਸ਼ਾਮ ਸਾਢੇ 7 ਵਜੇ ਸ਼ੁਰੂ ਹੋਵੇਗਾ। ਇਹ ਮੈਚ ਚੇਨਈ ਦੇ ਸਟੇਡਿਅਮ ਵਿੱਚ ਹੋਵੇਗਾ।
ਦਿੱਲੀ ਕੈਪੀਟਲ ਦਾ ਇਹ ਦੂਜਾ ਮੈਚ ਹੈ। ਪਹਿਲਾਂ ਮੈਚ ਦਿੱਲੀ ਕੈਪੀਟਲ ਦਾ ਚੇਨਈ ਸੁਪਰਕਿੰਗਜ਼ ਨਾਲ ਹੋਇਆ ਸੀ ਜਿਸ ਵਿੱਚ ਦਿੱਲੀ ਨੇ ਜਿੱਤ ਹਾਸਲ ਕੀਤੀ ਸੀ। ਰਾਇਲ ਰਾਜਸਥਾਨ ਦਾ ਵੀ ਇਹ ਦੂਜਾ ਮੈਚ ਹੈ। ਪਹਿਲਾਂ ਮੈਚ ਆਰ ਆਰ ਦਾ ਪੰਜਾਬ ਕਿੰਗਜ਼ ਦੇ ਨਾਲ ਹੋਇਆ ਸੀ ਜਿਸ ਵਿੱਚ ਪੰਜਾਬ ਕਿੰਗਜ਼ ਜੇਤੂ ਰਹੀ ਸੀ।