ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਵਿੱਚ ਬੁੱਧਵਾਰ ਨੂੰ ਵਿਰਾਟ ਕੋਹਲੀ ਦੀ ਰਾਇਲ ਚੈਲੇਂਜਰਜ਼ ਬੈਂਗਲੌਰ ਦਾ ਸਾਹਮਣਾ ਡੇਵਿਡ ਵਾਰਨਰ ਦੀ ਸਨਰਾਈਜ਼ ਹੈਦਰਾਬਾਦ ਟੀਮ ਨਾਲ ਹੋਇਆ। ਜਿੱਥੇ ਬੈਂਗਲੌਰ ਦੇ ਹੈਦਰਾਬਾਦ ਨੂੰ 6 ਦੌੜਾਂ ਨਾਲ ਪਛਾੜ ਦਿੱਤਾ।
ਪਹਿਲੇ ਬੱਲੇਬਾਜ਼ੀ ਕਰਦੇ ਆਰਸੀਬੀ ਨੇ 20 ਦੌੜਾਂ ਵਿੱਚ 8 ਵਿਕਟਾਂ ਗਵਾ ਕੇ 149 ਦੌੜਾਂ ਬਣਾਈਆਂ। ਬੈਂਗਲੌਰ ਦੇ ਖਿਡਾਰੀ ਮੈਕਸਵੇਲ ਨੇ ਸਭ ਤੋਂ ਵੱਧ 59 ਦੌੜਾਂ ਬਣਾਈਆਂ। ਜਦਕਿ ਓਪਨਿੰਗ ਕਰਨ ਉਤਰੇ ਵਿਰਾਟ ਕੋਹਲੀ ਨੇ 33 ਦੌੜਾਂ ਦਾ ਯੋਗਦਾਨ ਦਿੱਤਾ। ਸਨਰਾਈਜ਼ ਹੈਦਰਾਬਾਦ ਦੇ ਖਿਡਾਰੀ ਜੇਸਨ ਹੋਲਡਰ ਨੇ 30 ਦੌੜਾਂ ਦੇ ਕੇ ਤਿੰਨ ਖਿਡਾਰੀਆਂ ਨੂੰ ਆਉਟ ਕੀਤਾ ਜਦਕਿ ਰਾਸ਼ਿਦ ਖਾਨ ਨੇ 4 ਓਵਰ ਵਿੱਚ ਮਹਿਜ 18 ਦੌੜਾਂ ਦੇ ਕੇ 2 ਬੱਲੇਬਾਜ਼ਾਂ ਨੂੰ ਪੈਵੇਲਿਅਨ ਭੇਜਿਆ।
159 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਸਨਰਾਈਜ਼ ਹੈਦਰਾਬਾਦ 9 ਵਿਕਟਾਂ ਉੱਤੇ 143 ਦੌੜਾਂ ਬਣਾ ਸਕੀ। ਸਲਾਮੀਨ ਬੱਲੇਬਾਜ਼ ਸਾਹਾ ਇੱਕ ਦੌੜ ਬਣਾ ਕੇ ਆਉਟ ਹੋਏ। ਇਸ ਦੇ ਬਾਅਦ ਬੱਲੇਬਾਜ਼ੀ ਦੇ ਲਈ ਆਰ ਮਨੀਸ਼ ਪਾਂਡੇ ਅਤੇ ਕਪਤਾਨ ਡੇਵਿਡ ਵਾਰਨਰ ਵਿੱਚ 83 ਦੌੜਾਂ ਦੀ ਸਾਂਝੇਦਾਰੀ ਹੋਈ। ਵਾਰਨਰ ਦੇ ਆਉਟ ਹੁੰਦਿਆਂ ਹੀ ਹੈਦਰਾਬਾਦ ਦੀ ਟੀਮ ਤਾਸ਼ ਦੇ ਪੱਤਿਆ ਵਾਂਗ ਬਿਖਰ ਗਈ ਅਤੇ ਟੀਚੇ ਵੱਲ ਤੇਜ਼ੀ ਨਾਲ ਵੱਧ ਰਹੀ ਹੈਦਰਾਬਾਦ ਮਹਿਜ 143 ਦੌੜਾਂ ਬਣ ਸਕੀ।
ਦਸ ਦੇਈਏ ਕਿ ਹੈਦਰਾਬਾਦ ਮੁਕਾਬਲੇ ਦਾ ਪਹਿਲਾ ਮੈਚ ਵੀ ਹਾਰ ਗਈ ਸੀ। ਜਦਕਿ ਬੈਂਗਲੌਰ ਦੀ ਮੁੰਬਈ ਇੰਡੀਅਨ ਦੇ ਖਿਲਾਫ਼ ਸ਼ਾਨਦਾਰ ਜਿੱਤ ਮਿਲੀ ਸੀ।