ਚੰਡੀਗੜ੍ਹ : ਰਾਇਲ ਚੈਲੰਜਰਸ ਬੈਂਗਲੌਰ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਆਈਪੀਐਲ ਮੁਕਾਬਲਾ ਹੋ ਰਿਹਾ ਹੈ। ਇਹ ਮੁਕਾਬਲਾ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਮੁੰਬਈ ਦੀ ਟੀਮ ਨੇ ਗੇਂਦਬਾਜ਼ੀ ਚੁਣੀ ਹੈ।
ਇਸ ਤਰ੍ਹਾਂ ਖੇਡੀ ਰਾਇਲ ਚੈਲੰਜ਼ਰਸ ਬੈਂਗਲੌਰ : ਰਾਇਲ ਚੈਲੰਜਰ ਬੈਂਗਲੁਰੂ ਦੇ ਵਿਰਾਟ ਕੋਹਲੀ ਅਤੇ ਫਾਫ ਡੂ ਪਲੇਸਿਸ ਦੀ ਸਲਾਮੀ ਜੋੜੀ ਓਪਨਿੰਗ ਕਰਨ ਲਈ ਮੈਦਾਨ 'ਤੇ ਉਤਰੀ। ਮੁੰਬਈ ਇੰਡੀਅਨਜ਼ ਲਈ ਪਹਿਲਾ ਓਵਰ ਸੁੱਟ ਰਹੇ ਜੇਸਨ ਬੇਹਰਨਡੋਰਫ ਨੇ ਪੰਜਵੀਂ ਗੇਂਦ 'ਤੇ ਵਿਰਾਟ ਕੋਹਲੀ (1) ਨੂੰ ਈਸ਼ਾਨ ਕਿਸ਼ਨ ਹੱਥੋਂ ਵਿਕਟ ਦੇ ਪਿੱਛੇ ਕੈਚ ਕਰਵਾ ਦਿੱਤਾ। ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਦੂਜੀ ਵਿਕਟ ਤੀਜੇ ਓਵਰ 'ਚ ਡਿੱਗੀ ਹੈ। ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ ਜੇਸਨ ਬੇਹਰਨਡੋਰਫ ਨੇ ਅਨੁਜ ਰਾਵਤ ਨੂੰ ਤੀਜੇ ਓਵਰ ਦੀ ਦੂਜੀ ਗੇਂਦ 'ਤੇ 6 ਦੌੜਾਂ ਦੇ ਨਿੱਜੀ ਸਕੋਰ 'ਤੇ ਕੈਮਰੂਨ ਗ੍ਰੀਨ ਹੱਥੋਂ ਕੈਚ ਆਊਟ ਕਰਵਾ ਦਿੱਤਾ।
ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਆਪਣੀਆਂ 2 ਵਿਕਟਾਂ ਗੁਆ ਦਿੱਤੀਆਂ। ਹਾਲਾਂਕਿ ਫਾਫ ਡੂ ਪਲੇਸਿਸ ਤੂਫਾਨੀ ਬੱਲੇਬਾਜ਼ੀ ਕਰ ਰਹੇ ਸਨ। 5 ਓਵਰਾਂ ਦੇ ਅੰਤ 'ਤੇ ਫਾਫ ਡੂ ਪਲੇਸਿਸ (25) ਅਤੇ ਗਲੇਨ ਮੈਕਸਵੈੱਲ (13) ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਰਹੇ। ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਬੱਲੇਬਾਜ਼ ਜ਼ਬਰਦਸਤ ਬੱਲੇਬਾਜ਼ੀ ਕਰ ਰਹੇ ਸਨ। 10 ਓਵਰਾਂ ਦੇ ਅੰਤ 'ਤੇ ਗਲੇਨ ਮੈਕਸਵੈੱਲ (51) ਅਤੇ ਫਾਫ ਡੂ ਪਲੇਸਿਸ (44) ਦੌੜਾਂ ਬਣਾ ਕੇ ਮੈਦਾਨ 'ਤੇ ਰਹੇ। ਫਾਫ ਡੂ ਪਲੇਸਿਸ ਨੇ IPL 2023 ਦਾ ਆਪਣਾ ਛੇਵਾਂ ਅਰਧ ਸੈਂਕੜਾ ਲਗਾਇਆ। RCB ਦੇ ਕਪਤਾਨ ਫਾਫ ਡੂ ਪਲੇਸਿਸ ਨੇ 30 ਗੇਂਦਾਂ ਵਿੱਚ 5 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ ਇਸ ਸੀਜ਼ਨ ਦਾ ਛੇਵਾਂ ਅਰਧ ਸੈਂਕੜਾ ਪੂਰਾ ਕੀਤਾ।
ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ ਕੈਮਰਨ ਗ੍ਰੀਨ ਨੇ ਚੰਗੀ ਬੱਲੇਬਾਜ਼ੀ ਕਰ ਰਹੇ ਫਾਫ ਡੂ ਪਲੇਸਿਸ ਨੂੰ 65 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਕੀਤਾ। 15ਵਾਂ ਓਵਰ ਪੂਰਾ ਹੋਣ 'ਤੇ ਦਿਨੇਸ਼ ਕਾਰਤਿਕ (2) ਅਤੇ ਕੇਦਾਰ ਜਾਧਵ (5) ਦੌੜਾਂ ਬਣਾ ਕੇ ਮੈਦਾਨ 'ਤੇ ਮੌਜੂਦ ਰਹੇ। ਕਾਰਤਿਕ ਛੇਵੇਂ ਖਿਡਾਰੀ ਦੇ ਰੂਪ ਵਿੱਚ 30 ਦੌੜਾਂ ਬਣਾ ਕੇ ਆਊਟ ਹੋ ਗਏ। ਜ਼ਿਕਰਯੋਗ ਹੈ ਕਿ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਇਲ ਚੈਲੰਜਰਜ਼ ਬੰਗਲੌਰ ਨੇ ਫਾਫ ਡੁਪਲੇਸਿਸ (65) ਅਤੇ ਗਲੇਨ ਮੈਕਸਵੈੱਲ (68) ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਗੁਆ ਕੇ 199 ਦੌੜਾਂ ਬਣਾਈਆਂ। ਮੁੰਬਈ ਇੰਡੀਅਨਜ਼ ਵੱਲੋਂ ਜੇਸਨ ਬੇਹਰਨਡੋਰਫ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ।
ਮੁੰਬਈ ਇੰਡੀਅਨਜ਼ ਨੂੰ 5ਵੇਂ ਓਵਰ ਵਿੱਚ ਦੋ ਵੱਡੇ ਝਟਕੇ ਲੱਗੇ। ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਸਟਾਰ ਸਪਿਨਰ ਵਨਿੰਦੂ ਹਸਾਰੰਗਾ ਨੇ 5ਵੇਂ ਓਵਰ ਦੀ ਚੌਥੀ ਗੇਂਦ 'ਤੇ ਤੇਜ਼ ਬੱਲੇਬਾਜ਼ੀ ਕਰ ਰਹੇ ਈਸ਼ਾਨ ਕਿਸ਼ਨ (42) ਨੂੰ ਵਿਕਟ ਦੇ ਪਿੱਛੇ ਅਨੁਜ ਰਾਵਤ ਹੱਥੋਂ ਕੈਚ ਕਰਵਾ ਲਿਆ। ਫਿਰ ਰੋਹਿਤ ਸ਼ਰਮਾ (7) ਆਖਰੀ ਗੇਂਦ 'ਤੇ ਐੱਲ.ਬੀ.ਡਬਲਯੂ ਆਊਟ ਹੋ ਗਏ। ਮੁੰਬਈ ਇੰਡੀਅਨਜ਼ ਨੂੰ ਹੁਣ ਮੈਚ ਜਿੱਤਣ ਲਈ 90 ਗੇਂਦਾਂ 'ਚ 148 ਦੌੜਾਂ ਦੀ ਲੋੜ ਸੀ।
ਆਰਸੀਬੀ ਵੱਲੋਂ ਦਿੱਤੇ 200 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਇਸ ਨੂੰ ਹਾਸਲ ਕਰਨ ਲਈ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਸਨ। 10 ਓਵਰਾਂ ਦੇ ਅੰਤ 'ਤੇ ਨੇਹਲ ਵਢੇਰਾ (25) ਅਤੇ ਸੂਰਿਆਕੁਮਾਰ ਯਾਦਵ (18) ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਹਨ। ਮੁੰਬਈ ਇੰਡੀਅਨਜ਼ ਨੂੰ ਹੁਣ ਮੈਚ ਜਿੱਤਣ ਲਈ 60 ਗੇਂਦਾਂ ਵਿੱਚ 101 ਦੌੜਾਂ ਦੀ ਲੋੜ ਸੀ। ਮੁੰਬਈ ਇੰਡੀਅਨਜ਼ ਦੀ ਟੀਮ ਨੇ 16.3 ਗੇਂਦਾਂ ਵਿੱਚ 4 ਖਿਡਾਰੀ ਗਵਾ ਕੇ ਮੈਚ ਜਿੱਤ ਲਿਆ।