ETV Bharat / sports

Mohammad Siraj On IPL Betting: IPL 'ਚ ਮੈਚ ਫਿਕਸਿੰਗ 'ਤੇ ਸਿਰਾਜ ਨੇ ਕੀਤਾ ਵੱਡਾ ਖੁਲਾਸਾ - ਮੈਚ ਫਿਕਸਿੰਗ ਬਾਰੇ ਖੁਲਾਸਾ

Siraj exposed Match Fixing in IPL 2023: ਸੱਟੇਬਾਜ਼ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਹਨ। ਆਰਸੀਬੀ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਆਈਪੀਐਲ ਵਿੱਚ ਮੈਚ ਫਿਕਸਿੰਗ ਬਾਰੇ ਖੁਲਾਸਾ ਕੀਤਾ ਹੈ। ਇਸ ਸਬੰਧੀ ਉਨ੍ਹਾਂ ਨੇ ਬੀਸੀਸੀਆਈ ਦੀ ਭ੍ਰਿਸ਼ਟਾਚਾਰ ਵਿਰੋਧੀ ਯੂਨਿਟ (ਏ.ਸੀ.ਯੂ.) ਨੂੰ ਕਾਫੀ ਜਾਣਕਾਰੀ ਦਿੱਤੀ ਹੈ।

Siraj On Match Fixing IPL 2023
Siraj On Match Fixing IPL 2023
author img

By

Published : Apr 19, 2023, 2:21 PM IST

ਨਵੀਂ ਦਿੱਲੀ: IPL 2023 ਦਾ ਉਤਸ਼ਾਹ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ, ਤਾਂ ਦੂਜੇ ਪਾਸੇ ਇਹ ਸੱਟੇਬਾਜ਼ਾਂ ਲਈ ਕਮਾਈ ਦਾ ਸਾਧਨ ਬਣ ਗਿਆ ਹੈ। ਸਖ਼ਤੀ ਦੇ ਬਾਵਜੂਦ ਸੱਟੇਬਾਜ਼ਾਂ ਦੇ ਹੌਂਸਲੇ ਬੁਲੰਦ ਹਨ ਅਤੇ ਇਸ ਟੂਰਨਾਮੈਂਟ ਵਿੱਚ ਸੱਟੇਬਾਜ਼ੀ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ IPL 'ਚ ਮੈਚ ਫਿਕਸਿੰਗ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਸਿਰਾਜ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਨੂੰ ਮੈਚ 'ਚ ਸੱਟੇਬਾਜ਼ੀ ਬਾਰੇ ਕਾਫੀ ਜਾਣਕਾਰੀ ਦਿੱਤੀ ਹੈ। ਉਸ ਨੇ ਇੱਥੋਂ ਤੱਕ ਕਿਹਾ ਹੈ ਕਿ ਅਜਿਹੇ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਨਾਲ ਸੰਪਰਕ ਵੀ ਕੀਤਾ ਸੀ।

ਸਿਰਾਜ ਨੂੰ ਫੋਨ ਕਰਕੇ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼: ਮੁਹੰਮਦ ਸਿਰਾਜ ਨੇ ਬੀਸੀਸੀਆਈ ਦੀ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਨੂੰ ਦੱਸਿਆ ਕਿ ਕਿਸੇ ਨੇ ਉਸ ਨਾਲ ਸੰਪਰਕ ਕੀਤਾ ਸੀ। ਉਹ ਅਣਪਛਾਤਾ ਵਿਅਕਤੀ ਸਿਰਾਜ ਤੋਂ ਰਾਇਲ ਚੈਲੰਜਰਜ਼ ਬੈਂਗਲੁਰੂ ਟੀਮ ਦੀ ਅੰਦਰੂਨੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਨੇ ਸਿਰਾਜ ਨੂੰ ਦੱਸਿਆ ਸੀ ਕਿ ਪਿਛਲੇ ਆਈਪੀਐਲ 2022 ਵਿੱਚ ਉਹ ਆਰਸੀਬੀ 'ਤੇ ਪੈਸੇ ਲਗਾ ਕੇ ਸੱਟੇਬਾਜ਼ੀ ਵਿੱਚ ਹਾਰ ਗਿਆ ਸੀ। ਇਸ ਲਈ ਸਿਰਾਜ ਤੋਂ ਜਾਣਨਾ ਚਾਹੁੰਦੇ ਸਨ ਕਿ ਇਸ ਵਾਰ ਟੀਮ ਦੀ ਯੋਜਨਾ ਕੀ ਹੋਵੇਗੀ। ਇਸ ਤੋਂ ਬਾਅਦ ਸਿਰਾਜ ਨੇ ਇਸ ਬਾਰੇ ਏ.ਸੀ.ਯੂ. ਨੂੰ ਦੱਸਿਆ। ਪੀਟੀਆਈ ਭਾਸ਼ਾ ਦੀਆਂ ਰਿਪੋਰਟਾਂ ਮੁਤਾਬਕ, ਮੁਹੰਮਦ ਸਿਰਾਜ ਨਾਲ ਕਿਸੇ ਅਣਪਛਾਤੇ ਵਿਅਕਤੀ ਦੀ ਫ਼ੋਨ 'ਤੇ ਗੱਲਬਾਤ ਹੋਈ ਸੀ।

ਸੰਪਰਕ ਕਰਨ ਵਾਲਾ ਸੱਟੇਬਾਜ਼ ਹੈਦਰਾਬਾਦ ਵਾਸੀ: ਜਿਵੇਂ ਹੀ ਮੁਹੰਮਦ ਸਿਰਾਜ ਨੂੰ ਕਿਸੇ ਅਣਪਛਾਤੇ ਵਿਅਕਤੀ ਦਾ ਫੋਨ ਆਇਆ, ਤਾਂ ਉਸ ਨੇ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕੀਤਾ। ਬੀਸੀਸੀਆਈ ਬੋਰਡ ਦੇ ਇੱਕ ਸੂਤਰ ਮੁਤਾਬਕ ਸਿਰਾਜ ਨਾਲ ਸੰਪਰਕ ਕਰਨ ਵਾਲਾ ਸੱਟੇਬਾਜ਼ੀ ਦਾ ਆਦੀ ਹੈਦਰਾਬਾਦ ਦਾ ਡਰਾਈਵਰ ਹੈ। ਪਿਛਲੇ ਆਈਪੀਐੱਲ ਸੀਜ਼ਨ 'ਚ ਉਸ ਨੂੰ ਸੱਟੇਬਾਜ਼ੀ 'ਚ ਕਾਫੀ ਨੁਕਸਾਨ ਹੋਇਆ ਸੀ। ਇਸ ਕਾਰਨ ਉਹ IPL ਦੇ ਇਸ ਸੀਜ਼ਨ 'ਚ ਫਿਰ ਤੋਂ ਸੱਟਾ ਲਗਾ ਕੇ ਪੈਸਾ ਕਮਾਉਣਾ ਚਾਹੁੰਦਾ ਸੀ। ਇਸ ਲਈ ਉਸ ਨੇ ਟੀਮ ਬਾਰੇ ਜਾਣਕਾਰੀ ਲੈਣ ਲਈ ਸਿਰਾਜ ਨਾਲ ਸੰਪਰਕ ਕੀਤਾ। ਫਿਲਹਾਲ ਸਿਰਾਜ ਦੀ ਸੂਚਨਾ 'ਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਹੁਣ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। (ਪੀਟੀਆਈ-ਭਾਸ਼ਾ)

ਇਹ ਵੀ ਪੜ੍ਹੋ: RR VS LSG Jaipur Stadium : ਆਈਪੀਐਲ ਮੈਚ ਹੋਣ ਤੋਂ ਪਹਿਲਾਂ ਹੀ ਜੈਪੁਰ ਸਟੇਡੀਅਮ ਨੂੰ ਲੈ ਕੇ ਨਵਾਂ ਵਿਵਾਦ

ETV Bharat Logo

Copyright © 2025 Ushodaya Enterprises Pvt. Ltd., All Rights Reserved.