ਚੰਡੀਗੜ੍ਹ: ਇੰਡੀਅਨ ਪ੍ਰੀਮੀਅਰ ਲੀਗ 2023 ਦਾ 46ਵਾਂ ਮੈਚ ਬੁੱਧਵਾਰ (3 ਮਈ) ਨੂੰ ਮੁਹਾਲੀ ਦੇ ਆਈਐਸ ਬਿੰਦਰਾ ਸਟੇਡੀਅਮ ਵਿੱਚ ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਖੇਡਿਆ ਗਿਆ। ਮੁੰਬਈ ਦੀ ਟੀਮ 'ਚ ਇਕ ਬਦਲਾਅ ਕੀਤਾ ਗਿਆ ਸੀ। ਰਿਲੇ ਮੈਰੀਡੀਥ ਅੱਜ ਦੇ ਮੈਚ ਤੋਂ ਬਾਹਰ ਹੋ ਗਏ। ਉਨ੍ਹਾਂ ਦੀ ਥਾਂ 'ਤੇ ਆਕਾਸ਼ ਮਡਵਾਲ ਨੂੰ ਜਗ੍ਹਾ ਦਿੱਤੀ ਗਈ ਸੀ। ਇਸ ਦੇ ਨਾਲ ਹੀ ਪੰਜਾਬ ਟੀਮ ਵਿੱਚ ਦੋ ਬਦਲਾਅ ਕੀਤੇ ਗਏ। ਮੈਥਿਊ ਸ਼ਾਰਟ ਅਤੇ ਨਾਥਨ ਐਲਿਸ ਨੂੰ ਅੱਜ ਦੇ ਮੈਚ ਵਿੱਚ ਅਥਰਵ ਟੇਡੇ ਅਤੇ ਕਾਗਿਸੋ ਰਬਾਡਾ ਦੀ ਥਾਂ 'ਤੇ ਸ਼ਾਮਲ ਕੀਤਾ ਗਿਆ। ਹਾਲਾਂਕਿ ਇਹ ਬਦਲਾਅ ਪੰਜਾਬ ਲਈ ਕੋਈ ਬਹੁਤੇ ਸਾਰਥਕ ਸਾਬਤ ਨਹੀਂ ਹੋਏ। ਮੁੰਬਈ ਨੇ ਆਖਰੀ 7 ਗੇਂਦਾਂ ਵਿੱਚ ਪੰਜਾਬ ਨੂੰ 6 ਵਿਕਟਾਂ ਦੇ ਫਰਕ ਨਾਲ ਮਾਤ ਦਿੱਤੀ ਤੇ ਜਿੱਤ ਦਾ ਖਿਤਾਬ ਆਪਣੇ ਨਾਂ ਕੀਤਾ।
-
That's that from Match 46.@mipaltan register a 6-wicket win against #PBKS to add to crucial points to their tally.#MI chase down the target in 18.5 overs.
— IndianPremierLeague (@IPL) May 3, 2023 " class="align-text-top noRightClick twitterSection" data="
Scorecard - https://t.co/IPLsfnImuP #TATAIPL #PBKSvMI #IPL2023 pic.twitter.com/SeKR48s9Vv
">That's that from Match 46.@mipaltan register a 6-wicket win against #PBKS to add to crucial points to their tally.#MI chase down the target in 18.5 overs.
— IndianPremierLeague (@IPL) May 3, 2023
Scorecard - https://t.co/IPLsfnImuP #TATAIPL #PBKSvMI #IPL2023 pic.twitter.com/SeKR48s9VvThat's that from Match 46.@mipaltan register a 6-wicket win against #PBKS to add to crucial points to their tally.#MI chase down the target in 18.5 overs.
— IndianPremierLeague (@IPL) May 3, 2023
Scorecard - https://t.co/IPLsfnImuP #TATAIPL #PBKSvMI #IPL2023 pic.twitter.com/SeKR48s9Vv
ਪੰਜਾਬ ਦੀ ਪਾਰੀ : ਟੀਮ ਨੇ ਸੱਤਵੇਂ ਓਵਰ ਵਿੱਚ ਆਪਣੀਆਂ 50 ਦੌੜਾਂ ਪੂਰੀਆਂ ਕਰ ਲਈਆਂ। ਮੈਚ ਦਾ ਅੱਠਵਾਂ ਓਵਰ ਕਰਵਾਉਣ ਆਏ ਪਿਊਸ਼ ਚਾਵਲਾ ਨੇ ਆਪਣੀ ਗੁਗਲੀ ਨਾਲ ਧਵਨ (30) ਨੂੰ ਚਕਮਾ ਦੇ ਦਿੱਤਾ। ਵਿਕਟਕੀਪਰ ਈਸ਼ਾਨ ਕਿਸ਼ਨ ਨੇ ਉਸ ਨੂੰ ਸਟੰਪ ਆਊਟ ਕਰ ਕੇ ਪਵੇਲੀਅਨ ਦਾ ਰਸਤਾ ਦਿਖਾਇਆ। ਮੈਚ ਦੇ 12ਵੇਂ ਓਵਰ ਵਿੱਚ ਪਿਊਸ਼ ਚਾਵਲਾ ਨੇ ਮੈਥਿਊ ਅਤੇ ਲਿਵਿੰਗਸਟਨ ਦੀ ਜੋੜੀ ਨੂੰ ਤੋੜ ਕੇ ਕਪਤਾਨ ਰੋਹਿਤ ਸ਼ਰਮਾ ਨੂੰ ਵੱਡੀ ਰਾਹਤ ਪਹੁੰਚਾਈ। ਪੀਯੂਸ਼ ਨੇ ਆਪਣੇ ਦੂਜੇ ਸਪੈੱਲ ਦੀ ਪਹਿਲੀ ਗੇਂਦ 'ਤੇ ਮੈਥਿਊ ਸ਼ਟ (27) ਨੂੰ ਬੋਲਡ ਕੀਤਾ। ਮੈਚ ਦੇ 13ਵੇਂ ਓਵਰ 'ਚ ਜਿਤੇਸ਼ ਸ਼ਰਮਾ ਨੇ ਆਰਚਰ 'ਤੇ ਚੌਕਾ ਜੜ ਕੇ ਟੀਮ ਦੇ ਸਕੋਰ ਨੂੰ 100 ਦੌੜਾਂ ਤੋਂ ਪਾਰ ਕਰ ਦਿੱਤਾ। ਜੋਫਰਾ ਆਰਚਰ ਦੇ ਇਸ ਓਵਰ ਵਿੱਚ ਜਿਤੇਸ਼ ਨੇ ਚਾਰ ਚੌਕੇ ਲਗਾ ਕੇ ਟੀਮ ਲਈ 21 ਦੌੜਾਂ ਬਣਾਈਆਂ। ਮੈਚ 'ਚ ਟੀਮ ਨੇ 16ਵੇਂ ਓਵਰ 'ਚ 150 ਦੌੜਾਂ ਪੂਰੀਆਂ ਕਰ ਲਈਆਂ। ਇਸ ਦੇ ਨਾਲ ਹੀ ਲਿਵਿੰਗਸਟਨ ਨੇ 32 ਗੇਂਦਾਂ 'ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। 19ਵੇਂ ਓਵਰ ਵਿੱਚ 27 ਦੌੜਾਂ ਬਣੀਆਂ। ਲਿਵਿੰਗਸਟਨ 85 ਦੌੜਾਂ ਬਣਾ ਕੇ ਅਜੇਤੂ ਰਹੇ। ਇਸ ਦੇ ਨਾਲ ਹੀ ਜਿਤੇਸ਼ ਸ਼ਰਮਾ 49 ਦੌੜਾਂ ਬਣਾ ਕੇ ਨਾਬਾਦ ਪਰਤੇ। ਹਾਲਾਂਕਿ ਲਿਵਿੰਗਸਟਨ ਤੇ ਜਿਤੇਸ਼ ਦੀ ਤੂਫਾਨੀ ਬੱਲੇਬਾਜ਼ੀ ਵੀ ਪੰਜਾਬ ਦੇ ਕੰਮ ਨਾ ਆਈ।
ਮੁੰਬਈ ਦੀ ਪਾਰੀ : ਮੁੰਬਈ ਇੰਡੀਅਨਜ਼ ਨੇ ਬੁੱਧਵਾਰ ਨੂੰ ਮੋਹਾਲੀ ਵਿੱਚ ਮੈਚ ਜਿੱਤਣ ਲਈ ਇੱਕ ਵਿਸ਼ਾਲ ਟੀਚੇ (215 ਦੌੜਾਂ) ਦਾ ਪਿੱਛਾ ਕੀਤਾ। ਹਾਲਾਂਕਿ ਸ਼ੁਰੂਆਤ ਵਿੱਚ ਇਹ ਟੀਚਾ ਸਰ ਕਰਨਾ ਮੁੰਬਈ ਲਈ ਅਸੰਭਵ ਪਿੱਛਾ ਜਾਪਦਾ ਸੀ। ਕਪਤਾਨ ਰੋਹਿਤ ਸ਼ਰਮਾ ਦੇ ਆਊਟ ਹੋਣ ਤੋਂ ਬਾਅਦ ਟੀਮ ਹਾਰੀ ਹੋਈ ਨਜ਼ਰ ਆ ਰਹੀ ਸੀ, ਪਰ ਸੂਰਿਆਕੁਮਾਰ ਯਾਦਵ, ਈਸ਼ਾਨ ਕਿਸ਼ਨ ਨੇ ਸ਼ਾਨਦਾਰ ਅਰਧ ਸੈਂਕੜਾ ਜੜਨ ਤੋਂ ਪਹਿਲਾਂ ਤਿਲਕ ਵਰਮਾ ਅਤੇ ਟਿਮ ਡੇਵਿਡ ਦੀ ਸ਼ਾਨਦਾਰ ਪਾਰੀ ਨੇ ਮੁੰਬਈ ਨੂੰ ਫਾਈਨਲ ਲਾਈਨ 'ਤੇ ਲੈ ਲਿਆ। ਉਨ੍ਹਾਂ ਨੇ ਇਹ ਮੈਚ ਛੇ ਵਿਕਟਾਂ ਨਾਲ ਜਿੱਤ ਲਿਆ। 19ਵੇਂ ਓਵਰ ਵਿੱਚ ਤਿਲਕ ਵਰਮਾ ਨੇ ਅਰਸ਼ਦੀਪ ਸਿੰਘ ਦੇ ਓਵਰ ਵਿੱਚ ਆਖਰੀ ਗੇਂਦ ਛੱਕਾ ਜੜ ਕੇ ਜਿੱਤ ਮੁੰਬਈ ਦੀ ਝੋਲੀ ਪਾਈ।
ਟੌਸ ਦੌਰਾਨ ਵਾਪਰੀ ਅਨੌਖੀ ਘਟਨਾ : ਇਸ ਮੈਚ ਵਿੱਚ ਟੌਸ ਦੌਰਾਨ ਇੱਕ ਦਿਲਚਸਪ ਘਟਨਾ ਵਾਪਰੀ। ਮੁੰਬਈ ਨੇ ਟੌਸ ਜਿੱਤਿਆ ਅਤੇ ਜਿੱਤਣ ਤੋਂ ਬਾਅਦ ਰੋਹਿਤ ਸ਼ਰਮਾ ਨੇ ਵਿਰੋਧੀ ਟੀਮ ਦੇ ਕਪਤਾਨ ਅਤੇ ਆਪਣੇ ਪਿਆਰੇ ਦੋਸਤ ਸ਼ਿਖਰ ਧਵਨ ਨੂੰ ਪੁੱਛਿਆ, "ਕੀ ਕਰਨਾ ਹੈ?" ਇਸ 'ਤੇ ਸ਼ਿਖਰ ਨੇ ਕਿਹਾ, ਗੇਂਦਬਾਜ਼ੀ ਕਰੋ। ਇਸ ਤੋਂ ਬਾਅਦ ਕੁਮੈਂਟੇਟਰ ਅੰਜੁਮ ਚੋਪੜਾ ਨੇ ਮਜ਼ਾਕ 'ਚ ਪੁੱਛਿਆ ਕਿ ਜੇਕਰ ਤੁਹਾਡੇ ਦੋਵਾਂ ਵਿਚਾਲੇ ਕੋਈ ਫੈਸਲਾ ਹੋ ਗਿਆ ਹੈ ਤਾਂ ਤੁਸੀਂ ਸਾਨੂੰ ਦੱਸੋ। ਇਸ ਤੋਂ ਬਾਅਦ ਰੋਹਿਤ ਨੇ ਕਿਹਾ, "ਸ਼ਿਖਰ ਨੇ ਕਿਹਾ ਕਿ ਜੇਕਰ ਅਸੀਂ ਪਹਿਲਾਂ ਗੇਂਦਬਾਜ਼ੀ ਕਰਦੇ ਹਾਂ ਤਾਂ ਅਸੀਂ ਪਹਿਲਾਂ ਗੇਂਦਬਾਜ਼ੀ ਕਰਾਂਗੇ।"
ਮੁੰਬਈ ਇੰਡੀਅਨਜ਼ ਟੀਮ
ਕੈਮਰਨ ਗ੍ਰੀਨ, ਈਸ਼ਾਨ ਕਿਸ਼ਨ (ਵਿਕਟਕੀਪਰ), ਰੋਹਿਤ ਸ਼ਰਮਾ (ਕਪਤਾਨ), ਟਿਮ ਡੇਵਿਡ, ਤਿਲਕ ਵਰਮਾ, ਨੇਹਲ ਵਢੇਰਾ, ਪੀਯੂਸ਼ ਚਾਵਲਾ, ਜੋਫਰਾ ਆਰਚਰ, ਕੁਮਾਰ ਕਾਰਤੀਕੇਯਾ, ਪੀਯੂਸ਼ ਚਾਵਲਾ, ਆਕਾਸ਼ ਮਧਵਾਲ।
ਪ੍ਰਭਾਵੀ ਖਿਡਾਰੀ ਵਿਕਲਪ: ਰਮਨਦੀਪ ਸਿੰਘ, ਸੂਰਿਆਕੁਮਾਰ ਯਾਦਵ, ਟ੍ਰਿਸਟਨ ਸਟੱਬਸ, ਡਿਵਾਲਡ ਬਰੂਇਸ, ਵਿਸ਼ਨੂੰ ਵਿਨੋਦ।
ਪੰਜਾਬ ਕਿੰਗਜ਼ ਟੀਮ
ਸ਼ਿਖਰ ਧਵਨ (ਕਪਤਾਨ), ਪ੍ਰਭਸਿਮਰਨ ਸਿੰਘ, ਮੈਥਿਊ ਸ਼ਾਰਟ, ਜਿਤੇਸ਼ ਸ਼ਰਮਾ (ਵਿਕਟਕੀਪਰ), ਲਿਆਮ ਲਿਵਿੰਗਸਟਨ, ਸ਼ਾਹਰੁਖ ਖਾਨ, ਸੈਮ ਕਰਨ, ਹਰਪ੍ਰੀਤ ਬਰਾੜ, ਰਿਸ਼ੀ ਧਵਨ, ਅਰਸ਼ਦੀਪ ਸਿੰਘ, ਰਾਹੁਲ ਚਾਹਰ।
ਪ੍ਰਭਾਵੀ ਖਿਡਾਰੀ ਵਿਕਲਪ: ਨਾਥਨ ਐਲਿਸ, ਸਿਕੰਦਰ ਰਜ਼ਾ, ਅਥਰਵ ਟਾਈਡੇ, ਮੋਹਿਤ ਰਾਠੀ, ਸ਼ਿਵਮ ਸਿੰਘ।