ਨਵੀਂ ਦਿੱਲੀ: ਪੰਜਾਬ ਕਿੰਗਜ਼ ਦੇ ਕਪਤਾਨ ਸ਼ਿਖਰ ਧਵਨ ਨੇ ਆਈਪੀਐੱਲ 2023 ਦੇ ਮੈਚ 'ਚ ਦਿੱਲੀ ਕੈਪੀਟਲਸ 'ਤੇ 31 ਦੌੜਾਂ ਦੀ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਖੁਸ਼ੀ ਜਤਾਈ ਹੈ। ਉਸ ਨੇ ਇਸ ਜਿੱਤ ਦਾ ਸਾਰਾ ਸਿਹਰਾ ਪੰਜਾਬ ਟੀਮ ਦੇ ਗੇਂਦਬਾਜ਼ਾਂ ਨੂੰ ਦਿੱਤਾ ਹੈ। ਉਸ ਨੇ ਕਿਹਾ ਕਿ ਉਸ ਦੇ ਗੇਂਦਬਾਜ਼ਾਂ ਨੇ ਜਿਸ ਤਰ੍ਹਾਂ ਨਾਲ ਉਸ ਦੀ ਟੀਮ ਨੂੰ ਖੇਡ 'ਚ ਵਾਪਸ ਲਿਆਂਦਾ, ਉਹ ਦੇਖਣਾ ਅਦਭੁਤ ਸੀ। ਇਸ ਤੋਂ ਇਲਾਵਾ ਨੌਜਵਾਨ ਬੱਲੇਬਾਜ਼ ਪ੍ਰਭਸਿਮਰਨ ਸਿੰਘ ਦੀ ਪਾਰੀ ਨੇ ਵੀ ਕਮਾਲ ਕਰ ਦਿੱਤਾ ਹੈ। ਉਸ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਪੰਜਾਬ ਨੇ 167 ਦੌੜਾਂ ਦਾ ਸਕੋਰ ਬਣਾਇਆ। ਜਦੋਂ ਪੰਜਾਬ ਦੇ ਗੇਂਦਬਾਜ਼ ਦਿੱਲੀ 'ਤੇ ਭਾਰੀ ਪਏ ਤਾਂ ਪ੍ਰਭਸਿਮਰਨ ਸਿੰਘ ਨੇ ਵੀ ਆਪਣੇ ਬੱਲੇ ਨਾਲ ਤੇਜ਼ ਦੌੜਾਂ ਬਣਾਈਆਂ।
ਪੰਜਾਬ ਇਕ ਸਮੇਂ 3 ਵਿਕਟਾਂ 'ਤੇ 45 ਦੌੜਾਂ ਦੇ ਸਕੋਰ 'ਤੇ ਜੂਝ ਰਿਹਾ ਸੀ ਪਰ ਪ੍ਰਭਸਿਮਰਨ ਸਿੰਘ ਨੇ 65 ਗੇਂਦਾਂ 'ਤੇ 103 ਦੌੜਾਂ ਬਣਾ ਕੇ ਆਈਪੀਐੱਲ ਦਾ ਆਪਣਾ ਪਹਿਲਾ ਸੈਂਕੜਾ ਲਗਾਇਆ। ਚੌਥੀ ਵਿਕਟ ਲਈ ਉਸ ਨੇ ਸੈਮ ਕਰਨ ਨਾਲ 54 ਗੇਂਦਾਂ ਵਿੱਚ 72 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ ਅਤੇ ਇਸ ਤਰ੍ਹਾਂ ਟੀਮ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਇਆ। ਪੰਜਾਬ ਕਿੰਗਜ਼ ਨੇ 13 ਮਈ ਨੂੰ 20 ਓਵਰਾਂ 'ਚ 7 ਵਿਕਟਾਂ 'ਤੇ 167 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਦਿੱਲੀ ਕੈਪੀਟਲਸ 8 ਵਿਕਟਾਂ 'ਤੇ 136 ਦੌੜਾਂ 'ਤੇ ਹੀ ਰੁਕ ਗਈ। ਦਿੱਲੀ ਦੇ ਕਪਤਾਨ ਡੇਵਿਡ ਵਾਰਨਰ ਅਤੇ ਫਿਲ ਸਾਲਟ ਨੇ 6 ਓਵਰਾਂ ਤੋਂ ਬਾਅਦ ਟੀਮ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਦੇ 65 ਦੌੜਾਂ ਤੱਕ ਪਹੁੰਚਾਇਆ। ਪਰ ਪੰਜਾਬ ਕਿੰਗਜ਼ ਦੇ ਗੇਂਦਬਾਜ਼ ਹਰਪ੍ਰੀਤ ਬਰਾੜ ਨੇ ਸਾਲਟ ਨੂੰ 7ਵੇਂ ਓਵਰ 'ਚ 21 ਦੌੜਾਂ 'ਤੇ ਆਊਟ ਕਰਕੇ ਪਹਿਲੀ ਸਫਲਤਾ ਹਾਸਲ ਕੀਤੀ।
ਡੇਵਿਡ ਵਾਰਨਰ ਨੇ ਆਪਣਾ ਹਮਲਾਵਰ ਇਰਾਦਾ ਜਾਰੀ ਰੱਖਿਆ ਅਤੇ 23 ਗੇਂਦਾਂ 'ਤੇ IPL 'ਚ ਆਪਣਾ 60ਵਾਂ ਅਰਧ ਸੈਂਕੜਾ ਪੂਰਾ ਕੀਤਾ। ਹਾਲਾਂਕਿ, ਵਾਰਨਰ ਤਾਕਤ ਤੋਂ ਮਜ਼ਬੂਤੀ ਵੱਲ ਜਾ ਰਿਹਾ ਸੀ। ਪਰ ਉਸ ਨੂੰ ਦੂਜੇ ਸਿਰੇ ਤੋਂ ਸਮਰਥਨ ਨਹੀਂ ਮਿਲਿਆ। ਕਿਉਂਕਿ ਮਿਸ਼ੇਲ ਮਾਰਸ਼ ਅਤੇ ਰਿਲੇ ਰੋਸੋ ਪੰਜਾਬ ਦੇ ਸਪਿੰਨਰਾਂ ਖਿਲਾਫ ਸਸਤੇ 'ਚ ਆਊਟ ਹੋ ਗਏ। ਵਾਰਨਰ ਨੂੰ 27 ਗੇਂਦਾਂ 'ਤੇ 54 ਦੌੜਾਂ ਬਣਾ ਕੇ 9ਵੇਂ ਓਵਰ 'ਚ ਹਰਪ੍ਰੀਤ ਬਰਾੜ ਨੇ ਆਊਟ ਕੀਤਾ। ਇਸ ਕਾਰਨ ਦਿੱਲੀ ਕੈਪੀਟਲਜ਼ ਦੌੜਾਂ ਦਾ ਪਿੱਛਾ ਕਰਨ 'ਚ ਪਿੱਛੇ ਹੋ ਗਈ। ਕਿਉਂਕਿ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਲਈ 168 ਦੌੜਾਂ ਦੇ ਟੀਚੇ ਨੂੰ ਪੂਰਾ ਕਰਨਾ ਬਹੁਤ ਮੁਸ਼ਕਲ ਹੋ ਗਿਆ ਸੀ। ਪੰਜਾਬ ਕਿੰਗਜ਼ ਵੱਲੋਂ ਹਰਪ੍ਰੀਤ ਬਰਾੜ ਨੇ 4, ਰਾਹੁਲ ਚਾਹਰ ਅਤੇ ਨਾਥਨ ਐਲਿਸ ਨੇ 2-2 ਵਿਕਟਾਂ ਲਈਆਂ।
- MI vs GT IPL : ਇਕ ਤੋਂ ਬਾਅਦ ਇਕ ਲੱਗੇ ਝਟਕੇ ਨੇ ਦਿਖਾਇਆ ਗੁਜਰਾਤ ਟਾਇਟਨਸ ਨੂੰ ਹਾਰ ਦਾ ਮੂੰਹ, 8 ਖਿਡਾਰੀ ਗਵਾ ਕੇ ਬਣਾਈਆਂ 191 ਦੌੜਾਂ
- DC vs PBKS IPL 2023: ਪਲੇਆਫ ਦੀ ਦੌੜ 'ਚੋਂ ਦਿੱਲੀ ਬਾਹਰ, ਪੰਜਾਬ ਨੇ 31 ਦੌੜਾਂ ਨਾਲ ਜਿੱਤਿਆ ਮੈਚ
- Suresh Raina On Suryakumar Yadav: ਗੁਜਰਾਤ ਟਾਈਟਨਸ ਖਿਲਾਫ ਸੂਰਿਆ ਦੀ ਬੱਲੇਬਾਜ਼ੀ ਦੇਖ ਕੇ ਰੋਮਾਂਚਿਤ ਹੋਏ ਰੈਨਾ, ਦਿੱਤਾ ਇਹ ਵੱਡਾ ਬਿਆਨ
ਸਪਿਨਰਾਂ ਨੇ ਜਿੱਤਿਆ ਸ਼ਿਖਰ ਧਵਨ ਦਾ ਦਿਲ: ਜਿਸ ਤਰ੍ਹਾਂ ਨੌਜਵਾਨ ਖਿਡਾਰੀਆਂ ਨੇ ਜ਼ਿੰਮੇਵਾਰੀ ਸੰਭਾਲੀ, ਉਸ ਤੋਂ ਪੰਜਾਬ ਦੇ ਕਪਤਾਨ ਸ਼ਿਖਰ ਧਵਨ ਕਾਫੀ ਖੁਸ਼ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਗੇਂਦਬਾਜ਼ਾਂ ਨੇ ਜਿਸ ਤਰ੍ਹਾਂ ਨਾਲ ਸਾਨੂੰ ਖੇਡ 'ਚ ਵਾਪਸ ਲਿਆਂਦਾ, ਇਹ ਦੇਖਣਾ ਬਹੁਤ ਵਧੀਆ ਸੀ। ਇਸ ਦਾ ਬਹੁਤ ਸਾਰਾ ਸਿਹਰਾ ਸਾਡੇ ਸਪਿਨਰਾਂ ਅਤੇ ਤੇਜ਼ ਗੇਂਦਬਾਜ਼ਾਂ ਨੂੰ ਵੀ ਜਾਂਦਾ ਹੈ। ਇਹ ਚੌਥੇ ਓਵਰ ਤੋਂ ਟਰਨ ਲੈ ਰਿਹਾ ਸੀ ਅਤੇ ਪ੍ਰਭਾਸਿਮਰਨ ਦਾ ਅਜਿਹੀ ਪਾਰੀ ਖੇਡਣਾ ਅਵਿਸ਼ਵਾਸ਼ਯੋਗ ਅਤੇ ਸ਼ਾਨਦਾਰ ਹੈ। ਇਸ ਪਾਰੀ ਨੇ ਅਸਲ ਵਿੱਚ ਉਸ ਸਕੋਰ ਤੱਕ ਪਹੁੰਚਣ ਵਿੱਚ ਸਾਡੀ ਮਦਦ ਕੀਤੀ। ਮੈਂ ਹਰਪ੍ਰੀਤ ਨੂੰ ਗੇਂਦ ਹੌਲੀ ਰੱਖਣ ਅਤੇ ਵਿਕਟਾਂ ਨੂੰ ਨਿਸ਼ਾਨਾ ਬਣਾਉਣ ਲਈ ਕਿਹਾ ਅਤੇ ਜਿਸ ਤਰ੍ਹਾਂ ਉਸ ਨੇ ਗੇਂਦਬਾਜ਼ੀ ਕੀਤੀ ਅਤੇ ਉਹ ਵਿਕਟਾਂ ਲਈਆਂ ਅਤੇ ਖਾਸ ਕਰਕੇ ਖੱਬੇ ਹੱਥ ਦੇ ਬੱਲੇਬਾਜ਼ਾਂ ਨੂੰ ਆਊਟ ਕਰਨਾ ਬਹੁਤ ਸ਼ਾਨਦਾਰ ਸੀ।