ਮੁੰਬਈ: ਟਾਟਾ ਆਈਪੀਐਲ 2023 ਦਾ 42ਵਾਂ ਮੈਚ ਅੱਜ ਰਾਜਸਥਾਨ ਰਾਇਲਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਗਿਆ। ਇਹ ਮੈਚ ਆਪਣੇ ਆਪ ਵਿੱਚ ਇੱਕ ਇਤਿਹਾਸਕ ਮੈਚ ਸੀ ਕਿਉਂਕਿ ਇਹ ਇੰਡੀਅਨ ਪ੍ਰੀਮੀਅਰ ਲੀਗ ਦਾ 1000ਵਾਂ ਮੈਚ ਸੀ। ਦੋਵੇਂ ਟੀਮਾਂ ਇਸ ਇਤਿਹਾਸਕ ਮੈਚ ਵਿੱਚ ਜਿੱਤ ਦਰਜ ਕਰਨਾ ਚਾਹੁੰਦੀਆਂ ਸਨ, ਪਰ ਮੁੰਬਈ ਨੇ ਰਾਜਸਥਾਨ ਕੋਲੋਂ ਇਹ ਪ੍ਰਾਪਤੀ ਖੋਹ ਨੇ ਆਪਣੇ ਨਾਂ ਜੋੜੀ। ਦੋਵਾਂ ਟੀਮਾਂ ਦੇ ਹੁਣ ਤੱਕ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ 8 'ਚੋਂ 5 ਮੈਚ ਜਿੱਤ ਕੇ ਰਾਜਸਥਾਨ ਰਾਇਲਜ਼ ਦੀ ਟੀਮ ਅੰਕ ਸੂਚੀ 'ਚ ਦੂਜੇ ਸਥਾਨ 'ਤੇ ਹੈ, ਜਦਕਿ ਮੁੰਬਈ ਇੰਡੀਅਨਜ਼ 7 'ਚੋਂ 3 ਮੈਚ ਜਿੱਤ ਕੇ 9ਵੇਂ ਸਥਾਨ 'ਤੇ ਹੈ। ਦੋਵੇਂ ਟੀਮਾਂ ਬਹੁਤ ਮਜ਼ਬੂਤ ਟੀਮਾਂ ਹਨ। ਮੁੰਬਈ ਇੰਡੀਅਨਜ਼ ਦੇ ਟਿਮ ਡੇਵਿਡ ਨੇ ਆਖਰੀ ਓਵਰ ਵਿੱਚ ਲਗਾਤਾਰ ਤਿੰਨ ਛੱਕੇ ਜੜ ਨੇ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ ਹੈ।
ਮੁੰਬਈ ਦੀ ਪਾਰੀ : ਤਿਲਕ ਤੇ ਡੇਵਿਡ ਦੀ ਸ਼ਾਨਦਾਰ ਸਾਂਝੇਦਾਰੀ ਨੇ ਮੁੰਬਈ ਨੂੰ ਜਿੱਤ ਹਾਸਲ ਕਰਨ ਵਿੱਚ ਯੋਗਦਾਨ ਦਿਵਾਇਆ ਡੇਵਿਡ ਨੇ ਆਖਰੀ ਓਵਰ ਵਿੱਚ ਲਗਾਤਾਰ 3 ਛੱਕੇ ਜੜ ਕੇ ਮੁੰਬਈ ਨੂੰ ਜਿੱਤ ਦਿਵਾਈ। ਟਿਮ ਡੇਵਿਡ ਨੇ 6 ਵਿਕਟਾਂ ਨਾਲ ਦਿੱਲੀ ਕੋਲੋਂ ਹਾਰੀ ਹੋਈ ਬਾਜ਼ੀ ਜਿੱਤ ਲਈ। ਡੇਵਿਡ ਨੇ 14 ਗੇਂਦਾਂ ਵਿੱਚ 45 ਦੌੜਾਂ ਬਣਾਈਆਂ ਤੇ ਸੂਰੀਆ ਕੁਮਾਰ ਨੇ 29 ਗੇਂਦਾਂ ਵਿੱਚ 55 ਦੌੜਾਂ ਬਣਾਈਆਂ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਹੁਣ ਮੁੰਬਈ ਅੰਕ ਸੂਚੀ ਵਿੱਚ 7ਵੇਂ ਨੰਬਰ ਉਤੇ ਪਹੁੰਚ ਗਈ ਹੈ। ਮੁੰਬਈ ਇੰਡੀਅਨਜ਼ ਨੇ ਆਪਣੇ ਮੈਦਾਨ ਵਿੱਚ ਇਹ ਆਈਪੀਐਲ ਦੀ 1000ਵਾਂ ਮੈਚ ਜਿੱਤਿਆ।
-
Pure emotions after winning a last-over classic courtesy Tim David!#IPL1000 | #TATAIPL | #MIvRR pic.twitter.com/kaYGpcG0Nq
— IndianPremierLeague (@IPL) April 30, 2023 " class="align-text-top noRightClick twitterSection" data="
">Pure emotions after winning a last-over classic courtesy Tim David!#IPL1000 | #TATAIPL | #MIvRR pic.twitter.com/kaYGpcG0Nq
— IndianPremierLeague (@IPL) April 30, 2023Pure emotions after winning a last-over classic courtesy Tim David!#IPL1000 | #TATAIPL | #MIvRR pic.twitter.com/kaYGpcG0Nq
— IndianPremierLeague (@IPL) April 30, 2023
ਰਾਜਸਥਾਨ ਦੀ ਪਾਰੀ : ਰਾਜਸਥਾਨ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁੰਬਈ ਨੂੰ 213 ਦੌੜਾਂ ਦਾ ਟੀਚਾ ਦਿੱਤਾ। ਰਾਜਸਥਾਨ ਵੱਲੋਂ ਬੱਲੇਬਾਜ਼ੀ ਕਰਦਿਆਂ ਯਸ਼ਸਵੀ ਜੈਸਵਾਲ ਨੇ 124 ਦੌੜਾਂ ਬਣਾਈਆਂ। ਬਟਲਰ ਨੇ 18 ਦੌੜਾਂ ਦਾ ਯੋਗਦਾਨ ਦਿੱਤਾ। ਯਸ਼ਸਵੀ 20ਵੇਂ ਓਵਰ ਵਿੱਚ ਆਊਟ ਹੋ ਗਏ। ਅਰਸ਼ਦ ਨੇ ਆਪਣੀ ਹੀ ਗੇਂਦ 'ਤੇ ਕੈਚ ਫੜਿਆ। ਹਾਲਾਂਕਿ ਜੈਸਵਾਲ ਦੀ ਸ਼ਾਨਦਾਰ ਬੱਲੇਬਾਜ਼ੀ ਵੀ ਰਾਜਸਥਾਨ ਨੂੰ ਜਿੱਤ ਦਿਵਾਉਣ ਵਿੱਚ ਕੰਮ ਨਾ ਆਈ।
ਰਾਜਸਥਾਨ ਰਾਇਲਜ਼ ਪਲੇਇੰਗ-11 ਯਸ਼ਸਵੀ ਜੈਸਵਾਲ, ਜੋਸ ਬਟਲਰ, ਸੰਜੂ ਸੈਮਸਨ (ਵਿਕਟਕੀਪਰ/ਕਪਤਾਨ), ਦੇਵਦੱਤ ਪਡਿਕਕਲ, ਧਰੁਵ ਜੁਰੇਲ, ਸ਼ਿਮਰੋਨ ਹੇਟਮਾਇਰ, ਰਵੀਚੰਦਰਨ ਅਸ਼ਵਿਨ, ਜੇਸਨ ਹੋਲਡਰ, ਟ੍ਰੇਂਟ ਬੋਲਟ, ਸੰਦੀਪ ਸ਼ਰਮਾ, ਯੁਜ਼ਵੇਂਦਰ ਚਾਹਲ ਇਮਪੈਕਟ ਡੋਵਿਨ, ਅਸ਼ਵਨੀਰਾ ਸਬਸਟੀਚਿਊਟ ਖਿਡਾਰੀ , ਰਿਆਨ ਪਰਾਗ , ਕੁਲਦੀਪ ਯਾਦਵ , ਕੁਲਦੀਪ ਸੇਨ
ਮੁੰਬਈ ਇੰਡੀਅਨਜ਼ ਦੇ ਪਲੇਇੰਗ-11 ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਕੈਮਰਨ ਗ੍ਰੀਨ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਟਿਮ ਡੇਵਿਡ, ਜੋਫਰਾ ਆਰਚਰ, ਪੀਯੂਸ਼ ਚਾਵਲਾ, ਕੁਮਾਰ ਕਾਰਤੀਕੇਯਾ, ਰਿਲੇ ਮੈਰੀਡਿਥ, ਅਰਸ਼ਦ ਖਾਨ ਇਮਪੈਕਟ ਬਦਲ ਖਿਡਾਰੀ: ਨੇਹਾਲ ਵਢੇਰਾ, ਰਮਨਦੀਪ ਸਿੰਘ, ਵਿਸ਼ਨੂੰ ਵਿਨੋਦ, ਸ਼ਮਸ ਮੁਲਾਨੀ, ਅਰਜੁਨ ਤੇਂਦੁਲਕਰ