ETV Bharat / sports

MI Vs PBKS : 13 ਦੌੜਾਂ ਨਾਲ ਪੰਜਾਬ ਨੇ ਜਿੱਤਿਆ ਮੈਚ, ਅਰਸ਼ਦੀਪ ਨੇ ਆਖਰੀ ਓਵਰ ਵਿੱਚ ਲਈਆਂ ਦੋ ਵਿਕਟਾਂ - ਰੋਹਿਤ ਸ਼ਰਮਾ

MI vs PBKS ਲਾਈਵ ਸਕੋਰ ਅੱਪਡੇਟ: IPL ਦੇ 31ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ ਦਾ ਸਾਹਮਣਾ ਪੰਜਾਬ ਕਿੰਗਜ਼ ਨਾਲ ਹੋ ਰਿਹਾ ਹੈ। ਮੈਚ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਗਿਆ। ਇਸ ਮੈਚ ਵਿੱਚ ਪੰਜਾਬ ਨੇ 13 ਦੌੜਾਂ ਦੇ ਫਰਕ ਨਾਲ ਮੁੰਬਈ ਤੋਂ ਮੈਚ ਜਿੱਤਿਆ।

Mumbai Indians vs Punjab Kings Tata IPL 2023 Wankhede Stadium Mumbai Live Match Updates
ਪੰਜਾਬ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ ਦਿੱਤਾ 215 ਦੌੜਾਂ ਦਾ ਟੀਚਾ, ਸੈਮ ਕਰਨ ਨੇ ਖੇਡੀ ਅਰਧ ਸੈਂਕੜੇ ਵਾਲੀ ਪਾਰੀ
author img

By

Published : Apr 22, 2023, 8:03 PM IST

Updated : Apr 22, 2023, 11:31 PM IST

ਮੁੰਬਈ: ਇੰਡੀਅਨ ਪ੍ਰੀਮੀਅਰ ਲੀਗ 2023 ਦਾ 31ਵਾਂ ਮੈਚ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਮੁੰਬਈ ਇੰਡੀਅਨਜ਼ ਬਨਾਮ ਪੰਜਾਬ ਕਿੰਗਜ਼ ਵਿਚਾਲੇ ਖੇਡਿਆ ਗਿਆ। ਮੁੰਬਈ ਇੰਡੀਅਨਜ਼ ਅੰਕ ਸੂਚੀ ਵਿੱਚ ਛੇਵੇਂ ਸਥਾਨ 'ਤੇ ਹੈ। ਮੁੰਬਈ ਨੇ ਹੁਣ ਤੱਕ 5 ਮੈਚ ਖੇਡੇ ਹਨ ਜਿਨ੍ਹਾਂ 'ਚ 3 ਜਿੱਤੇ ਹਨ। ਇਸ ਦੇ ਨਾਲ ਹੀ ਪੰਜਾਬ ਕਿੰਗਜ਼ ਨੇ ਆਪਣੇ 6 ਮੈਚ ਖੇਡੇ ਹਨ ਜਿਸ 'ਚ ਉਹ 3 ਜਿੱਤਾਂ ਨਾਲ ਸੱਤਵੇਂ ਸਥਾਨ 'ਤੇ ਹੈ। ਪੰਜਾਬ ਦੀ ਕਪਤਾਨੀ ਸੈਮ ਕਰਮ ਕੋਲ ਸੀ। ਕਿਉਂਕਿ ਸ਼ਿਖਰ ਧਵਨ ਮੋਢੇ ਦੀ ਸੱਟ ਕਾਰਨ ਜ਼ਖਮੀ ਚੱਲ ਰਹੇ ਹਨ। ਜਦਕਿ ਦੂਜੇ ਪਾਸੇ ਰੋਹਿਤ ਸ਼ਰਮਾ ਮੁੰਬਈ ਇੰਡੀਅਨਜ਼ ਦੀ ਕਪਤਾਨੀ ਕਰ ਰਹੇ ਸਨ। ਇਸ ਰੌਮਾਂਚਕ ਮੈਚ ਵਿੱਚ ਪੰਜਾਬ ਨੇ 13 ਦੌੜਾਂ ਦੇ ਫਰਕ ਨਾਲ ਮੁੰਬਈ ਕੋਲੋਂ ਜਿੱਤ ਦਾ ਖਿਤਾਬ ਖੋਹ ਕੇ ਆਪਣੇ ਨਾਂ ਕੀਤਾ ਹੈ।

ਅਰਸ਼ਦੀਪ ਸਿੰਘ ਦੀ ਸ਼ਾਨਦਾਰ ਗੇਂਦਬਾਜ਼ੀ : ਆਖਰੀ ਓਵਰ ਵਿੱਚ ਅਰਸ਼ਦੀਪ ਸਿੰਘ ਨੇ ਪਹਿਲਾਂ ਟਿਮ ਡੇਵਿਡ ਤੇ ਫਿਰ ਨੇਹਲ ਵਢੇਰਾ ਦੀ ਵਿਕਟ ਲੈ ਕੇ ਮੁੰਬਈ ਇੰਡੀਅਨਜ਼ ਦੀਆਂ ਜਿੱਤਣ ਦੀਆਂ ਉਮੀਦਾਂ ਲਗਭਗ ਖਤਮ ਕਰ ਦਿੱਤੀਆਂ ਸਨ। ਹਾਲਾਂਕਿ ਗ੍ਰੀਨ ਤੇ ਸੂਰੀਆਕੁਮਾਰ ਦੀ ਸ਼ਾਨਦਾਰ ਪਾਰੀ ਵੀ ਮੁੰਬਈ ਨੂੰ ਜਿੱਤ ਦਿਵਾਉਣ ਵਿੱਚ ਕੰਮ ਨਹੀਂ ਆਈ। ਮੈਚ ਵਿੱਚ ਆਖਰੀ ਓਵਰ ਤਕ ਰੌਮਾਂਚ ਬਣਿਆ ਰਿਹਾ। ਅਰਸ਼ਦੀਪ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਪੰਜਾਬ ਨੇ ਮੈਚ ਨੂੰ ਸਰ ਕੀਤਾ।

ਪੰਜਾਬ ਦੀ ਪਾਰੀ : ਟਾਸ ਹਾਰਨ ਤੋਂ ਬਾਅਦ ਪੰਜਾਬ ਕਿੰਗਜ਼ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਕੈਮਰਨ ਗ੍ਰੀਨ ਨੇ ਸ਼ਾਰਟ ਨੂੰ ਆਊਟ ਕਰਕੇ ਪੰਜਾਬ ਦੇ ਸਕੋਰ 18 ਨੂੰ ਪਹਿਲਾ ਝਟਕਾ ਦਿੱਤਾ। ਇਸ ਤੋਂ ਬਾਅਦ ਪ੍ਰਭਸਿਮਰਨ ਅਤੇ ਅਥਰਵ ਤਾਏ ਦੀ ਸਾਂਝੇਦਾਰੀ ਵਧਦੀ-ਫੁੱਲਦੀ ਰਹੀ। ਅਰਜੁਨ ਤੇਂਦੁਲਕਰ ਨੇ ਪ੍ਰਭਸਿਮਰਨ ਨੂੰ ਆਊਟ ਕਰਕੇ ਮੁੰਬਈ ਨੂੰ ਇਕ ਹੋਰ ਸਫਲਤਾ ਦਿਵਾਈ। ਲਿਵਿੰਗਸਟੋਨ ਜ਼ਿਆਦਾ ਕੁਝ ਨਹੀਂ ਕਰ ਸਕਿਆ ਅਤੇ 10 ਦੇ ਨਿੱਜੀ ਸਕੋਰ 'ਤੇ ਪੀਯੂਸ਼ ਚਾਵਲਾ ਦਾ ਸ਼ਿਕਾਰ ਬਣ ਗਿਆ। ਪਿਊਸ਼ ਚਾਵਲਾ ਨੇ ਉਸੇ ਓਵਰ 'ਚ ਟੇਡੇ ਨੂੰ ਆਊਟ ਕਰਕੇ ਪੰਜਾਬ ਨੂੰ ਬੈਕਫੁੱਟ 'ਤੇ ਲਿਆ ਦਿੱਤਾ।

ਇਸ ਤੋਂ ਬਾਅਦ ਕਪਤਾਨ ਸੈਮ ਕਰਨ ਅਤੇ ਹਰਪ੍ਰੀਤ ਭਾਟੀਆ ਨੇ ਹੌਲੀ ਖੇਡਦੇ ਹੋਏ ਸਾਂਝੇਦਾਰੀ ਕੀਤੀ। ਦੋਵਾਂ ਨੇ ਮਿਲ ਕੇ ਟੀਮ ਦਾ ਸਕੋਰ 150 ਤੱਕ ਪਹੁੰਚਾਇਆ। ਹਰਪ੍ਰੀਤ ਬਦਕਿਸਮਤ ਰਿਹਾ ਕਿਉਂਕਿ ਉਹ 41 ਦੌੜਾਂ ਬਣਾ ਕੇ ਆਊਟ ਹੋ ਗਿਆ ਪਰ ਕਪਤਾਨ ਸੈਮ ਕਰਨ ਨੇ ਜ਼ਬਰਦਸਤ ਬੱਲੇਬਾਜ਼ੀ ਕਰਦੇ ਹੋਏ 27 ਗੇਂਦਾਂ 'ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਕਰਨ ਨੇ 29 ਗੇਂਦਾਂ 'ਤੇ 55 ਦੌੜਾਂ ਬਣਾਈਆਂ। ਅੰਤ 'ਚ ਜਿਤੇਸ਼ ਸ਼ਰਮਾ ਨੇ 7 ਗੇਂਦਾਂ 'ਤੇ 25 ਦੌੜਾਂ ਬਣਾਈਆਂ, ਜਿਸ ਨਾਲ ਟੀਮ ਦਾ ਸਕੋਰ 200 ਦੇ ਪਾਰ ਪਹੁੰਚ ਗਿਆ। ਪੰਜਾਬ ਨੇ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 214 ਦੌੜਾਂ ਬਣਾਈਆਂ।

ਮੁੰਬਈ ਇੰਡੀਅਨਜ਼ ਦੀ ਪਾਰੀ : ਸੂਰਿਆਕੁਮਾਰ ਤੇ ਕੈਮਰਨ ਗ੍ਰੀਨ ਦੀ ਸ਼ਾਨਦਾਰ ਬੱਲੇਬਾਜ਼ੀ ਵੀ ਮੁੰਬਈ ਇੰਡੀਅਨਜ਼ ਦੇ ਕੰਮ ਨਾ ਆਈ। ਸੂਰੀਆਕੁਮਾਰ ਦੇ ਵਿਕਟ ਡਿੱਗਣ ਤੋਂ ਬਾਅਦ ਮੈਚ ਦਾ ਰੁਖ ਪੰਜਾਬ ਵੱਲ ਹੋ ਗਿਆ ਹੈ। ਅਰਸ਼ਦੀਪ ਨੇ ਸੂਰਿਆਕੁਮਾਰ ਨੂੰ ਆਊਟ ਕਰਕੇ ਪੰਜਾਬ ਨੂੰ ਮੈਚ ਵਿੱਚ ਵਾਪਸ ਲਿਆਂਦਾ। ਸੂਰਿਆ 57 ਦੌੜਾਂ ਬਣਾ ਕੇ ਆਊਟ ਹੋ ਗਏ। ਦੂਜੇ ਪਾਸੇ ਕੈਮਰਨ ਗ੍ਰੀਨ ਦੀ ਆਪਣੀ ਅਰਧ ਸੈਂਕੜੇ ਦੀ ਪਾਰੀ ਪੂਰੀ ਕਰਦਿਆਂ 66 ਦੌੜਾਂ ਬਣਾ ਕੇ ਆਊਟ ਹੋ ਗਏ।

ਮੁੰਬਈ ਇੰਡੀਅਨਜ਼ ਦੀ ਟੀਮ : ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ, ਕੈਮਰਨ ਗ੍ਰੀਨ, ਤਿਲਕ ਵਰਮਾ, ਸੂਰਿਆਕੁਮਾਰ ਯਾਦਵ, ਟਿਮ ਡੇਵਿਡ, ਅਰਜੁਨ ਤੇਂਦੁਲਕਰ, ਰਿਤਿਕ ਸ਼ੌਕੀਨ, ਪੀਯੂਸ਼ ਚਾਵਲਾ, ਜੋਫਰਾ ਆਰਚਰ, ਜੇਸਨ ਬੇਹਰਨਡੋਰਫ।

ਪ੍ਰਭਾਵੀ ਖਿਡਾਰੀ: ਨੇਹਲ ਵਢੇਰਾ, ਸ਼ਮਸ ਮੁਲਾਨੀ, ਵਿਸ਼ਨੂੰ ਵਿਨੋਦ। ਕਾਰਤੀਕੇਯ ਸਿੰਘ

ਪੰਜਾਬ ਕਿੰਗਜ਼ ਦੀ ਟੀਮ: ਅਥਰਵ ਟੇਡੇ, ਮੈਥਿਊ ਸ਼ਾਰਟ, ਹਰਪ੍ਰੀਤ ਸਿੰਘ ਭਾਟੀਆ, ਲਿਆਮ ਲਿਵਿੰਗਸਟਨ, ਸੈਮ ਕਰਨ (ਕਪਤਾਨ), ਜਿਤੇਸ਼ ਸ਼ਰਮਾ, ਸ਼ਾਹਰੁਖ ਖਾਨ, ਹਰਪ੍ਰੀਤ ਬਰਾੜ, ਨਾਥਨ ਐਲਿਸ, ਰਾਹੁਲ ਚਾਹਰ, ਅਰਸ਼ਦੀਪ ਸਿੰਘ।

Last Updated : Apr 22, 2023, 11:31 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.