ਮੁੰਬਈ: ਟਾਟਾ IPL 2023 ਦਾ 12ਵਾਂ ਮੈਚ ਵਾਨਖੇੜੇ ਸਟੇਡੀਅਮ ਮੁੰਬਈ 'ਚ ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਗਿਆ। ਦੋਵਾਂ ਟੀਮਾਂ ਦੇ ਇਸ ਸੀਜ਼ਨ ਦੇ ਹੁਣ ਤੱਕ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ IPL 2023 ਦੇ ਸ਼ੁਰੂਆਤੀ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੂੰ ਗੁਜਰਾਤ ਟਾਈਟਨਸ ਨੇ ਹਰਾਇਆ ਸੀ, ਪਰ ਆਪਣੇ ਦੂਜੇ ਮੈਚ ਵਿੱਚ ਚੇਨਈ ਨੇ ਲਖਨਊ ਸੁਪਰ ਜਾਇੰਟਸ ਨੂੰ 12 ਦੌੜਾਂ ਨਾਲ ਹਰਾਇਆ ਸੀ। ਦੂਜੇ ਪਾਸੇ ਜੇਕਰ ਮੁੰਬਈ ਇੰਡੀਅਨਜ਼ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹੁਣ ਤੱਕ ਇੱਕੋ ਇੱਕ ਮੈਚ ਖੇਡਿਆ ਹੈ ਜਿਸ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਉਨ੍ਹਾਂ ਨੂੰ 8 ਵਿਕਟਾਂ ਨਾਲ ਹਰਾਇਆ ਹੈ। ਮੁੰਬਈ ਅਤੇ ਚੇਨਈ ਵਿਚਾਲੇ ਹਮੇਸ਼ਾ ਹੀ ਸਖਤ ਮੁਕਾਬਲਾ ਹੁੰਦਾ ਹੈ। ਇਹ ਮੁਕਾਬਲਾ ਵੀ ਦੋਵਾਂ ਟੀਮਾਂ ਵਿਚਾਲੇ ਰੋਮਾਂਚਕ ਰਿਹਾ। ਹਾਲਾਂਕਿ ਇਸ ਮੈਚ ਵਿੱਚ ਰਹਾਣੇ ਨੇ ਸਭ ਤੋਂ ਤੇਜ਼ ਅਰਧ ਸੈਂਕੜਾ ਜੜਿਆ। ਚੇਨਈ ਨੇ ਇਹ ਮੈਚ ਰਹਾਣੇ ਤੇ ਜਡੇਜਾ ਦੀ ਅਗਵਾਈ ਵਿੱਚ ਜਿੱਤਿਆ ਹੈ। ਇਸ ਮੈਚ ਵਿੱਚ ਚੇਨਈ ਨੇ ਮੁੰਬਈ ਨੂੰ 7 ਵਿਕਟਾਂ ਨਾਲ ਹਰਾਇਆ ਹੈ।
ਰਹਾਣੇ ਨੇ 19 ਗੇਂਦਾਂ ਵਿੱਚ ਅਰਧ ਸੈਂਕੜਾ ਜੜਿਆ : ਚੇਨਈ ਸੁਪਰ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ 7 ਵਿਕਟਾਂ ਨਾਲ ਹਰਾਇਆ। ਮੁੰਬਈ ਇੰਡੀਅਨਜ਼ ਵੱਲੋਂ ਦਿੱਤੇ 158 ਦੌੜਾਂ ਦੇ ਟੀਚੇ ਨੂੰ ਚੇਨਈ ਸੁਪਰ ਕਿੰਗਜ਼ ਨੇ 11 ਗੇਂਦਾਂ ਬਾਕੀ ਰਹਿੰਦਿਆਂ 3 ਵਿਕਟਾਂ ਗੁਆ ਕੇ 159 ਦੌੜਾਂ ਬਣਾ ਕੇ ਹਾਸਲ ਕਰ ਲਿਆ। ਚੇਨਈ ਸੁਪਰ ਕਿੰਗਜ਼ ਦੇ ਤਜਰਬੇਕਾਰ ਸਲਾਮੀ ਬੱਲੇਬਾਜ਼ ਅਜਿੰਕਿਆ ਰਹਾਣੇ ਨੇ 19 ਗੇਂਦਾਂ ਵਿੱਚ ਅਰਧ ਸੈਂਕੜਾ ਬਣਾ ਕੇ IPL 2023 ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਇਆ। ਰਹਾਣੇ ਨੇ 27 ਗੇਂਦਾਂ 'ਤੇ 61 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਰਹਾਣੇ ਨੇ ਆਪਣੀ ਪਾਰੀ 'ਚ 7 ਚੌਕੇ ਅਤੇ 3 ਛੱਕੇ ਲਗਾਏ। ਇਸ ਦੇ ਨਾਲ ਹੀ ਚੇਨਈ ਸੁਪਰ ਕਿੰਗਜ਼ ਦੇ ਸਟਾਰ ਸਪਿਨਰ ਰਵਿੰਦਰ ਜਡੇਜਾ ਨੇ ਵੀ ਮੈਚ ਵਿੱਚ 3 ਵਿਕਟਾਂ ਲਈਆਂ।
-
6⃣1⃣ runs
— IndianPremierLeague (@IPL) April 8, 2023 " class="align-text-top noRightClick twitterSection" data="
2⃣7⃣ balls
7⃣ fours
3⃣ sixes@ajinkyarahane88 entertained the Mumbai crowd tonight with his classy knock ✨
WATCH his innings here 🎥🔽 #TATAIPL | #MIvCSKhttps://t.co/zQ1ZMrlqRQ
">6⃣1⃣ runs
— IndianPremierLeague (@IPL) April 8, 2023
2⃣7⃣ balls
7⃣ fours
3⃣ sixes@ajinkyarahane88 entertained the Mumbai crowd tonight with his classy knock ✨
WATCH his innings here 🎥🔽 #TATAIPL | #MIvCSKhttps://t.co/zQ1ZMrlqRQ6⃣1⃣ runs
— IndianPremierLeague (@IPL) April 8, 2023
2⃣7⃣ balls
7⃣ fours
3⃣ sixes@ajinkyarahane88 entertained the Mumbai crowd tonight with his classy knock ✨
WATCH his innings here 🎥🔽 #TATAIPL | #MIvCSKhttps://t.co/zQ1ZMrlqRQ
ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਨਿਰਾਸ਼ : ਇਸ ਮੈਚ 'ਚ ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ ਹੈ। ਚੇਨਈ ਸੁਪਰ ਕਿੰਗਜ਼ ਦੇ ਗੇਂਦਬਾਜ਼ਾਂ ਨੇ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੁੰਬਈ ਦੀ ਟੀਮ ਨੂੰ 157 ਦੌੜਾਂ ਦੇ ਸਕੋਰ ਤੱਕ ਹੀ ਰੋਕ ਦਿੱਤਾ। ਮੁੰਬਈ ਇੰਡੀਅਨਜ਼ ਵੱਲੋਂ ਈਸ਼ਾਨ ਕਿਸ਼ਨ ਨੇ ਸਭ ਤੋਂ ਵੱਧ 32 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਟਿਮ ਡੇਵਿਡ ਨੇ ਵੀ 31 ਦੌੜਾਂ ਦੀ ਪਾਰੀ ਖੇਡੀ। CSK ਵੱਲੋਂ ਰਵਿੰਦਰ ਜਡੇਡਾ ਨੇ ਸਭ ਤੋਂ ਵੱਧ 3 ਵਿਕਟਾਂ ਹਾਸਲ ਕੀਤੀਆਂ। ਮਿਸ਼ੇਲ ਸੈਂਟਨਰ ਅਤੇ ਤੁਸ਼ਾਰ ਦੇਸ਼ਪਾਂਡੇ ਨੇ ਵੀ 2-2 ਵਿਕਟਾਂ ਲਈਆਂ।
ਇਹ ਵੀ ਪੜ੍ਹੋ : MI vs CSK : ਘਰੇਲੂ ਮੈਦਾਨ 'ਤੇ ਜਿੱਤ ਦਾ ਖਾਤਾ ਖੋਲ੍ਹਣਾ ਚਾਹੁਣਗੇ ਰੋਹਿਤ, ਇਹ ਹਨ ਅੰਕੜੇ
ਚੇਨਈ ਸੁਪਰ ਕਿੰਗਜ਼ ਪਲੇਇੰਗ-11 ਡੇਵੋਨ ਕੋਨਵੇ, ਰੁਤੁਰਾਜ ਗਾਇਕਵਾੜ, ਅਜਿੰਕਯ ਰਹਾਣੇ, ਰਵਿੰਦਰ ਜਡੇਜਾ, ਐਮਐਸ ਧੋਨੀ (ਕਪਤਾਨ/ਵਿਕਟਕੀਪਰ), ਸ਼ਿਵਮ ਦੁਬੇ, ਡਵੇਨ ਪ੍ਰੀਟੋਰੀਅਸ, ਦੀਪਕ ਚਾਹਰ, ਮਿਸ਼ੇਲ ਸੈਂਟਨਰ, ਸਿਸੰਡਾ ਮਗਾਲਾ, ਤੁਸ਼ਾਰ ਦੇਸ਼ਪਾਂਡੇ , ਅਮਹਾਨ ਰਾਜਬਾਰ
ਬਦਲ ਖਿਡਾਰੀ: ਰਾਇਡੂ, ਸ਼ੇਖ ਰਸ਼ੀਦ, ਆਕਾਸ਼ ਸਿੰਘ, ਸੁਭਰਾੰਸ਼ੂ ਸੈਨਾਪਤੀ
ਇਹ ਵੀ ਪੜ੍ਹੋ : DC vs RR IPL 2023: ਰਾਜਸਥਾਨ ਰਾਇਲਜ਼ ਨੇ ਦਿੱਲੀ ਨੂੰ 57 ਦੌੜਾਂ ਨਾਲ ਦਿੱਤੀ ਮਾਤ, ਚਹਿਲ ਤੇ ਬੋਲਟ ਚਮਕੇ
ਮੁੰਬਈ ਇੰਡੀਅਨਜ਼ ਪਲੇਇੰਗ-11
ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਕੈਮਰਨ ਗ੍ਰੀਨ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਟਿਮ ਡੇਵਿਡ, ਟ੍ਰਿਸਟਨ ਸਟੱਬਸ, ਅਰਸ਼ਦ ਖਾਨ, ਰਿਤਿਕ ਸ਼ੌਕੀਨ, ਪੀਯੂਸ਼ ਚਾਵਲਾ, ਜੇਸਨ ਬੇਹਰਨਡੋਰਫ ਬਦਲ ਖਿਡਾਰੀ: ਰਮਨਦੀਪ ਸਿੰਘ, ਸੰਨਦੀਪ
ਸਿੰਘ । ਵਾਰੀਅਰ, ਅਰਜੁਨ ਤੇਂਦੁਲਕਰ, ਕੁਮਾਰ ਕਾਰਤੀਕੇਯ, ਨੇਹਲ ਵਢੇਰਾ