ਨਵੀਂ ਦਿੱਲੀ: ਟੀਮ ਦੇ ਗੇਂਦਬਾਜ਼ ਪਿਊਸ਼ ਚਾਵਲਾ ਨੇ ਆਈ.ਪੀ.ਐੱਲ. 2023 ਟੂਰਨਾਮੈਂਟ 'ਚ ਮੁੰਬਈ ਇੰਡੀਅਨਜ਼ ਨੂੰ ਪਹਿਲੀ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ। ਉਸ ਨੇ ਇਸ ਆਈਪੀਐਲ ਦੇ 16ਵੇਂ ਮੈਚ ਵਿੱਚ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਪਿਊਸ਼ ਨੇ ਮੁੰਬਈ ਦੇ ਤੀਜੇ ਮੈਚ 'ਚ ਦਿੱਲੀ ਕੈਪੀਟਲਸ ਖਿਲਾਫ ਹਮਲਾਵਰ ਗੇਂਦਬਾਜ਼ੀ ਕੀਤੀ, ਜਿਸ ਕਾਰਨ ਦਿੱਲੀ ਟੀਮ ਦੇ ਬੱਲੇਬਾਜ਼ ਉਸ ਦੇ ਅੱਗੇ ਝੁੱਕ ਗਏ। 11 ਅਪ੍ਰੈਲ ਨੂੰ ਅਰੁਣ ਜੇਤਲੀ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਪਿਊਸ਼ ਨੇ ਦਿੱਲੀ ਫ੍ਰੈਂਚਾਈਜ਼ੀ ਖਿਲਾਫ 4 ਓਵਰ ਸੁੱਟੇ। ਉਸ ਨੇ 22 ਦੌੜਾਂ ਖਰਚ ਕਰਕੇ ਦਿੱਲੀ ਦੇ 3 ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ। ਇਸ ਕਾਰਨ ਮੁੰਬਈ ਦੀ ਜਿੱਤ ਦਾ ਰਾਹ ਆਸਾਨ ਹੋ ਗਿਆ। ਮੁੰਬਈ ਇੰਡੀਅਨਜ਼ ਦੇ ਇਹ ਮੈਚ ਜਿੱਤਣ ਤੋਂ ਬਾਅਦ ਟੀਮ ਦੀ ਆਨਰ ਨੀਤਾ ਅੰਬਾਨੀ ਨੇ ਸਾਰੇ ਖਿਡਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹੌਂਸਲਾ ਵਧਾਇਆ।
ਮੁੰਬਈ ਫਰੈਂਚਾਇਜ਼ੀ ਦੀ ਮਾਲਕ ਨੀਤਾ ਅੰਬਾਨੀ ਨੇ ਆਈਪੀਐੱਲ ਦੇ ਇਸ ਸੀਜ਼ਨ ਵਿੱਚ ਟੀਮ ਦੀ ਪਹਿਲੀ ਜਿੱਤ ਉੱਤੇ ਖੁਸ਼ੀ ਜਤਾਈ ਹੈ। ਇਸ ਦਾ ਇੱਕ ਵੀਡੀਓ ਮੁੰਬਈ ਇੰਡੀਅਨਜ਼ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਨੀਤਾ ਅੰਬਾਨੀ ਟੀਮ ਦੇ ਸਾਰੇ ਖਿਡਾਰੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸ਼ੁਭਕਾਮਨਾਵਾਂ ਦਿੰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਨੀਤਾ ਅੰਬਾਨੀ ਪਿਊਸ਼ ਚਾਵਲਾ ਨੂੰ ਡ੍ਰੈਸਿੰਗ ਰੂਮ ਪਲੇਅਰ ਆਫ ਦਿ ਮੈਚ ਦੇ ਐਵਾਰਡ ਦਾ ਐਲਾਨ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਕਪਤਾਨ ਰੋਹਿਤ ਸ਼ਰਮਾ ਸਮੇਤ ਟੀਮ ਦੇ ਸਾਰੇ ਖਿਡਾਰੀਆਂ ਨੇ ਤਾੜੀਆਂ ਵਜਾ ਕੇ ਪੀਯੂਸ਼ ਚਾਵਲਾ ਨੂੰ ਚੀਅਰ ਕੀਤਾ।
-
𝙄𝙘𝙤𝙣𝙞𝙘 𝙋𝙚𝙧𝙛𝙤𝙧𝙢𝙖𝙣𝙘𝙚 🟰 𝘿𝙚𝙨𝙚𝙧𝙫𝙚𝙙 𝘼𝙘𝙘𝙤𝙡𝙖𝙙𝙚 💥
— Mumbai Indians (@mipaltan) April 12, 2023 " class="align-text-top noRightClick twitterSection" data="
PC's impressive bowling contribution in #DCvMI meant he won the Dressing Room Player of the Match award 👏#OneFamily #MumbaiMeriJaan #MumbaiIndians #TATAIPL #IPL2023 pic.twitter.com/XmHELB9Yic
">𝙄𝙘𝙤𝙣𝙞𝙘 𝙋𝙚𝙧𝙛𝙤𝙧𝙢𝙖𝙣𝙘𝙚 🟰 𝘿𝙚𝙨𝙚𝙧𝙫𝙚𝙙 𝘼𝙘𝙘𝙤𝙡𝙖𝙙𝙚 💥
— Mumbai Indians (@mipaltan) April 12, 2023
PC's impressive bowling contribution in #DCvMI meant he won the Dressing Room Player of the Match award 👏#OneFamily #MumbaiMeriJaan #MumbaiIndians #TATAIPL #IPL2023 pic.twitter.com/XmHELB9Yic𝙄𝙘𝙤𝙣𝙞𝙘 𝙋𝙚𝙧𝙛𝙤𝙧𝙢𝙖𝙣𝙘𝙚 🟰 𝘿𝙚𝙨𝙚𝙧𝙫𝙚𝙙 𝘼𝙘𝙘𝙤𝙡𝙖𝙙𝙚 💥
— Mumbai Indians (@mipaltan) April 12, 2023
PC's impressive bowling contribution in #DCvMI meant he won the Dressing Room Player of the Match award 👏#OneFamily #MumbaiMeriJaan #MumbaiIndians #TATAIPL #IPL2023 pic.twitter.com/XmHELB9Yic
ਪੀਯੂਸ਼ ਚਾਵਲਾ ਨੇ ਵੀ ਆਪਣਾ ਅਨੁਭਵ ਸਾਂਝਾ ਕੀਤਾ ਅਤੇ ਕਿਹਾ ਕਿ ਇਹ ਮੈਚ ਉਨ੍ਹਾਂ ਲਈ ਯਾਦਗਾਰ ਰਹੇਗਾ। ਪੀਯੂਸ਼ ਨੇ ਆਉਣ ਵਾਲੇ ਮੈਚਾਂ 'ਚ ਆਪਣੇ ਪ੍ਰਦਰਸ਼ਨ 'ਚ ਹੋਰ ਸੁਧਾਰ ਕਰਨ ਦੀ ਗੱਲ ਕਹੀ ਹੈ। ਮੁੰਬਈ ਇੰਡੀਅਨਜ਼ ਨੇ ਇਸ ਲੀਗ ਵਿੱਚ ਹੁਣ ਤੱਕ 3 ਮੈਚਾਂ ਵਿੱਚੋਂ ਇੱਕ ਮੈਚ ਜਿੱਤਿਆ ਹੈ। ਇਸ ਨਾਲ ਮੁੰਬਈ ਅੰਕ ਸੂਚੀ ਵਿਚ 8ਵੇਂ ਨੰਬਰ 'ਤੇ ਹੈ। ਮੁੰਬਈ ਦੀ ਜਿੱਤ 'ਚ ਕਪਤਾਨ ਰੋਹਿਤ ਸ਼ਰਮਾ ਨੇ ਵੀ ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰੋਹਿਤ ਨੇ ਮੈਚ ਵਿੱਚ 45 ਗੇਂਦਾਂ ਖੇਡਦੇ ਹੋਏ 65 ਦੌੜਾਂ ਬਣਾਈਆਂ। ਇਸ ਦੇ ਲਈ ਉਸ ਨੂੰ ਪਲੇਅਰ ਆਫ ਦ ਮੈਚ ਦਾ ਐਵਾਰਡ ਵੀ ਮਿਲ ਚੁੱਕਾ ਹੈ। ਇਸ ਤੋਂ ਇਲਾਵਾ ਰੋਹਿਤ ਨੂੰ ਦੋ ਹੋਰ ਪੁਰਸਕਾਰ ਵੀ ਮਿਲੇ ਹਨ, ਜਿਨ੍ਹਾਂ ਵਿਚ ਲੌਂਗੈਸਟ ਸਿਕਸ ਐਵਾਰਡ ਅਤੇ ਆਨ ਦਾ ਗੋ ਫੋਰਸ ਐਵਾਰਡ ਸ਼ਾਮਲ ਹਨ।